JalandharPunjab

ਅਵਤਾਰ ਹੈਨਰੀ, ਬਾਵਾ ਹੈਨਰੀ, ਮਹਿੰਦਰ ਸਿੰਘ ਕੇਪੀ, ਦੇ ਘਰ ਪੁੱਜੇ ਨਵਜੋਤ ਸਿੰਘ ਸਿੱਧੂ

ਸਿੱਧੂ ਦੇ ਪ੍ਰਧਾਨ ਬਣਨ ਨਾਲ ਬਦਲੇ ਸਮੀਕਰਣ

ਜਲੰਧਰ (ਅਮਰਜੀਤ ਸਿੰਘ ਲਵਲਾ)

ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਤਾਜਪੋਸ਼ੀ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨਾਲ ਮੁਲਾਕਾਤ  ਦੀ ਪ੍ਰਕਿਰਿਆ ਤੇਜ਼ ਹੋ ਗਈ। ਐਤਵਾਰ ਦੁਪਹਿਰੇ ਖੰਨਾ, ਲੁਧਿਆਣਾ, ਵਿਖੇ ਵਿਧਾਇਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੱਧੂ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਘਰ ਪਹੁੰਚ ਗਏ
ਨਵਜੋਤ ਸਿੱਧੂ ਸੂਬਾ ਪ੍ਰਧਾਨ ਬਣਨ ਤੋਂ ਪਹਿਲਾਂ ਦੋਆਬਾ ਚ ਐਂਟਰੀ ਕੀਤੀ ਸਿੱਧੂ ਨੇ ਕੈਬਨਿਟ ਮੰਤਰੀ ਅਵਤਾਰ ਹੈਨਰੀ ਤੇ ਉਨ੍ਹਾਂ ਦੇ ਬੇਟੇ ਵਿਧਾਇਕ ਜੂਨੀਅਰ ਹੈਨਰੀ ਸਮੇਤ ਮਹਿੰਦਰ ਸਿੰਘ ਕੇਪੀ ਨਾਲ ਮੁਲਾਕਾਤ ਕੀਤੀ।

ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਲੰਧਰ ਤੋਂ ਚਲੇ ਗਏ ‘ਤੇ ਥੋੜੀ ਦੇਰ ‘ਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ 10 ਜਨਪਥ ਤੋਂ ਕਰ ਦਿੱਤਾ ਗਿਆ। ਕਾਂਗਰਸ ਦਾ ਗੜ੍ਹ ਰਹੇ ਜਲੰਧਰ ‘ਚ ਸਿੱਧੂ ਦੀ ਐਂਟਰੀ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ। ਸਿੱਧੂ ਨੇ ਸਾਬਕਾ ਮੰਤਰੀ ਅਵਤਾਰ ਹੈਨਰੀ ‘ਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਬਾਵਾ ਹੈਨਰੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ ਸਿਆਸੀ ਇਤਿਹਾਸ ‘ਤੇ ਲੰਬੀ ਚਰਚਾ ਕੀਤੀ। ਮੌਜੂਦਾ ਸਿਆਸੀ ਹਾਲਾਤਾਂ ‘ਤੇ ਸਿੱਧੇ ਗੱਲ ਨਹੀਂ ਕੀਤੀ ਪਰ ਦੌਰੇ ਦੇ ਮਕਸਦ ਹੀ ਮੌਜੂਦਾ ਸਿਆਸੀ ਹਾਲਾਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਇਸ਼ਾਰਾ ਦੇਣਾ ਸੀ ਕੀ ਵਿਧਾਇਕ ਹੁਣ ਪਾਲਾ ਬਦਲ ਰਹੇ ਹਨ।
ਨਵਜੋਤ ਸਿੰਘ ਸਿੱਧੂ ਦੇ ਪੁੱਜਣ ਤੋਂ ਪਹਿਲਾਂ ਵਿਧਾਇਕ ਪਰਗਟ ਸਿੰਘ ਖ਼ੁਦ ਹੈਨਰੀ ਦੇ ਘਰ ਪਹੁੰਚ ਗਏ। ਕਰੀਬ ਇਕ ਘੰਟੇ ਤੱਕ ਸਾਬਕਾ ਮੰਤਰੀ ਅਵਤਾਰ ਹੈਨਰੀ ‘ਤੇ ਵਿਧਾਇਕ ਬਾਵਾ ਹੈਨਰੀ ਨਾਲ ਵੱਖ ਵੱਖ ਮੁੱਦਿਆਂ ਤੇ ਚਰਚਾ ਕਰਦੇ ਰਹੇ। ਹੁਣ ਬਾਵਾ ਹੈਨਰੀ, ਸੰਗਤ ਸਿੰਘ ਗਿਲਜੀਆਂ, ਵੀ ਸਿੱਧੂ ਦੇ ਕੈਂਪ ‘ਚ ਆ ਗਏ ਹਨ। ਅਵਤਾਰ ਹੈਨਰੀ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧ ਪਹਿਲਾਂ ਹੀ ਚੰਗੇ ਨਹੀਂ ਸਨ।
ਅਵਤਾਰ ਹੈਨਰੀ ‘ਤੇ ਬਾਵਾ ਹੈਨਰੀ ਨਾਲ ਚਰਚਾ ਤੋਂ ਬਾਅਦ ਸਿੱਧੂ ਸਾਬਕਾ   ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੂੰ ਮਿਲਣ ਉਨ੍ਹਾਂ ਦੇ ਘਰ ਗਏ। ਕੇਪੀ ਵੀ ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਹਨ।
_________________________________________
*ਰਾਜਨੀਤੀ*
*ਅਵਤਾਰ ਹੈਨਰੀ ਨਾਲ ਲੰਬੀ ਚਰਚਾ ਕੀਤੀ*
*ਮਹਿੰਦਰ ਸਿੰਘ ਕੇਪੀ ਤੋਂ ਹਮਾਇਤ ਕੀਤੀ ਹਾਸਲ*
*ਪਰਗਟ ‘ਤੇ ਗਿਲਜੀਆ ਵੀ ਰਹੇ ਨਾਲ*
_________________________________________

*ਕਾਂਗਰਸ ਨੂੰ ਭਾਰੀ ਪੈ ਸਕਦਾ ਦਲਿਤ ਲੈਂਡ ਦੀ ਸਿਆਸਤ ਦਾ ਫ਼ੈਸਲਾ*
ਨਵਜੋਤ ਸਿੰਘ ਸਿੱਧੂ ਸਮੇਤ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਐਲਾਨ ਦੇ ਨਾਲ ਹੀ ਦੋਆਬਾ ਦੇ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਚੌਧਰੀ ਪਰਿਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕੈਪਟਨ ਨੇ ਦਲਿਤ ਲੈੰਡ ਦੀ ਸਿਆਸਤ ‘ਚ ਹਮੇਸ਼ਾਂ ਚੌਧਰੀ ਪਰਿਵਾਰ ਨੂੰ ਮਜ਼ਬੂਤ ਰੱਖਿਆ ਹੈ। ਕਾਂਗਰਸ ਦੇ ਨਵੇਂ ਫੈਸਲੇ ਤੋਂ ਬਾਅਦ ਦੋਆਬਾ ‘ਚ ਦਲਿਤ ਸਿਆਸਤ ਦਾ ਕੇਂਦਰ ਬਿੰਦੂ ਰਹੇ ਜਲੰਧਰ ਨੂੰ ਤਰਜੀਹ ਨਹੀਂ ਦਿੱਤੀ ਗਈ। ਇਸ ਕਾਰਨ ਇੱਕ ਵਾਰ ਫਿਰ ਜਲੰਧਰ ਚ ਕਾਂਗਰਸ ਦੀ ਪਕੜ ਢਿੱਲੀ ਪੈ ਸਕਦੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਨੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਮਹਿੰਦਰ ਸਿੰਘ ਕੇਪੀ ਨੂੰ ਆਪਣੇ ਨਾਲ ਜੋੜ ਕੇ ਚੌਧਰੀ ਤੇ ਸਿੱਧੂ ਦੀ ਸਿਆਸੀ ਵਿਰੁੱਧ ਰਹੇ ਸੁਸ਼ੀਲ ਰਿੰਕੂ ਨੂੰ ਕਮਜ਼ੋਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਜਲੰਧਰ ਚ ਕੇ ਪੀ ਦੀ ਟਿਕਟ ਕੱਟ ਕੇ ਚੌਧਰੀ ਨੂੰ ਸੰਸਦ ਮੈਂਬਰ ਬਣਾਉਣ ਦਾ ਮੌਕਾ ਕੈਪਟਨ ਦੀ ਬਦੌਲਤ ਹੀ ਮਿਲਿਆ ਨਾਲ ਹੀ ਕੇਪੀ ਦੀ ਪੁਸ਼ਤੈਨੀ ਜਲੰਧਰ ਵੈਸਟ ਸੀਟ ਵੀ ਕੇਪੀ ਪਰਿਵਾਰ ਤੋਂ ਖੋਹ ਕੇ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਇਸ ਤੋਂ ਪਹਿਲਾਂ ਏ ਪੀ ਦੀ ਪਤਨੀ ਵੈਸਟ ਟੀਮ ਤੋਂ ਚੋਣ ਹਾਰ ਚੁੱਕੀ ਸੀ। ਇਸ ਕਾਰਨ ਕੈਪਟਨ ਨੇ ਬੀਤੀ ਚੋਣ ਚੁੱਕ ਗੈਸਟ ਤੇ ਰਿੰਕੂ ਨੂੰ ਯੁਵਾ ਚਿਹਰੇ ਦੇ ਰੂਪ ਚ ਮੈਦਾਨ ਚ ਉਤਾਰਿਆ ਸਿੱਧੂ ਦੇ ਲੋਕਲ ਬਾਡੀ ਮੰਤਰੀ ਬਣਨ ਤੋਂ ਬਾਅਦ ਸਿੱਧੂ ਦੇ ਕਈ ਫੈਸਲਿਆਂ ਦਾ ਜਨਹਿੱਤ ਦੇ ਮੁੱਦਿਆਂ ਨੂੰ ਲੈ ਕੇ ਰਿੰਕੂ ਨੇ ਸ਼ਰੇਆਮ ਵਿਰੋਧ ਕੀਤਾ ਸੀ ਫਿਲਹਾਲ ਨਵੇਂ ਸਮੀਕਰਨਾਂ ਦੇ ਹਿਸਾਬ ਨਾਲ ਕਾਂਗਰਸ ਨੂੰ ਦਲਿਤ ਲੈਣ ਦੀ ਸਿਆਸਤ ਚ ਪੰਜੇ ਨੂੰ ਮਜ਼ਬੂਤ ਕਰਨ ਲਈ ਨਵੇਂ ਸਮੀਕਰਨ ਬਣਾਉਣੇ ਪੈਣਗੇ।

Related Articles

Leave a Reply

Your email address will not be published. Required fields are marked *

Back to top button
error: Content is protected !!