
ਚੋਣਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਕੀਤੀ ਸਿਖਲਾਈ ਹਾਸਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ- 2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਚੋਣਾਂ ਵਾਲੇ ਸੂਬਿਆਂ ਗੋਆ, ਮਣੀਪੁਰ, ਪੰਜਾਬ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਚੋਣ ਕਮਿਸ਼ਨ ਵੱਲੋਂ 2 ਦਿਨਾਂ ਵਰਚੂਅਲ ਟਰੇਨਿੰਗ ਦਿੱਤੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਸ਼ਿਰਕਤ ਕਰਦਿਆਂ ਚੋਣਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਸਿਖਲਾਈ ਹਾਸਲ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਕਮਿਸ਼ਨ ਦੁਆਰਾ ਕਰਵਾਈ ਗਈ 2 ਦਿਨਾਂ ਟ੍ਰੇਨਿੰਗ ਦੌਰਾਨ ਜ਼ਿਲ੍ਹਾ ਇਲੈਕਸ਼ਨ ਮੈਨੇਜਮੈਂਟ ਪਲਾਨ ਡੀਈਐਮਪੀ ਅਤੇ ਬੂਥ ਲੈਵਲ ਇਲੈਕਸ਼ਨ ਮੈਨੇਜਮੈਂਟ, ਬੀਈਐਮਪੀ, ਵਲਨਰਾਬਿਲਟੀ ਮੈਪਿੰਗ, ਆਦਰਸ਼ ਚੋਣ ਜ਼ਾਬਤਾ, ਇਲੈਕਸ਼ਨ ਐਕਸਪੈਂਡੀਚਰ ਮੋਨੀਟਰਿੰਗ ਆਦਿ ਵਿਸ਼ਿਆਂ ਸਬੰਧੀ ਵਿਸਥਾਰਪੂਰਵਕ ਸਿਖਲਾਈ ਹਾਸਲ ਕੀਤੀ ਗਈ।
ਇਸੇ ਤਰ੍ਹਾਂ ਅੱਜ ਦੂਜੇ ਦਿਨ ਐਮਸੀਐਮਸੀ ਅਤੇ ਪੇਡ ਨਿਊਜ਼, ਅਮਨ ‘ਤੇ ਕਾਨੂੰਨ, ਆਈਟੀ ਐਪਲੀਕੇਸ਼ਨਜ਼ ਵੋਟਰ ਹੈਲਪ ਲਾਈਨ ਐਪ, ਪੀਡਬਲਯੂਡੀ ਐਪ, ਸੀ-ਵਿਜਿਲ ਐਪ, ਗਰੁੜਾ ਐਪ, ਏਨਕੋਰ ਐਪ, ਵੋਟਰ ਟਰਨ ਆਊਟ ਅਤੇ ਬੂਥ ਐਪ ਆਦਿ ਵਿਸ਼ਿਆਂ ‘ਤੇ ਵਿਸਥਾਰਪੂਰਵਕ ਟ੍ਰੇਨਿੰਗ ਹਾਸਲ ਕੀਤੀ ਗਈ। ਦੋਵੇਂ ਦਿਨ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਰਿਸੋਰਸਪਰਸਨ ਵਲੋਂ ਦਿੱਤੇ ਗਏ।
ਇਸ ਵਰਚੂਅਲ ਮੀਟਿੰਗ ਵਿੱਚ ਚੋਣ ਤਹਿਸੀਲਦਾਰ, ਜਲੰਧਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਵਿਸ਼ਨੂੰ ਨਾਥ, ਡੀਡੀਐਫ਼ ਅਤੇ ਸਟਿਫਿਨ ਕੰਨਸਲਟੈਂਟ ਵੀ ਮੌਜੂਦ ਸਨ।



