
*ਆਈਪੀਐਲ ਮੈਚ ਵਿੱਚ ਸੱਟੇਬਾਜ਼ੀ ਕਰਦੇ ਫੜੇ 5 ਬਕੀ ਜਲੰਧਰ ਦੇ ਵੱਡੇ ਸੱਟੇਬਾਜ਼*
ਜਲੰਧਰ *ਗਲੋਬਲ ਆਜਤੱਕ*
ਜਲੰਧਰ ਸੀਆਈਏ ਸਟਾਫ ਦੀ ਪੁਲਿਸ ਨੇ ਗੋਲਡਨ ਐਵਨਿਊ ‘ਚ ਆਈਪੀਐਲ ਮੈਚਾਂ ‘ਤੇ ਸੱਟਾ ਲਾ ਰਹੇ ਬੁੱਕੀਆਂ ਦੇ ਠਿਕਾਣੇ ਤੇ ਛਾਪੇਮਾਰੀ ਕਰਕੇ ਮੌਕੇ ਤੋਂ 5 ਬੁੱਕੀਆਂ ਨੂੰ ਗਾਹਕਾਂ ਦੇ ਬਲੈਕ ਚੈੱਕਾਂ ਦੇ ਸਾਜ਼ੋ ਸਾਮਾਨ ਸਮੇਤ ਕੀਤਾ ਕਾਬੂ। ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ ‘ਤੇ ਸੱਟੇਬਾਜ਼ ਗੋਲਡਨ ਐਵੇਨਿਊ ਵਿਚ ਸਥਿਤ ਇਕ ਕੋਠੀ ‘ਚ ਛਾਪੇਮਾਰੀ ਕਰਕੇ 5 ਬੁੱਕ ਬੁੱਕੀਆਂ ਨੂੰ ਜਿਨ੍ਹਾਂ ਵਿੱਚੋਂ ਰਜੀਵ ਜੌਲੀ, ਵਾਸੀ ਫਰੈਂਡਜ਼ ਕਲੋਨੀ, ਸੁਨੀਲ ਕੁਮਾਰ, ਵਿਜੇ ਕੁਮਾਰ, ਵਨੀਤ ਖੰਨਾ, ਅਤੇ ਅਮਿਤ ਕੁਮਾਰ, ਨੂੰ ਗ੍ਰਿਫ਼ਤਾਰ ਕਰਕੇ 38 ਮੋਬਾਇਲ 2 ਅਟੈਚੀ ‘ਤੇ 12 ਬਲੈਕ ਚੈੱਕ ਬਰਾਮਦ ਕੀਤੇ ਹਨ। ਜਿਨ੍ਹਾਂ ਕੋਲੋਂ ਮੋਬਾਈਲ ਫ਼ੋਨ ਸਮੇਤ ਸੱਟੇਬਾਜ਼ੀ ਦਾ ਸਾਮਾਨ ਬਰਾਮਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ਓੁਕਤ ਬਲੈਂਕ ਚੈੱਕ ਉਨ੍ਹਾਂ ਗਾਹਕਾਂ ਦੇ ਦੱਸੇ ਜਾ ਰਹੇ ਹਨ ਜੋ ਕਿ ਇਨ੍ਹਾਂ ਸੱਟੇਬਾਜ਼ਾਂ ਦੇ ਥੱਲੇ ਪੈਸੇ ਹਾਰੇ ਹੋਏ ਸਨ ਸੱਟੇਬਾਜ਼ਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਸਮਰਥਕ ਅਤੇ ਕਈ ਸਿਆਸੀ ਨੇਤਾ ਇਨ੍ਹਾਂ ਨੂੰ ਛੁਡਾਉਣ ਲਈ ਜ਼ੋਰ ਲਗਾਉਂਦੇ ਦੇਖੇ ਗਏ ਪਰ ਸੱਟੇਬਾਜ਼ਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਮੀਡੀਆ ਵਿੱਚ ਚਲੀ ਜਾਣ ਕਾਰਨ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ।
ਸੀਆਈਏ ਸਟਾਫ਼ ਪੁਲਿਸ ਇਨ੍ਹਾਂ ਸੱਟੇਬਾਜ਼ਾਂ ਖਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ‘ਤੇ ਇਨ੍ਹਾਂ ਦੇ ਸਾਥੀਆਂ ਦੀ ਭਾਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



