JalandharPunjab

ਆਈਜੀਪੀ ਜਲੰਧਰ ਰੇਂਜ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਆਈਜੀਪੀ ਜਲੰਧਰ ਰੇਂਜ ਕੌਸਤਬ ਸ਼ਰਮਾ ‘ਤੇ ਐਸਐਸਪੀ (ਦਿਹਾਤੀ) ਨਵੀਨ ਸਿੰਗਲਾ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨ ਸਬੰਧੀ ਅਫ਼ਸਰਾਂ ਨੂੰ ਦਿੱਤੀਆਂ ਹਦਾਇਤਾਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਆਈਜੀਪੀ ਜਲੰਧਰ ਰੇਂਜ ਕੌਸਤਬ ਸ਼ਰਮਾ ਨੇ ਐਸਐਸਪੀ ਦਿਹਾਤੀ ਨਵੀਨ ਸਿੰਗਲਾ ਦੇ ਦਫਤਰ ‘ਚ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਜਿਸ ‘ਚ ਪੁਲਿਸ ਅਧਿਕਾਰੀਆਂ ਨੇ ਆਰਐੱਸਐੱਸ ਸ਼ਾਖਾਵਾਂ, ਨਾਮ ਚਰਚਾ ਘਰ, ਨਿਰੰਕਾਰੀ ਭਵਨ, ਧਾਰਮਿਕ ਡੇਰਿਆਂ, ਏਅਰ ਫੋਰਸ ਸਟੇਸ਼ਨ ਆਦਮਪੁਰ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ, ਬੈਂਕਾ ਕਰੰਸੀ ਚੈਸਟ ਅਤੇ ਮਨੀ ਐਕਸਚੇਂਜਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਉਨ੍ਹਾਂ ਹਲਕਾ ਨਿਗਰਾਨ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪਣੇ ਆਪਣੇ ਇਲਾਕਿਆਂ ਦੀ ਆਰਐੱਸਐੱਸ ਵਰਕਰਾਂ ਅਤੇ ਭਾਜਪਾ ਦੇ ਲੀਡਰਾਂ ਨਾਲ ਬੈਠਕ ਕਰ ਕੇ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ। ਇਸ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਬੈਂਕ ਡਕੈਤੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਥਾਣਾ ਪੱਧਰ ‘ਤੇ ਪੁਲਿਸ ਪੈਟਰੋਲਿੰਗ ‘ਤੇ ਨਾਕੇ ਲਗਾਏ ਜਾਣ।
ਇਨ੍ਹਾਂ ਨਾਕਿਆਂ ਦੀ ਨਿਗਰਾਨੀ ਅਤੇ ਚੈਕਿੰਗ ਹਲਕਾ ਨਿਗਰਾਨ ਅਫਸਰ ਆਪ ਕਰਨ ਇਸ ਤੋਂ ਇਲਾਵਾ ਆਈਜੀਪੀ ਕੌਸਤਬ ਸ਼ਰਮਾ ਨੇ ਕਿਹਾ ਕਿ ਮੁਕੱਦਮੇ ਦੀ ਤਫਤੀਸ਼ ਜ਼ਾਬਤੇ ਅਨੁਸਾਰ ਤੈਅ ਸਮੇਂ ਅੰਦਰ ਕਰ ਕੇ ਉਨ੍ਹਾਂ ਦਾ ਨਿਪਟਾਰਾ ਕਰਵਾਇਆ ਜਾਵੇ ਇਸ ਮੌਕੇ ਐਸਐਸਪੀ ਨਵੀਨ ਸਿੰਗਲਾ ‘ਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!