Punjab

ਆਈਪੀਐਲ ਮੈਚ ਤੇ ਸੱਟਾ ਲਾਉਂਦੇ 4 ਗ੍ਰਿਫ਼ਤਾਰ

ਮੋਬਾਈਲ, ਲੈਪਟੌਪ, ਤੇ ਨਕਦੀ ਬਰਾਮਦ
ਬੁੱਕੀਆਂ ਦੇ ਕਈ ਸਮਰਥਕ ਪੁੱਜੇ ਸੀਆਈ ਸਟਾਫ
ਜਲੰਧਰ (ਅਮਰਜੀਤ ਲਵਲਾ)
ਕੋਰੋਨਾ ਮਹਾਂਮਾਰੀ ਲਗਾਤਾਰ ਵਧ ਰਹੀ ਹੈ,’ਤੇ ਰੋਜ਼ਾਨਾ ਹੀ ਲੱਖਾਂ ਲੋਕ ਇਸ ਦੀ ਚਪੇਟ ‘ਚ ਆ ਰਹੇ ਹਨ। ਇਸ ਮਹਾਂਮਾਰੀ ਦੌਰਾਨ ਵੀ ਭਾਰਤ ‘ਚ ਕ੍ਰਿਕਟ ਦਾ ਮਹਾਂਕੁੰਭ ਆਈਪੀਐਲ ਚੱਲ ਰਿਹਾ ਹੈ। ਜਿਸ ‘ਤੇ ਹਰ ਇੱਕ ਥਾਂ ‘ਤੇ ਸੱਟੇਬਾਜ਼ੀ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਪੁਲੀਸ ਵੱਲੋਂ ਮੰਡੀ ਰੋਡ ਤੋਂ 2 ਬੁੱਕੀਆਂ ਨੂੰ ਆਈਪੀਐਲ ਮੈਚ ‘ਤੇ ਸੱਟੇਬਾਜ਼ੀ ਕਰਦੇ ਹੋਏ ਕਾਬੂ ਕੀਤਾ ਗਿਆ ਸੀ।
ਉਸ ਤੋਂ ਬਾਅਦ ਜਲੰਧਰ ‘ਚ ਸੱਟੇਬਾਜ਼ੀ ਕਰ ਰਹੇ ਬੁੱਕੀਆਂ ਨੇ ਆਪਣਾ ਧੰਦਾ ਬੰਦ ਕਰ ਦਿੱਤਾ ਸੀ। ਪਰ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਫਿਰ ਤੋਂ ਸੱਟੇਬਾਜ਼ੀ ਕਰਨ ‘ਚ ਲੱਗ ਗਏ ਹਨ। ਐਤਵਾਰ ਸ਼ਾਮ ਸੀਆਈ ਸਟਾਫ ਦੀ ਪੁਲੀਸ ਨੇ ਕੁੱਕੀ ਢਾਬ ਇਕ ਕੋਠੀ ਚੋਂ ਆਈਪੀਐਲ ਮੈਚਾਂ ‘ਤੇ ਸੱਟੇਬਾਜ਼ੀ ਕਰ ਰਹੇ 4 ਬੁਕੀ ਗ੍ਰਿਫ਼ਤਾਰ ਕੀਤੇ। ਉਨ੍ਹਾਂ ਕੋਲੋਂ ਲੈਪਟਾਪ, ਮੋਬਾਇਲ, ‘ਤੇ ਨਕਦੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ। ਕਿ ਕੁੱਕੀ ਢਾਬ ਵਿਖੇ ਇਕ ਕੋਠੀ ਚ 4 ਬੁੱਕੀ ਪੰਜਾਬ ਅਤੇ ਦਿੱਲੀ ਵਿਚਾਲੇ ਚੱਲ ਰਹੇ ਆਈਪੀਐਲ ਮੈਚ ‘ਤੇ ਸੱਟੇਬਾਜ਼ੀ ਕਰ ਰਹੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲੀਸ ਪਾਰਟੀ ਨੇ ਉਕਤ ਫਲੈਟ ਵਿਚ ਛਾਪੇਮਾਰੀ ਕਰ ਕੇ ਬਲਵਿੰਦਰ ਸਿੰਘ ਉਰਫ ਮੋਟੀ, ਗੁਰਪ੍ਰੀਤ ਸਿੰਘ ਉਰਫ ਮਨੀ, ਅੰਕੁਰ ਠਾਕੁਰ, ‘ਤੇ ਪੰਕਜ ਉਰਫ ਸੰਨੀ, ਨੂੰ ਕਾਬੂ ਕਰ ਲਿਆ,
ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਚੋਂ ਇਕ ਮੋਬਾਇਲ ਲੈਪਟਾਪ ‘ਤੇ ਨਕਦੀ ਬਰਾਮਦ ਕੀਤੀ, ਦੇਰ ਰਾਤ ਤੱਕ ਪੁਲਸ ਬੁੱਕੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਬੁੱਕੀਆਂ ਦੇ ਕਈ ਸਮਰਥਕ ਸ਼ਹਿਰ ਵਿੱਚ ਕਰਫਿਊ ਲੱਗਾ ਹੋਣ, ਦੇ ਬਾਵਜੂਦ ਵੀ ਸੀਆਈਏ ਸਟਾਫ਼ ਦੇ ਥਾਣੇ ਬਾਹਰ ਇਕੱਠੇ ਹੋ ਗਏ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!