
*ਪੰਜਾਬ ‘ਚ ਸਭ ਤੋਂ ਵੱਧ ਕੋਵਿਡ-19 ਵੈਕਸੀਨੇਸ਼ਨ ਦੀ ਡੋਜ਼ ਲਗਾਉਣ ਲਈ ਦਿੱਤਾ ਅਵਾਰਡ*
ਜਲੰਧਰ *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ) ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਦੋਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਸਭ ਤੋਂ ਵੱਧ ਵੈਕਸੀਨੇਸ਼ਨ ਕਰਨ ਵਾਲੀਆਂ ਮਹਿਲਾ ਵੈਕਸੀਨੇਟਰਾਂ ਨੂੰ ਦਿੱਲੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬੈਸਟ ਵੁਮਨ ਵੈਕਸੀਨੇਟਰ ਅਵਾਰਡ ਨਾਲ ਨਵਾਜਿਆ ਗਿਆ। ਇਹ ਅਵਾਰਡ ਕੇਂਦਰੀ ਸਿਹਤ ‘ਤੇ ਪਰਿਵਾਰ ਕਲਿਆਣ ਮੰਤਰੀ ਡਾ. ਮਨਸੁਖ ਮਾਂਡਵੀਯਾ ਅਤੇ ਕੇਂਦਰੀ ਸਿਹਤ ‘ਤੇ ਪਰਿਵਾਰ ਕਲਿਆਣ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਵਲੋਂ ਦਿੱਤਾ ਗਿਆ।
ਅਵਾਰਡ ਪ੍ਰਾਪਤ ਕਰਨ ਉਪਰੰਤ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਸ਼ੁਕਰਵਾਰ ਨੂੰ ਇਸ ਸੰਬੰਧੀ ਖੁਸ਼ੀ ਜਾਹਿਰ ਕਰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਵਿੱਚ ਸਭ ਤੋਂ ਵੱਧ ਕੋਵਿਡ-19 ਡੋਜ਼ ਲਗਾਉਣ ਲਈ ਜਿਲ੍ਹਾ ਜਲੰਧਰ ਤੋਂ ਹੀ ਇਸ ਅਵਾਰਡ ਲਈ ਦੋਵੇਂ ਬੈਸਟ ਵੈਕਸੀਨੇਟਰ ਚੁਣੇ ਜਾਣਾ ਮਾਨ ਵਾਲੀ ਗੱਲ ਹੈ। ਇਸ ਦੌਰਾਨ ਸਿਵਲ ਸਰਜਨ ਵਲੋਂ ਏਐਨਐਮ ਬਬੀਤਾ ਦੇਵੀ ਯੂਪੀਐਚਸੀ ਬਸਤੀ ਦਾਨਿਸ਼ਮੰਦਾ ਅਤੇ ਏਐਨਐਮ ਬਲਜੀਤ ਕੋਰ ਯੂਐਫਡਬਲਯੂਸੀ ਕਿਸ਼ਨਪੁਰਾ ਨੂੰ ਕੇਂਦਰੀ ਸਿਹਤ ਮੰਤਰਾਲੇ ਵਲੋਂ ਬੈਸਟ ਵੁਮਨ ਵੈਕਸੀਨੇਟਰ ਅਵਾਰਡ ਮਿਲਣ ‘ਤੇ ਵਧਾਈ ਦਿੱਤੀ ਗਈ।
ਇਸ ਮੌਕੇ ਬੈਸਟ ਵੁਮਨ ਵੈਕਸੀਨੇਟਰ ਬਬੀਤਾ ਦੇਵੀ ਅਤੇ ਬਲਜੀਤ ਕੋਰ ਨੇ ਕਿਹਾ ਕਿ ਇਹ ਅਵਾਰਡ ਉਨ੍ਹਾਂ ਨੂੰ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੋਪੜਾ ਅਤੇ ਆਪਣੀ ਟੀਮ ਦੇ ਸਹਿਯੋਗ ਸਦਕਾ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੀਆਂ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਸਹਾਇਕ ਸਿਹਤ ਅਫਸਰ ਡਾ. ਟੀਪੀ ਸਿੰਘ, ਅਰਬਨ ਕੋ-ਆਰਡੀਨੇਟਰ ਡਾ. ਸੁਰਭੀ, ਬੀਈਈ ਰਾਕੇਸ਼ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਜਿਲ੍ਹਾ ਕੋਆਰਡੀਨੇਟਰ ਗਰਵਿਤ ਸ਼ਰਮਾ ਮੌਜੂਦ ਸਨ।



