
*“ਆਪ” ਦਾ ਇਹੋ ਸੁਪਨਾ ਹਰ ਘਰ ਤਰੱਕੀ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਆਮ ਆਦਮੀ ਪਾਰਟੀ ਦਾ ਇਹੋ ਸੁਪਨਾ ਹੈ ਕਿ ਹਰ ਘਰ ਦੀ ਤਰੱਕੀ ਹੋਵੇ। ਉੱਕਤ ਵਿਚਾਰ ਦੀ ਸਾਂਝ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਚੋਣ ਪ੍ਰਚਾਰ ਦੋਰਾਨ ਵੱਖ-ਵੱਖ ਥਾਵਾਂ ‘ਤੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੱਰਕੀ ਦੀ ਰਾਹ ‘ਤੇ ਲਿਜਾਣ ਦੀ ਬਜਾਏ ਸਰਕਾਰਾਂ ਵਿਚ ਬਹਿਣ ਵਾਲਿਆਂ ਵੱਲੋਂ ਸਰਕਾਰੀ ਅਦਾਰੇ ਘਾਟੇ ਵਿਚ ਜਾਣ, ਖਰਚੇ ਦਾ ਖੋ ਕਹਿ ਚਿੱਟਾ ਹਾਥੀ ਦੱਸ ਆਪਦੇ ਰਿਸ਼ਤੇਦਾਰਾਂ ਨੂੰ ਚਲਾਉਣ ਲਈ ਕਾਰਪੋਰੇਟ ਅਦਾਰਿਆਂ ਦੀ ਉਤਪੱਤੀ ਕਰ, ਰਲ ਮਿਲ ਕੇ ਖਾਣ ਲਈ ਹੀ ਮਾਫੀਆ ਰਾਜ ਫੈਲਾ, ਜਮੀਨਾਂ ਵੇਚ ਸਿਰਫ ਆਪਣੇ ਪਰਿਵਾਰਾਂ ਦੀ ਹੀ ਤਰੱਕੀ ਕੀਤੀ ਜਾਂਦੀ ਹੈ।
ਲੋਕਾਂ ਨੂੰ ਸਹੁਲੱਤਾਂ ਦੇਣ ਦੇ ਦਾਅਵੇ ਕਰਨ ‘ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਖਜਾਨਾ ਖਾਲੀ ਹੋਣ ਦਾ ਢੰਡੋਰਾ ਮੋਕੇ ਦੀਆਂ ਸਰਕਾਰਾਂ ਪਿਛਲੇ 20 ਸਾਲਾਂ ਤੋ ਪਿੱਟਦੀਆਂ ਆ ਰਹੀਆਂ ਹਨ। ਲੇਕਿਨ ਮੰਤਰੀਆਂ, ਵਿਧਾਇਕਾਂ, ਸਰਕਾਰੀ ਉੱਚ ਅਧਿਕਾਰੀਆਂ ਨੂੰ ਸਹੁਲੱਤਾਂ, ਤਨਖਾਹਾਂ, ਪੈਨਸਨਾਂ, ਵਿਚ ਵਾਧੇ ਸਮੇਂ ਖਜਾਨਾ ਅਲਾਦੀਨ ਦੇ ਚਿਰਾਗ ਵਾਂਗੂੰ ਆਪ ਹੀ ਭਰ ਜਾਂਦਾ ਹੈ। ਅੱਜ ਦੇ ਸਮੇਂ ਵਿਚ ਜੀਵਨ-ਜਿਉਣ ਲਈ ਬਿਜਲੀ, ਪਾਣੀ, ਸਿਖਿਆ, ਸਿਹਤ ਸੇਵਾਵਾਂ, ਸੱਸਤੀਆ ਹੋਣੀਆਂ ਚਾਹੀਦੀਆਂ ਹਨ। ਜਦ ਇਹ ਮੂਲ ਸਹੁਲਤਾਂ ਮੋਕੇ ਦੀ ਸਰਕਾਰ ਲੋਕਾਂ ਨੂੰ ਦਿੰਦੀ ਹੈ ਤਾਂ ਪੈਸੇ ਦੀ ਬੱਚਤ ਨਾਲ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੁੰਦਾ ਹੈ। ਸਾਡੀ ਆਮ ਪਾਰਟੀ ਇਹ ਜਨ ਹਿਤੇਸ਼ੀ ਖਾਸ ਕੰਮ ਸੱਤਾ ਵਿਚ ਆਉਭ ‘ਤੇ ਗਰੰਟੀ ਨਾਲ ਕਰਨ ਜਾ ਰਹੀ ਹੈ ਤਾਂ ਹੀ ਤਾਂ ਆਪਣੀ ਨਈਆ ਡੁੱਬਦੀ ਦੇਖ ਹਰ ਵਿਰੋਧੀ ਪਾਰਟੀ ਕੋਸੀ ਜਾ ਰਹੀ ਹੈ। ਜਲੰਧਰ ਕੈਂਟ ਹੱਲਕੇ ਤੋ ਸ਼ੁਰੂ ਕੀਤੀ ਡੋਰ-ਟੂ-ਡੋਰ ਮੁਹਿੰਮ ਰਹਿਮਾਨਪੁਰ, ਅਲੀਪੁਰ, ਉਸਮਾਨਪੁਰ, ਸ਼ਿਵ ਵਿਹਾਰ, ਖੁਰਲਾ ਕਿੰਗਰਾ, ਰਾਜਾ ਗਾਰਡਨ, ਬੈਂਕ ਇਨਕਲੇਵ, ਗਰੀਨ ਮਾਡਲ ਟਾਊਨ, ਇਲਾਕਿਆਂ ਵਿਚੋਂ ਹੁੰਦਾ ਹੋਇਆ ਚੋਣ ਪ੍ਰਚਾਰੀ ਰੱਥ ਸ਼ਾਮਾ ਨੂੰ ਗੱੜ੍ਹੇ ਹੱਲਕੇ ਵਿਚ ਆ ਰੁਕਿਆ।
ਇਸ ਚੋਣ ਮੁਹਿੰਮ ਦੋਰਾਨ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਤੋ ਦੂਰੀ ਰੱਖਣ ਲਈ ਪ੍ਰੇਰਿਤ ਕਰਨ ‘ਤੇ ਪਾਰਟੀ ਦੇ ਜਨ ਹਿਤੇਸ਼ੀ ਪ੍ਰੋਗਰਾਮ ਬਾਰੇ ਜਾਣੂ ਕਰਵਾਉਣ ਲਈ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ, ਪ੍ਰੋ. ਰਾਜਵਰਿੰਦਰ ਕੌਰ ਸੋਢੀ, ਪ੍ਰਧਾਨ ਰਾਜਵਿੰਦਰ ਥਿਆੜਾ, ਮੀਤ ਪ੍ਰਧਾਨ ਗੁਰਿੰਦਰ ਸਿੰਘ ਗਿੰਦੀ ਦੀ ਅਗਵਾਈ ਵਾਲੀਆਂ ਟੀਮਾਂ ਵਿਚ ਅਰਸ਼, ਕਮਲਜੀਤ ਸਿੰਘ, ਅਮਰਜੀਤ ਕਾਹਲੋਂ, ਜਸਪਾਲ ਸਿੰਘ, ਫਤਿਹ ਢਿੱਲੋਂ, ਰਿਧਮਾ ਢਿੱਲੋਂ, ਜਸਵੀਰ ਸਿੰਘ ਸੰਧੂ, ਸੁਖ ਸੰਧੂ, ਸੁਭਾਸ਼ ਭਗਤ, ਸੁਨੀਤਾ ਭਗਤ, ਪ੍ਰਧਾਨ ਸਾਦਿਕ ਘਾਰੂ, ਪ੍ਰਧਾਨ ਢਿੱਲੋਂ, ਨਵਜਿੰਦਰ ਸੰਧੂ ‘ਤੇ ਹੋਰ ਜੁਝਾਰੂ ਵਰਕਰਾਂ ਵੱਲੋਂ ਪਾਰਟੀ ਉਮੀਦਵਾਰ ਦੀ ਜਿੱਤ ਲਈ ਸਰਗਰਮ ਰੋਲ ਨਿਭਾਇਆ ਗਿਆ। ਇੱਕਠ ਦੀ ਸ਼ਾਨ ਬਣੇ ਲੋਕਾਂ ਵਲੋਂ ਪਾਰਟੀ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦਾ ਵਿਸਵਾਸ਼ ਦਿਵਾਇਆ ਗਿਆ। *ਸੂਬਾ ਪ੍ਰਧਾਨ ਰਾਜਵਿੰਦਰ ਥਿਆੜਾ ਨੇ ਕਾਂਗਰਸ ਨੂੰ ਝੱਟਕਾ ਲਾਇਆ*
ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਵਿੱਢੀ ਪ੍ਰਚਾਰ ਮੁਹਿੰਮ ਮੋਕੇ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਵੱਲੋਂ ਜੰਡਿਆਲਾ ਵਿਖੇ ਪਾਰਟੀ ਦੇ ਉਘੇ ਆਗੂ ਮੰਗਲ ਸਿੰਘ, ਪਰਮਿੰਦਰ ਬਰਾੜ ਨਾਲ ਮਿਲ ਦੋਰਾ ਕੀਤਾ ਗਿਆ। ਜਿਸ ਮੋਕੇ ਉਨ੍ਹਾਂ ਵੱਲੋਂ ਪਾਰਟੀ ਦੇ ਜਨ ਹਿਤੈਸ਼ੀ ਪ੍ਰੋਗਰਾਮ ਦਾ ਜਿਕਰ ਕਰਦਿਆਂ ਘਰ-ਘਰ ਪ੍ਰਗਤੀ ਲਈ ਅਹਿਮ ਰੋਲ ਨਿਭਾਉਣ ਵਾਲੀ ਗ੍ਰਹਿਣੀ ਦੇ ਸਵੈ ਨਿਰਭਰ ਬਨਾਉਣ ਲਈ ਉਲੀਕੀ ਵਿਉਂਤਬੰਦੀ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨਾਲ ਹੋਈ ਗੱਲਬਾਤ ਮਗਰੋਂ ਕਾਂਗਰਸ ਪਾਰਟੀ ਵਿਚ ਅਧਾਰ ਰੱਖਣ ਵਾਲੀਆਂ ਮਹਿਲਾ ਆਗੂਆਂ ਨੂੰ ਆਪਦੀ ਪਾਰਟੀ ਨਾਲ ਜੋੜ ਵਿਰੋਧੀ ਪਾਰਟੀ ਦੇ ਖੇਮੇ ਨੂੰ ਢਾਹ ਲਾਅ, ਇਲਾਕੇ ਵਿਚੋਂ ਆਪਣੇ ਉਮੀਦਵਾਰ ਦੀ ਜਿਤ ਨਿਸਚਿਤ ਕਰਵਾਈ। ਜਿਸ ਮਗਰੋਂ ਇਲਾਕੇ ਵਿਚ ਲੰਬੇ ਅਰਸੇ ਤੋ ਕਾਂਗਰਸ ਨਾਲ ਜੁੜੇ ਪ੍ਰੀਵਾਰਾਂ ਦੀਆਂ ਬੀਬੀਆਂ ਭਾਰੀ ਗਿਣਤੀ ਵਿਚ ਆਪਣੀ ਪੁਰਾਣੀ ਪਾਰਟੀ ਛੱਡ ਆਮ ਆਦਮੀ ਪਾਰਟੀ ਦਾ ਅਹਿਮ ਅੰਗ ਬਣੀਆਂ। ਉਨ੍ਹਾਂ ਵਲੋਂ ਜਿਤਾਏ ਵਿਸਵਾਸ਼ ‘ਤੇ ਖਰਾ ਉਤਰਦਿਆਂ, ਪਾਰਟੀ ਪ੍ਰਧਾਨ ਨੂੰ ਸਰਗਰਮੀ ਨਾਲ “ਆਪ” ਪਾਰਟੀ
ਦੇ ਉਮੀਦਵਾਰ ਨੂੰ ਜੇਤੂ ਬਨਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਦਾ ਯਕੀਨ ਦਿਵਾਇਆ।



