Punjab

ਆਦਮੀ ਪਾਰਟੀ ਦੇ ਨੇਤਾਵਾਂ ਨੇ ਆਟੋ ‘ਤੇ ਟੈਕਸੀ ਡਰਾਈਵਰਾਂ ਦੇ ਹੱਕ ‘ਚ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤਾ ਮੰਗ ਪੱਤਰ

ਦਿੱਲੀ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਆਟੋ ਟੈਕਸੀ ਡਰਾਈਵਰਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਜਲਦ ਦੇਣ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ‘ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਪਿਛਲੇ ਸਾਲ ਤੋਂ ਦੇਸ਼ ‘ਚ ਤਾਲਾਬੰਦੀ ਦਾ ਮਾਹੌਲ ਹੈ। ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਰਹਿ ਕੇ ਸਰਕਾਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਜਿਸ ਨਾਲ ਆਟੋ ਤੇ ਟੈਕਸੀ ਡਰਾਈਵਰਾਂ ਦੀ ਆਮਦਨੀ ਬਿਲਕੁਲ ਖ਼ਤਮ ਹੋ ਚੁੱਕੀ ਹੈ,’ਤੇ ਇਸ ਲਈ ਆਪ ਪਾਰਟੀ ਨੇ ਦੱਸਿਆ ਕਿ ਆਟੋ ਅਤੇ ਟੈਕਸੀ ਡਰਾਈਵਰਾਂ ਦੇ ਘਰਾਂ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਰਕੇ ਕੁਝ ਲੋਕ ਜ਼ਿਆਦਾ ਵਿਆਜ ਤੇ ਪੈਸਾ ਚੁੱਕ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਰਹੇ ਨੇ ਜੋ ਕਿ ਆਉਣ ਵਾਲੇ ਦਿਨਾਂ ਚ ਇਹ ਪੈਸਾ ਵਾਪਸ ਨਹੀਂ ਕਰ ਸਕਦੇ ਗਰੀਬਾਂ ਦੇ ਹਾਲਾਤ ਹੋਰ ਵੀ ਬੁਰੇ ਹੁੰਦੇ ਦਿਖਾਈ ਦੇ ਰਹੇ ਹਨ। ਜਿਸ ਕਰਕੇ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਹ ਜਲਦੀ ਤੋਂ ਜਲਦੀ ਸਹਾਇਤਾ ਦੇ ਲਈ ਪੰਜਾਬ ਸਰਕਾਰ ਅੱਗੇ ਆ ਕੇ ਮੱਦਦ ਕਰੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿਚ ਔਰਤਾਂ, ਬਜ਼ੁਰਗ ਮਾਂ ਬਾਪ, ਤੇ ਛੋਟੇ ਬੱਚੇ ਹਨ ਕਰੋਨਾ ਨਾਲ ਪਹਿਲਾਂ ਉਨ੍ਹਾਂ ਨੂੰ ਭੁੱਖਮਰੀ ਤੋਂ ਬਚਾਉਣਾ ਸਾਡਾ ਪਹਿਲਾ ਦੀ ਆਧਾਰ ਤੇ ਹੋਣਾ ਚਾਹੀਦਾ।
ਉਪ ਪ੍ਰਧਾਨ ਹਰਚਰਨ ਸਿੰਘ ਸੰਧੂ ਨੇ ਕਿਹਾ ਕਿ ਜਿਸ ਤਰ੍ਹਾਂ ਆਪ ਜਾਣਦੇ ਹੋ ਅਜੇ ਤੱਕ ਨਾ ਤਾਂ ਸਕੂਲਾਂ ਦੀ ਫੀਸ ਮਾਫ ਕੀਤੀ ਗਈ ਉਲਟਾ ਫੀਸਾਂ ਦੇ ਨਾਲ ਨਾਲ ਐਡਮਿਸ਼ਨ ਦੇਣੀ ਪੈ ਰਹੀ ਹੈ, ‘ਤੇ ਬਿਜਲੀ ਦੀ ਮਾਰ ਤੋਂ ਵੀ ਬਚਿਆ ਨਹੀਂ ਜਾ ਰਿਹਾ। ਅਸੀਂ ਪੰਜਾਬ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਨ੍ਹਾਂ ਦੀਆਂ ਮੁਸ਼ਕਲਾਂ ਦੇ ਬਾਰੇ ਵਿਚਾਰ ਕੀਤਾ ਜਾਏ ‘ਤੇ ਜਿਸ ਤਰ੍ਹਾਂ ਦਿੱਲੀ ਸਰਕਾਰ ਨੇ ਆਟੋ ਤੇ ਟੈਕਸੀ ਡਰਾਈਵਰਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇ ਅੱਗੇ ਹੋ ਕੇ ਆਪਣੇ ਲੋਕਾਂ ਦੀ ਮਦਦ ਕੀਤੀ ਹੈ।
ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਆਟੋ ਤੇ ਟੈਕਸੀ ਡਰਾਈਵਰਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇ ਕੇ ਪੰਜਾਬ ਦੇ ਲੋਕਾਂ ਦੀ ਮਦਦ ਕਰੇ।
ਸੰਧੂ ਨੇ ਕਿਹਾ ਪੰਜਾਬ ਸਰਕਾਰ ਸਮਾਰਟ ਕਾਰਡਾਂ ਵਾਲਿਆਂ ਦੀ ਜਗ੍ਹਾ ਹਰ ਗ਼ਰੀਬ ਨੂੰ ਰਾਸ਼ਨ ਦੇਣ। ਇਸ ਮੌਕੇ ਤੇ ਮੀਡੀਆ ਇੰਚਾਰਜ ਤਰਨਦੀਪ ਸੰਨੀ, ਬਲਾਕ ਪ੍ਰਧਾਨ ਰਾਜੀਵ ਆਨੰਦ, ਸੋਸ਼ਲ ਮੀਡੀਆ ਇੰਚਾਰਜ ਸੰਜੀਵ ਭਗਤ, ਅਜੇ ਭਗਤ, ਸੀਨੀਅਰ ਲੀਡਰ ਦਰਸ਼ਨ ਲਾਲ ਭਗਤ, ਬਲਬੀਰ ਸਿੰਘ, ਦੀਪਕ, ਗੋਲਡੀ, ਸੁਰਜੀਤ, ਕਰਨੈਲ, ਵਰੁਣ, ਕੁਲਵਿੰਦਰ, ਕੁੱਕੀ,ਸੋਨੂੰ,’ਤੇ ਸਰਬਜੀਤ ਸਿੰਘ, ‘ਤੇ ਹੋਰ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!