JalandharPunjab

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ਦੇ ਸੰਬੰਧ ਵਿੱਚ ਇੱਕ ਹੋਰ ਵਿਅਕਤੀ ਗ੍ਰਿਫਤਾਰ

*ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ‘ਚ ਅਸਲੇ ਸਮੇਤ ਇੱਕ ਹੋਰ ਵਿਅਕਤੀ ਪੁਲਿਸ ਨੇ ਕੀਤਾ ਕਾਬੂ*
ਜਲੰਧਰ *ਗਲੋਬਲ ਆਜਤੱਕ ਬਿਊਰੋ*
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ਦੇ ਸੰਬੰਧ ਵਿੱਚ ਇੱਕ ਹੋਰ ਵਿਅਕਤੀ ਗ੍ਰਿਫਤਾਰ ਸ਼੍ਰੀ ਸਤਿੰਦਰ ਸਿੰਘ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਕੰਵਲਪ੍ਰੀਤ ਸਿੰਘ ਚਾਹਲ ਪੁਲਿਸ ਕਪਤਾਨ ਇਨਵੈਸੀਗੇਸ਼ਨ, ਮਨਪ੍ਰੀਤ ਸਿੰਘ ਢਿੱਲੋ ਪੁਲਿਸ ਕਪਤਾਨ ਸਥਾਨਕ ਜਲੰਧਰ ਦਿਹਾਤੀ, ਹਰਿੰਦਰ ਸਿੰਘ ਗਿੱਲ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀਆਈਏ ਸਟਾਫ-1 ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸੀਆਈਏ ਸਟਾਫ ਨੇ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਤਿੰਦਰ ਸਿੰਘ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ, “ਮਿਤੀ 14-3-2022 ਨੂੰ ਪਿੰਡ ਮੱਲੀਆਂ ਖੁਰਦ ਵਿਖੇ ਚਲਦੇ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 4 ਵਿਅਕਤੀਆਂ ਕੌਸ਼ਲ ਚੌਧਰੀ, ਅਮਿਤ ਡਾਗਰ, ਫਤਿਹ ਨਾਗਰੀ, ਤੇ ਸਿਮਰਨਜੀਤ ਸਿੰਘ ਉਰਫ ਜੁਝਾਰ ਨੂੰ ਪਹਿਲਾਂ ਹੀ ਮੁਕੱਦਮੇਂ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਿਮਰਨਜੀਤ ਸਿੰਘ ਉਰਫ ਜੁਝਾਰ ਦੀ ਪੁੱਛ-ਗਿੱਛ ਕਰਨ ਤੇ ਪਤਾ ਲੱਗਾ ਕਿ ਕਤਲ ਕਰਨ ਦੀ ਸਾਜਿਸ਼ ਕਰਨ ਵਾਲੇ ਵਿਅਕਤੀਆਂ ਵਿੱਚ ਯਾਦਵਿੰਦਰ ਸਿੰਘ ਉਰਫ ਯਾਦ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਅਭੇਪਰ ਮਾਧੋਪੁਰ ਥਾਣਾ ਪੂਰਨਪੁਰ ਜਿਲ੍ਹਾਂ  ਪੀਲੀਭੀਤ ਉੱਤਰ ਪ੍ਰਦੇਸ਼ ਵੀ ਸ਼ਾਮਲ ਸੀ ਜੋ ਕਿ ਰਿਸ਼ਤੇ ਵਿੱਚ ਸਿਮਰਨਜੀਤ ਸਿੰਘ ਉਰਫ ਜੁਝਾਰ ਦੀ ਪਤਨੀ ਦਾ ਭਰਾ ਹੈ। ਯਾਦਵਿੰਦਰ ਸਿੰਘ ਨੇ ਆਪਣੇ ਜੀਜੇ ਸਿਮਰਨਜੀਤ ਸਿੰਘ ਉਰਫ ਜੁਝਾਰ, ਸੁਖਾ ਦੁਨੇਕੇ ਵਾਸੀ ਕੈਨੇਡਾ ਅਤੇ ਸਨਾਵਰ ਢਿੱਲੋਂ ਕੈਨੇਡਾ ਦੇ ਕਹਿਣ ਪਰ ਸ਼ੂਟਰਾਂ ਨੂੰ ਅੰਮ੍ਰਿਤਸਰ ਵਿਖੇ ਠਾਰ ਦਵਾਉਣ, ਮੌਕਾ ਵਾਰਦਾਤ ਵਾਲੀ ਜਗਾਹ ਦੀ ਰੈਕੀ ਕਰਾਉਣ, ਮੌਕਾ ਵਾਰਦਾਤ ਤੋਂ ਭੱਜਣ ਲਈ ਗੱਡੀ ਮੁਹੱਈਆ ਕਰਵਾਉਣ, ਪਿਸਟਲ ਅਤੇ ਰੌਂਦ ਮੁਹੱਈਆ ਕਰਵਾਉਣ ਵਿੱਚ ਮੱਦਦ ਕੀਤੀ ਸੀ। ਦੋਸ਼ੀ ਯਾਦਵਿੰਦਰ ਸਿੰਘ ਉਕਤ ਨੂੰ ਮਿਤੀ 28-03-2022 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਤੌਲ 32 ਬੋਰ ਦੇਸੀ ਸਮੇਤ 4 ਰੌਂਦ 32 ਬੋਰ ਅਤੇ ਇਕ ਪਿਸਤੌਲ 30 ਬੋਰ ਸਮੇਤ 2 ਰੌਂਦ 30 ਬੋਰ ਜਿੰਦਾ ਬ੍ਰਾਮਦ ਕੀਤੇ ਗਏ। ਦੋਸ਼ੀ ਯਾਦਵਿੰਦਰ ਸਿੰਘ ਉਰਫ ਯਾਦ ਵਾਰਦਾਤ ਸਮੇਂ ਮੌਕਾ ਤੇ ਹਾਜ਼ਰ ਸੀ, ਵਾਰਦਾਤ ਵਿੱਚ ਵਰਤੀ ਗਈ ਗੱਡੀ ਮਹਿੰਦਰਾ ਐਕਸਯੂਵੀ ਨੰਬਰ ਯੂਪੀ- 25-ਡੀਡੀ-6249 ਵੀ ਬ੍ਰਾਮਦ ਕਰ ਲਈ ਹੈ। ਯਾਦਵਿੰਦਰ ਸਿੰਘ ਦਾ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਹੈ।

*ਬ੍ਰਾਮਦਗੀ*
▪ ਇੱਕ ਪਿਸਤੌਲ 32 ਬੋਰ ਸਮੇਤ 4 ਰੌਂਦ 32 ਬੋਰ ਜਿੰਦਾ
▪ਇਕ ਪਿਸਤੌਲ 30 ਬੋਰ ਸਮੇਤ 2 ਰੌਂਦ 30 ਬੋਰ ਜਿੰਦਾ
▪ਗੱਡੀ ਮਹਿੰਦਰਾ ਐਕਸੁਯੂਵੀ  ਨੰਬਰ- ਯੂਪੀ-25-ਡੀਡੀ-6249

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!