ElectionJalandharPunjab

*”ਆਪ” ਪਾਰਟੀ ਕੈਂਟ ਹਲਕੇ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਚੋਣ ਪ੍ਰਚਾਰੀ ਰੱਥ ਨੇ ਭੋਡੇ ਸਪਰਾਏ, ਖੂਣ-ਖੂਣ ਪਿੰਡਾਂ ‘ਵੱਲ ਵਹੀਰਾਂ ਘੱਤੀਆਂ*

*ਆਮ ਆਦਮੀ ਦੇ ਵਿਕਾਸ ਲਈ “ਆਪ” ਦਾ ਸੱਤਾ ‘ਚ ਆਉਣਾ ਜਰੂਰੀ—ਓਲੰਪੀਅਨ ਸੋਢੀ*                                                    *ਹਰ ਵਿਅਕਤੀ ਦੀ ਹੈ ਪੁਕਾਰ ਏਸ ਵਾਰ “ਆਪ” ਦੀ ਹੀ ਬਣੂ ਸਰਕਾਰ—ਐਡਵੋਕੇਟ ਹੁਸਨ ਲਾਲ                         ਜਲੰਧਰ (ਅਮਰਜੀਤ ਸਿੰਘ ਲਵਲਾ/ ਅਮਰਿੰਦਰ ਸਿੱਧੂ)                                                                   ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਜਲੰਧਰ ਛਾਉਣੀ ਹੱਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਜੇਤੂ ਬਨਾਉਣ ਲਈ ਚਲਿਆ ਚੋਣ ਪ੍ਰਚਾਰੀ ਰੱਥ ਨੇ ਸੱਜਰੀ ਸਵੇਰ ਕੈਂਟ ਇਲਾਕੇ ਵਿਚੋਂ ਹੁੰਦਿਆਂ ਕੁੱਕੜਪਿੰਡ, ਫੋਲੜੀਵਾਲ, ਭੋਡੇ ਸਪਰਾਏ, ਖੂਣ-ਖੂਣ ਦੇ ਪੇਂਡੂ ਖੇਤਰਾਂ ਵੱਲ ਵਹੀਰਾਂ ਘੱਤੀਆਂ। ਓਲੰਪੀਅਨ ਸੋਢੀ ਵੱਲੋਂ ਫਤਿਹ ਢਿੱਲੋਂ, ਅਰਸ਼, ਕਮਲਜੀਤ ਸਿੰਘ, ਜਸਪਾਲ ਸਿੰਘ, ਅਮਰਜੀਤ ਕਾਹਲੋਂ, ਪਰਮਿੰਦਰ ਬਰਾੜ, ਵਾਲੀ ਟੀਮ ਦੀ ਅਗਵਾਈ ਕਰਦਿਆਂ ਲੋਕਾਂ ਨਾਲ ਨਿਜੀ ਰਾਬਤਾ ਕਾਇਮ ਕਰ ਪਾਰਟੀ ਮੈਨਫੈਸਟੋ ਬਾਰੇ ਚਾਨਣਾ ਪਾਇਆ ਗਿਆ।

ਉਨ੍ਹਾਂ ਵੱਲੋਂ ਖਜਾਨਾ ਖਾਲੀ ਦੀ ਦੁਹਾਈ ਦੇ ਆਮ ਜਨਤਾ ਨੂੰ ਸਹੁਲੱਤਾਂ ਮੁਹਈਆ ਕਰਵਾਉਣ ਲਈ ਲੋੜੀਂਦੇ ਮਾਲੀਆ ਨਾ ਹੋਣ ਕਾਰਨ ਅਸਮਰਥਾ ਜਿਤਾਈ ਜਾਂਦੇ ਰਹਿਣ ਲਈ ਕੋਸਿਆ ਗਿਆ। ਮੁਲਾਜ਼ਮਾਂ ਦੇ ਏਰੀਅਲ, ਤਨਖਾਹਾਂ ਵਿਚ ਵਾਧੇ ਕਰਨ, ਸਿਹਤ ਸਹੂਲਤਾਂ/ਬਿਲ ਪਾਸ ਕਰਨ ਲਈ ਅਸਮਰਥਾ ਦਾ ਰੋਲਾ ਪਾਕੇ, ਸਰਕਾਰ ਕੋਲ ਪੈਸੇ ਹੈ ਨਹੀਂ ਦਾ ਅਲਾਪ ਤਾਂ ਲੋਟੂ  ਸਰਕਾਰਾਂ ਕਰਦੀਆਂ ਰਹੀਆਂ ਹਨ।ਜਦ ਕਿ ਆਪਣੀਆਂ ਸਹੁਲੱਤਾਂ ਲਈ  ਭੱਤਿਆਂ, ਤਨਖਾਹਾਂ ‘ਤੇ ਇਲਾਜ ਲਈ ਕਦੇ ਖਜਾਨਾ ਖਾਲੀ ਨਹੀਂ ਹੁੰਦਾ। ਇਨ੍ਹਾਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਲਈ ਕੇਵਲ ਕਾਗਜਾਂ ਵਿਚ ਹੀ ਵਿਕਾਸ ਕੀਤਾ ਗਿਆ ਹੈ ਜਦਕਿ ਵਿਕਾਸ ਦਾ ਅੱਸਲ ਸੱਚ ਦੁਰਘਟਨਾਵਾਂ ਦਾ ਸੱਬਬ ਬਣਨ ਵਾਲੀਆਂ ਗੱਲੀਆ ਸੜਕਾਂ ਆਏ ਦਿਨ ਅੱਖਬਾਰੀ ਸੁਰਖੀਆਂ ਬਿਆਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਗਰ ਆਪ ਸਭ ਆਮ ਆਦਮੀ ਦੇ ਜੀਵਨ ਪੱਧਰ ਉੱਚਾ ਚੁੱਕਣ ‘ਤੇ ਸਰਵਪੱਖੀ ਵਿਕਾਸ ਲਈ “ਆਪ” ਦਾ  ਸੱਤਾ ਵਿਚ ਆਉਣਾ ਜਰੂਰੀ ਹੈ। ਖੂਣ-ਖੂਣ  ਪਿੰਡ ਦੇ ਸਾਬਕਾ ਸਰਪੰਚ ‘ਤੇ ਸਮਤੀ ਮੈਂਬਰ ਐਡਵੋਕੇਟ ਹੁਸਨ ਲਾਲ ਦੇ ਘਰ ਬੁਲਾਈ ਨੁੱਕੜ ਮੀਟਿੰਗ ਵਿਚ ਸ਼ਿਰਕਤ ਕਰਨ ਪੁੱਜੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਨਿੱਘਾ ਸਵਾਗਤ ਫੁੱਲਾਂ ਦੇ ਹਾਰ ਪਾਅ ਕੀਤਾ ਗਿਆ।

ਐਡਵੋਕੇਟ ਗੁਰਨਾਮ ਸਿੰਘ ਸੈਣੀ ਵੱਲੋਂ ਰਸਮੀ ਜੀ ਆਇਆਂ ਆਖਦਿਆਂ ਇਲਾਕੇ ਦੀਆਂ ਅਹਿਮ ਸਮਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਜਿਸ ਮਗਰੋਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਦਸੀਆ ਸਮਸਿਆਵਾਂ ਦਾ ਹੱਲ ਸਾਡੀ ਪਾਰਟੀ ਵੱਲੋਂ ਆਮ ਆਦਮੀ ਦੇ ਜੀਵਨ ਨੂੰ ਉੱਚਾ ਚੁਕਣ ਲਈ ਸਿਖਿਆ ਪ੍ਰਣਾਲੀ, ਸਿਹਤ ਸੇਵਾਵਾਂ, ਰੋਜਗਾਰ ਸਹੁਲੱਤਾਂ ‘ਤੇ ਬਿਜਲੀ ਮੁਹਈਆ ਕਰਵਾਈਆ ਜਾਣਗੀਆਂ। ਅਸੀ ਕੇਵਲ ਵੋਟਾਂ ਲੈਣ ਲਈ ਵਾਅਦੇ ਨਹੀਂ ਬਲਕਿ ਦਿੱਲ੍ਹੀ ਸਰਕਾਰ ਵਾਗ ਸੱਤਾ ਵਿਚ ਆਉਣ ਤੇ ਹੀ ਲਾਗੂ ਕੀਤੇ ਜਾਣ ਦੀ ਗਾਰੰਟੀ ਆਪ ਸਭ ਨੂੰ ਦਿੰਦਾ ਹਾ। ਜਿਸ ਮਗਰੋਂ ਐਡਵੋਕੇਟ ਹੁਸਨ ਲਾਲ ਨੇ ਓਲੰਪੀਅਨ ਸੋਢੀ ਨੂੰ ਜੇਤੂ ਬਣਾ ਵਿਧਾਨ ਸਭਾ ਭੇਜਣ ਦਾ ਵਿਸਵਾਸ਼ ਜਤਾਉਂਦੇ ਦਸਿਆ ਕਿ ਇਲਾਕੇ  ਦੇ ਹਰ ਵਿਅਕਤੀ ਦੀ ਹੈ ਇਹੀ ਪੁਕਾਰ ਏਸ ਵਾਰ ਆਪ ਦੀ ਹੀ ਬਣੂ ਸਰਕਾਰ। ਇਸ ਮੋਕੇ ਐਡਵੋਕੇਟ ਮਿਸ ਪੱਲਕ ਜੱਸਲ, ਦੋਲਤ ਰਾਮ ਸਾਬਕਾ ਪੰਚ, ਤਰਸੇਮ ਲਾਲ ਸਾਬਕਾ ਸਰਪੰਚ, ਹਰਨੇਕ ਸਿੰਘ ਸਾਬਕਾ ਸਰਪੰਚ ਮੀਰਪੁਰ, ਰਵੀਪਾਲ, ਪਰਮਜੀਤ ਹੀਰ, ਮਨਜਿੰਦਰ ਸਿੰਘ, ਕੁਲਜਿੰਦਰ ਸਿੰਘ, ਗੁਰਦੀਪ ਸਿੰਘ, ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਸਿਮਰਨ,  ਰਾਮ ਤੀਰਥ, ਤੇ ਹੋਰ ਇਲਾਕੇ ਦੇ ਮੋਹਤਵਰ ਪੱਤਵੰਤੇ ਭਾਰੀ ਗਿਣਤੀ ਵਿਚ ਮੋਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!