Punjab

ਆਕਸੀਜਨ ਦੀ ਬਲੈਕ ਮਾਰਕੀਟਿੰਗ ਕਰਨ ‘ਤੇ ਹੋਵੇਗੀ ਐੱਫਆਈਆਰ–ਡੀਸੀ ਘਨਸ਼ਾਮ ਥੋਰੀ

ਆਕਸੀਜਨ ਦੀ ਲੋੜ ਪੂਰੀ ਕਰਨ ਲਈ ਪ੍ਰਸ਼ਾਸਨ ਨੇ ਬਣਾਈ ਬਹੁ-ਪੱਖੀ ਰਣਨੀਤੀ
ਜਲੰਧਰ-:(ਅਮਰਜੀਤ ਸਿੰਘ ਲਵਲਾ)
ਹਸਪਤਾਲਾਂ ਚ ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਪੱਖੀ ਰਣਨੀਤੀ ਬਣਾਈ ਗਈ ਹੈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਉਦਯੋਗਾਂ ਨੂੰ ਆਪਣੇ ਕੰਪਲੈਕਸ ਚ ਸਪੈਸ਼ਲ ਸੇਵਿੰਗ ਅੈਡਸੋਰਪਸ਼ਨ (ਪੀਐੱਸਏ) ਅਧਾਰਤ ਆਕਸੀਜਨ ਪਲਾਂਟ ਲਗਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਕਵਿੱਡ ਨਾਈਟੀ ਦੇ ਮਰੀਜ਼ਾਂ ਲਈ ਇਸ ਕੀਮਤੀ ਜੀਵਨ ਰੱਖਿਅਕ ਗੈਸ ਦੀ ਲੋੜੀਂਦੀ ਮਾਤਰਾ ਚ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਆਕਸੀਜਨ ਬਚਾਉਣ ਦੇ ਤਰੀਕਿਆਂ ਨੂੰ ਅਪਨਾਉਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਉਦਯੋਗਾਂ ਨੂੰ ਪੀਐਸਏ ਆਕਸੀਜਨ ਪਲਾਂਟ ਲਗਾਉਣ ਲਈ ਕਿਹਾ ਗਿਆ ਹੈ, ਜੋ ਕਵਿਡ ਕੇਅਰ ਸੰਸਥਾਵਾਂ ਨੂੰ ਆਕਸੀਜਨ ਦੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਚ ਮਦਦ ਕਰਨਗੇ। ਡਿਪਟੀ ਕਮਿਸ਼ਨਰ ਵੱਲੋਂ ਆਕਸੀਜਨ ਵੈਂਡਰਾਂ ‘ਤੇ ਹਸਪਤਾਲਾਂ ਨਾਲ ਆਕਸੀਜਨ ਦੀ ਉਚਿਤ ਵਰਤੋਂ ਦੇ ਅਭੀਆਸ਼ਾ ਨੂੰ ਅਪਨਾਉਣ ਸਬੰਧੀ ਇਕ ਪੇਸ਼ਕਾਰੀ ਵੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਧੀਆਂ ‘ਚ ਆਕਸੀਜਨ ਦੀਆਂ ਜ਼ਰੂਰਤਾਂ ਅਨੁਸਾਰ ਮਰੀਜ਼ ਨੂੰ ਸਹੀ ਪਛਾਣ ‘ਤੇ ਮੁਡ਼ ਵਰਗੀਕਰਨ, ਕੇਂਦਰੀ ਸਪਲਾਈ ਪ੍ਰਣਾਲੀ ਨੂੰ ਸਮਝਣਾ ਅਤੇ ਵੇਸਟੇਜ ਨੂੰ ਰੋਕਣਾ, ਓ 2 ਦੀ ਜ਼ਰੂਰਤ ਨਾ ਰੱਖਣ ਵਾਲੇ ਮਰੀਜ਼ਾਂ ਨੂੰ ਵੱਖੋ ਵੱਖਰੀ ਮੰਜ਼ਿਲ ‘ਤੇ ਵੱਖ ਕਰਨਾ ਹਸਪਤਾਲਾਂ ਦੇ ਏਅਰ ਸਪੈਸ਼ਲ ਯੂਨਿਟਾਂ (ਏਐਸਯੂ) ਦੀ ਸਥਾਪਨਾ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ, ਬਰਬਾਦੀ ਨੂੰ ਰੋਕਣ ਲਈ ਕੰਟੇਨਰਾਂ ਤੋਂ ਤਰਲ ਆਕਸੀਜਨ ਨੂੰ ਖਾਲੀ ਕਰਨ ਦਾ ਢੰਗ ਸ਼ਾਮਿਲ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਨ 19 ਦੇ ਮਰੀਜ਼ਾਂ ਲਈ ਆਕਸੀਜਨ ਦੀ ਲੋੜੀਂਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਆਪੋ ਆਪਣੇ ਹਸਪਤਾਲਾਂ ਵਿੱਚ ਚੋਣਵੀਆਂ ਸਰਜਰੀਆਂ ਮੁਲਤਵੀ ਕਰਨ ਲਈ ਕਿਹਾ। ਡੀਸੀ ਥੋਰੀ ਵਲੋਂ ਹਸਪਤਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ 9 ਉਦਯੋਗਾਂ ਨੂੰ ਆਕਸੀਜਨ ਦੀ ਸਪਲਾਈ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਉਦਯੋਗਾਂ ਵਿਚ ਐਮਪੂਲਸ ‘ਤੇ ਵਾਇਲਸ, ਫਾਰਮਾਸਿਟੀਕਲ, ਪੈਟਰੋਲੀਅਮ, ਰਿਫਾਈਨਰੀਜ਼, ਸਟੀਲ ਪਲਾਂਟ, ਨਿਊਕਲੀਅਰ ਐਨਰਜੀ ਫੈਸੇਲਿਟੀ, ਆਕਸੀਜਨ ਸਿਲੰਡਰ ਮੈਨੂਫੈਕਚਰਜ਼, ਵੈਸਟ ਟਾਵਰ ਟਰੀਟਮੈਂਟ ਪਲਾਂਟ, ਫੂਡ ਐਂਡ ਵਾਟਰ ਪਿਓਰੀਫਿਕੇਸ਼ਨ ਅਤੇ ਪ੍ਰੋਸੈੱਸ ਇੰਡਸਟਰੀ ਸ਼ਾਮਲ ਹੈ।
ਜਿਨ੍ਹਾਂ ਨੂੰ ਭੱਠਿਆਂ ਦੀ ਨਿਰੰਤਰ ਪਰਿਕਿਰਿਆਵਾਂ ਕਾਰਜਾਂ ਆਦਿ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਦਯੋਗਾਂ ਨੂੰ ਸਪਲਾਈ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦਰਬਾਰਾ ਸਿੰਘ ਤੋਂ ਲਿਖਤੀ ਪ੍ਰਵਾਨਗੀ ਤੋਂ ਬਾਅਦ ਹੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਇਸ ਮਾਮਲੇ ਵਿਚ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ। ਕਿ ਜੇਕਰ ਕੋਈ ਹਸਪਤਾਲ ਟ੍ਰੇਡਰ ਆਕਸੀਜਨ ਸਪਲਾਇਰ ਜਾਂ ਹੋਰ ਕੋਈ ਵੀ ਵਿਅਕਤੀ ਆਕਸੀਜਨ ਦੀ ਬਲੈਕ ਮਾਰਕੀਟਿੰਗ ਜਾਂ ਆਕਸੀਜਨ ਸਿਲੰਡਰ ਨੂੰ ਗੈਰਕਾਨੂੰਨੀ ਤਰੀਕੇ ਨਾਲ ਡਵਾਇਟ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਐਪੀਡੋਮਿਕ ਡਿਜੀਜ਼ ਐਕਟ 1897 ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ।
ਜ਼ਿਕਰਯੋਗ ਹੈ, ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੋਂ ਜ਼ਿਲ੍ਹੇ ਵਿੱਚ ਆਕਸੀਜਨ ਗੈਸ ਦੀ ਰੋਜ਼ਾਨਾ ਮੰਗ ਨੂੰ ਪੂਰਾ ਕਰਨ ਲਈ ਤਰਲ ਆਕਸੀਜਨ ਟੈਂਕਰ (16 ਐਮਟੀ) ਪ੍ਰਤੀ ਦਿਨ ਮੁਹੱਈਆ ਕਰਾਉਣ ਦੀ ਮੰਗ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਸਬੰਧ ਵਿਚ ਐਮਡੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੂੰ 19 ਅਪ੍ਰੈਲ ਨੂੰ ਤਰਲ ਆਕਸੀਜਨ ਦੀ ਵਾਧੂ ਸਪਲਾਈ ਮੁਹੱਈਆ ਕਰਾਉਣ ਲਈ ਪਹਿਲਾਂ ਹੀ ਇਕ ਪੱਤਰ ਭੇਜਿਆ ਜਾ ਚੁੱਕਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!