Punjab

ਅਪਰੇਸ਼ਨ ਰੈਡ ਰੋਜ਼- ਆਬਕਾਰੀ ਵਿਭਾਗ ਵਲੋਂ 35000 ਲੀਟਰ ਲਾਹਣ ਨਸ਼ਟ, ਐਫਆਈਆਰ ਦਰਜ

ਗੈਰ ਕਾਨੂੰਨੀ ਸ਼ਰਾਬ ਬੁੱਢਾ ਨਾਲਾ ਦੇ ਵਗਦੇ ਪਾਣੀ ’ਚ ਬਣਾਈ ਜਾ ਰਹੀ ਸੀ

ਟ 60 ਬੋਤਲਾਂ ਸ਼ਰਾਬ, ਲੋਹੇ ਦੇ ਡਰੱਮ, ਪਲਾਸਟਿਕ ਟਿਊਬਾਂ ਦੇ ਨਾਲ ਹੋਰ ਭਾਂਡੇ ਜਬਤ
ਜਲੰਧਰ (ਗਲੋਬਲ ਆਜਤੱਕ)
ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਮੁਹਿੰਮ ਨੁੂੰ ਜਾਰੀ ਰੱਖਦਿਆਂ ‘ਤੇ ਹੋਰ ਸਖ਼ਤ ਰੁਖ ਅਪਣਾਉਂਦਿਆਂ ਜਲੰਧਰ ਅਤੇ ਲੁਧਿਆਣਾ ਦੀਆਂ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਦਰਿਆ ਸਤਲੁਜ ਦੇ ਕਿਨਾਰਿਆਂ ਦੇ ਨਾਲ-ਨਾਲ ਜਾਂਚ ਅਭਿਆਨ ਚਲਾ ਕੇ 35000 ਲੀਟਰ ਲਾਹਨ ਜਬਤ ਕੀਤੀ ਗਈ। ਟੀਮ ਵਲੋਂ ਦੋਵਾਂ ਜ਼ਿਲ੍ਹਿਆਂ ਦੇ ਦਰਿਆ ਦੇ ਨਾਲ ਲੱਗਦੇ 8, ਪਿੰਡਾਂ ਵੀਰਨ, ਧਰਮੇ ਦੀਆਂ ਛੰਨਾ, ਬੂਟੇ ਦੀਆਂ ਛੰਨਾ, ਅਕੂਵਾਲ, ਗੌਰਸੀਆਂ ਖਾਨ ਮੁਹੰਮਦ, ਵਿਖੇ ਜਾਂਚ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਫ਼ਸਰ ਹਰਜੋਤ ਬੇਦੀ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਐਕਸਾਈਜ਼ ਜਲੰਧਰ ਹਰਸਿਮਰਤ ਕੌਰ, ‘ਤੇ ਰਾਜੇਸ਼ ਅਹਿਰੀ ਦੀਆਂ ਹਦਾਇਤਾਂ ’ਤੇ ਮਿਸ਼ਨ ਰੈਡ ਰੋਜ਼ ਤਹਿਤ ਸਾਂਝਾ ਜਾਂਚ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਤਹਿਤ 35,000 ਲੀਟਰ ਲਾਹਨ ਇਨਾਂ ਥਾਵਾਂ ਤੋਂ ਬਰਾਮਦ ਕੀਤੀ ਗਈ, ‘ਤੇ ਮਹਿਤਪੁਰ ਪੁਲਿਸ ਸਟੇਸ਼ਨ ਵਿਖੇ ਲੁਧਿਆਣਾ ਵਾਸੀ ਮੁਲਜ਼ਮ ਸਰਬਜੀਤ ਸਿੰਘ ਦੇ ਖਿਲਾਫ਼ ਐਫਆਈਆਰ ਦਰਜ਼ ਕੀਤੀ ਗਈ। ਲਾਹਨ ਨੂੰ ਦਰਿਆ ਸਤਲੁਜ ਦੇ ਕੰਢੇ ’ਤੇ ਨਸ਼ਟ ਕੀਤਾ ਗਿਆ।

ਆਬਕਾਰੀ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਗੈਰ ਕਾਨੂੰਨੀ ਸ਼ਰਾਬ ਦਰਿਆ ਸਤਲੁਜ ਵਿਖੇ ਬੁੱਢਾ ਨਾਲਾ ਦੇ ਵਗਦੇ ਪਾਣੀ ਵਿੱਚ ਦੱਬ ਕੇ ਬਣਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਸ਼ਰਾਬ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ, ਕਿਉਂਕਿ ਇਹ ਸੀਵਰੇਜ ਦਾ ਪਾਣੀ ਵਰਤ ਕੇ ਬਣਾਈ ਗਈ ਸੀ।

ਲਾਹਨ ਤੋਂ ਇਲਾਵਾ 60 ਬੋਤਲਾਂ ਗੈਰ ਕਾਨੂੰਨੀ ਸ਼ਰਾਬ, 11 ਲੋਹੇ ਦੇ ਵੱਡੇ ਡਰੱਮ, ਇਕ ਸਿਲਵਰ ਦਾ ਭਾਂਡਾ, 3 ਪਲਾਸਟਿਕ ਪਾਈਪਾਂ ਅਤੇ ਲੱਕੜ ‘ਤੇ ਇਕ ਪਲਾਸਟਿਕ ਦੀ ਟਿਊਬ ਨੂੰ ਵੀ ਛਾਪੇਮਾਰੀ ਦੌਰਾਨ ਜਬਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਗੈਰ ਕਾਨੂੰਨੀ ਸ਼ਰਾਬ ਦੀ ਸਮਗਲਿੰਗ ਅਤੇ ਬਣਾਉਣ ਤੋਂ ਰੋਕਣ ਲਈ ਜੰਗੀ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਇਸੇ ਦੌਰਾਨ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਸ਼ਰਾਬ ਲਾਹਨ ਬਰਾਮਦ ਕਰਨ ਤੋਂ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਭੱਠੀਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ। ਇਹ ਛਾਪੇਮਾਰੀ ਆਬਕਾਰੀ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਜਿਸ ਵਿੱਚ ਆਬਕਾਰੀ ਇੰਸਪੈਕਟਰ ਰੇਸ਼ਨ ਮਾਹੀ, ਰਵਿੰਦਰ ਸਿੰਘ, ਕਮਲਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ, ਅਤੇ ਹੋਰ ਸ਼ਾਮਿਲ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!