ElectionJalandharPunjab

*”ਆਪ” ਪਾਰਟੀ ਦੇ ਉਮੀਦਵਾਰ ਓਲੰਪੀਅਨ ਸੋਢੀ ਦੀ ਚੌਣ ਮੁਹਿੰਮ ਨੂੰ ਲੋਕਾਂ ਦਿੱਤਾ ਭਰਵਾਂ ਹੁੰਗਾਰਾ*

*ਇਲਾਕਾ ਨਿਵਾਸੀਆਂ ਨਾਲ ਲਾਰੇ ਲਾਅ ਠੱਗੀ ਮਾਰਨ ਵਾਲੇ ਸੱਤਾ ‘ਚ ਰਹੀਆਂ ਪਾਰਟੀਆਂ ਤੋ ਗਰੇਜ ਕਰਨ ਦੀ ਕੀਤੀ ਤਾਕੀਦ*
ਜਲੰਧਰ (ਅਮਰਜੀਤ  ਸਿੰਘ ਲਵਲਾ/ਅਮਰਿੰਦਰ ਸਿੱਧੂ)
ਜਲੰਧਰ ਛਾਊਣੀ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਨੂੰ ਲੋਕਾਂ ਵੱਲੋਂ ਅੱਜ ਮਿਲਿਆ ਹੋਰ   ਭਰਵਾਂ ਹੁੰਗਾਰਾ। ਜਦ ਉੱਕਤ ਇਲਾਕੇ ਤੋਂ ਆਪ ਦੇ ਉਮੀਦਵਾਰ ਸਾਬਕਾ ਆਈਪੀਐਸ ਅਧਿਕਾਰੀ ਸੁਰਿੰਦਰ ਸਿੰਘ ਸੋਢੀ ਵੱਲੋਂ ਸ਼ਹਿਰੀ ‘ਤੇ ਪੇਂਡੂ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਪਿਛਲੇ ਲੰਬੇ ਸਮੇਂ ਤੋ ਵਿਕਾਸ ਦੇ ਨਾਮ ‘ਤੇ ਇਲਾਕਾ ਨਿਵਾਸੀਆਂ ਨਾਲ ਲਾਰੇ ਲਾਅ ਠੱਗੀ ਮਾਰਨ ਵਾਲੇ ਸੱਤਾ ‘ਚ ਰਹੀਆਂ ਪਾਰਟੀਆਂ ਤੋ ਗਰੇਜ ਕਰਨ ਦੀ ਤਾਕੀਦ ਕੀਤੀ।

ਉਨਾਂ ਅਹਿਮ ਅੰਗ ਰਹੇ ਸਾਬਕਾ ‘ਤੇ ਮੌਜੂਦਾ ਵਿਧਾਇਕਾਂ ‘ਤੇ ਕੈਬਨਿਟ ਮੰਤਰੀ ਨੂੰ ਵੀ ਲੰਬੇ ਹੱਥੀਂ ਲੈਦਿਆਂ, ਪਿਛਲੇ ਕੁਝ ਦਿਨਾਂ ਦੇ ਅਰਸੇ ਵਿਚ ਹੀ ਬਣੀਆਂ ਨਵੀਆਂ ਸੜਕਾਂ ਦੇ ਮੀਂਹ ਨਾਲ ਖੱਖੜੀ ਵਾਂਗ ਖਿਲਰਨ ‘ਤੇ ਦੱਬਣ ਨਾਲ ਬਣੇ ਮੋਤ ਦੇ ਖੂਹਾਂ ਲਈ ਵੀ ਨਿਖੇਧੀ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਆਪ ਆਉਂਦੇ ਸਮੇਂ ਵਿਚ ਇਲਾਕੇ ਦਾ ਸਮੁੱਚਾ ਵਿਕਾਸ ਚਾਹੁੰਦੇ ਹੋ ਤਾਂ ਵਿਕਾਸ ਲਈ ਆਪਣੀ ਸਰਕਾਰ ਬਨਾਉਣ ਲਈ ਆਪਦੀ ਵੋਟ ਦਾ ਸਹੀ ਉਪਯੋਗ ਕਰਨ ਲਈ “ਆਪ” ਨੂੰ ਹੀ ਵੋਟ ਪਾਓ। ਉਨ੍ਹਾਂ ਨੇ ਕਿਹਾ ਜਿਤਣ ਮਗਰੋਂ ਵਿਕਾਸ ਦੇ ਕੰਮਾਂ ਲਈ ਮਿਲਣ ਵਾਲੀ ਹਰ ਗ੍ਰਾਂਟ ਦਾ ਸੱਦ ਉਪਯੋਗ ਇਲਾਕਾ ਨਿਵਾਸੀਆਂ ਦੀ ਲੋੜ ਮੁਤਾਬਿਕ “ਆਪ” ਕੌਲ ਖੜ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਵੱਲੋਂ ਇਲਾਕੇ ਦੇ ਛਾਉਣੀ ਹੱਲਕੇ ਦੇ ਦੁਕਾਨਦਾਰਾ ‘ਤੇ ਘਰਾਂ ਵਿਚ ਚਲਾਈ ਡੋਰ-ਟੂ-ਡੋਰ ਮੀਟਿੰਗਾਂ ਸਮੇਂ ਲਾਰੇ-ਲੱਪਿਆਂ ਤੋਂ ਸਤਾਏ ਇਲਾਕਾ ਨਿਵਾਸੀਆਂ ਵੱਲੋਂ  “ਸੌਢੀ ਸਾਹਿਬ ਜਿਤੇਗਾ” ਦਾ ਨਾਅਰਾ ਲੱਗਾ ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ।

ਉਨ੍ਹਾਂ ਨਾਲ ਜਸਪਾਲ ਸਿੰਘ, ਦਵਿੰਦਰ ਸਿੰਘ, ਸੁਭਾਸ਼ ਭਗਤ, ਸਤਵੰਤ ਸਿੰਘ, ਕਮਲਜੀਤ ਸਿੰਘ, ਅਮਰਜੀਤ ਕਾਹਲੋਂ, ਸਤਵੰਤ ਸਿੰਘ, ਆਦਿ ਨਾਲ ਗੱਠਿਤ ਟੀਮ ਵੱਲੋ ਪਾਰਟੀ ਮੈਨਫੈਸਟੋ  ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੋਕੇ ਛਾਉਣੀ ਬਜਾਰ ਦੇ ਦੁਕਾਨਦਾਰਾ ਵੱਲੋਂ ਉਲੰਪੀਅਨ ਸੋਢੀ ਨੂੰ ਏਸ ਵਾਰ ਜੇਤੂ ਬਣਾ ਵਿਧਾਨ ਸਭਾ ਭੇਜਣ ਦਾ ਵਿਸਵਾਸ਼ ਦਿਵਾਇਆ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!