ElectionJalandharPunjab

ਆਪ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸੋਢੀ ਦੀ ਚੌਣ ਮੁਹਿੰਮ ਸਿਖਰਾਂ ਨੂੰ ਛੂਹੰਦੀ ਹੋਈ

ਵਾਅਦਿਆਂ ਤੋ ਮੁੱਕਰਣ ਵਾਲਿਆਂ ਸਿਆਸੀ ਪਾਰਟੀਆਂ ਨੂੰ ਦਿੱਤਾ ਜਾਵੇਗਾ ਕਰਾਰਾ ਜਵਾਬ–ਪ੍ਰਧਾਨ ਰਾਜਵਿੰਦਰ*                                                                                                              ਜਲੰਧਰ ( ਅਮਰਜੀਤ ਸਿੰਘ ਲਵਲਾ/ ਅਮਰਿੰਦਰ ਸਿੰਧੂ)                                                 ਪਿੱਛਲੇ ਦਿਨੀਂ ਪਈ ਬਰਸਾਤ  ਨਾਲ ਠੰਡੇ ਹੋਏ ਮੌਸਮ ਮਗਰੋਂ ਸੂਰਜ ਦੇਵਤਾ ਦੇ ਚਮਕ ਦਿਖਾਉਣ ਮਗਰੋ ਜਲੰਧਰ ਛਾਉਣੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪਤਨੀ ਪ੍ਰੋ਼. ਰਾਜਵਰਿੰਦਰ ਕੌਰ, ਸੂਬਾ ਪ੍ਰਧਾਨ  ਪਾਰਟੀ ਮਹਿਲਾ ਵਿੰਗ ਰਾਜਵਿੰਦਰ ਕੌਰ ਤੇ ਹਮਾਇਤੀਆਂ ਵੱਲੋਂ ਟੀਮਾਂ ਬਣਾ ਚੌਣ ਗਤੀਵਿਧੀਆਂ ਵਿਚ ਤੇਜੀ ਲਿਆਕੇ, ਵਿੱਢੀ ਚੋਣ ਪ੍ਰਚਾਰੀ ਮੁਹਿੰਮ ਨੂੰ ਸਿਖਰਾਂ ਨੂੰ ਛੂਹਣ ਲਾਇਆ। ਜਦੋਂ ਜਲੰਧਰ ਕੈਂਟ  ਹੱਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ‘ਚ ਚੋਣ ਮੁਹਿੰਮ ਨੂੰ ਪਾਰਟੀ ਦੀ ਪੰਜਾਬ ਮਹਿਲਾ ਵਿੰਗ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਵੱਲੋਂ ਆਪਦੇ ਜਿਲ੍ਹਾ ਬਲਾਕ ਪ੍ਰਧਾਨ, ਸਕੱਤਰ ਆਗੂਆਂ ਨਾਲ ਗੱਠਿਤ ਟੀਮ ਨਾਲ ਮਿਲ ਪਾਰਟੀ ਮੈਨਫੈਸਟੋ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆ, ਲੋਕਾਂ ਵੱਲੋਂ ਵੋਟ ਸੁਰਿੰਦਰ ਸਿੰਘ ਸੋਢੀ ਨੂੰ ਹੀ ਪਾਉਣ ਦੇ ਦਿੱਤੇ ਵਿਸਵਾਸ਼ ਨਾਲ ਪ੍ਰਚਾਰੀ ਹਨੇਰੀ ਲਿਆਂਦੀ ਗਈ।

ਗੜ੍ਹਾ, ਅਰਬਨ ਅਸਟੇਟ ਫੇਜ ਵਨ, ਆਰੀਆ ਸਮਾਜ ਮਹੱਲਾ, ਜੀਵਨ ਸਿੰਘ ਚੌਕ, ਧੀਣਾ ਰੋਡ, ਕੈਂਟ ਰੋਡ ਆਦਿ ਇਲਾਕਿਆਂ ਵਿਚ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਵੱਲੋਂ ਮਨਦੀਪ ਜਿਲ੍ਹਾ ਸਕਤੱਰ, ਸੁਭਾਸ਼ ਭਗਤ-ਬਲਾਕ ਪ੍ਰਧਾਨ, ਵਿਕਰਮ-ਵਾਰਡ ਪ੍ਰਧਾਨ, ਸਾਦਿਕ ਮਸੀਹ-ਵਾਰਡ ਪ੍ਰਧਾਨ  ਸੁੱਖ ਸੰਧੂ-ਬਲਾਕ ਪ੍ਰਧਾਨ, ਹੋਰ ਸਰਗਰਮ ਪਾਰਟੀ  ਕਾਰਜ ਕਰਤਾਵਾਂ ਨਾਲ ਮਿਲ  ਲੋਕਾਂ ਅੰਦਰ ਜਾਗਰੂਕਤਾ ਫੈਲਾ ਪਾਰਟੀ ਉਮੀਦਵਾਰ ਸੋਢੀ ਸਾਹਿਬ ਦੇ ਹੱਕ ਵਿੱਚ ਵਿਸਵਾਸ਼ੀ ਹਨੇਰੀ ਝੁਲਾਈ। ਇਸ ਮੋਕੇ ਗੱਲਬਾਤ ਦੋਰਾਨ ਸੂਬਾ ਪ੍ਰਧਾਨ  ਰਾਜਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋ ਸੂਬੇ ਅੰਦਰ ਸਤਾ ਦਾ ਸੁੱਖ ਹੰਢਾਉਣ ਵਾਲੀਆਂ ਪਾਰਟੀਆਂ ਦੇ ਵਾਅਦਿਆਂ ਤੋ ਮੁਕਰਨ ਦਾ ਕਰਾਰਾ ਜਵਾਬ ਦੇਣ ਦਾ   ਲੋਕ ਮਨ ਬਨਾਈ ਬੈਠੇ ਹਨ, ਜਿਸ ਨੲਲ ਸੂਬੇ ਵਿਚ “ਆਪ” ਦੀ ਆਉ ਸਰਕਾਰ                                  *ਕਾਂਗਰਸ-ਅਕਾਲੀ-ਭਾਜਪਾ ਤੋ ਹੋਇਆ ਮੋਹ ਭੰਗ*

                                                                                 ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਡੋਰ ਟੂ ਡੋਰ ਪ੍ਰਚਾਰ ਲਈ ਦੁਸਰੀ ਟੀਮ ਵੱਲੋ ਪ੍ਰੋ. ਰਾਜਵਿੰਦਰ ਕੌਰ ਸੌਢੀ ਦੀ ਰਹਿਨੁਮਾਈ ਵਿਚ  ਰਿਧਮਾ, ਪ੍ਰੀਤੀ, ਫਤਿਹ ਢਿੱਲੋਂ, ਹਨੀ ਸਿੰਘ ,ਮਲਕੀਤ ਸਿੰਘ, ਵਿਰਾਟ ਸਿੰਘ, ਟੀਮ ਵੱਲੋਂ ਗੋਲਡਨ ਐਵੇਨਿਉ, ਨਿਉ ਗੋਲਡਨ ਐਵੇਨਿਉ ‘ਤੇ ਹੋਰ ਇਲਾਕਿਆਂ ਦੇ ਲੋਕਾਂ ਨੂੰ ਲੋਟੂ ਪਾਰਟੀਆਂ ਦੇ ਲੁਭਾਵਣੇ ਵਾਅਦਿਆਂ ਤੋ ਸੁਚੇਤ ਰਹਿਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਵੱਲੋਂ ਆਮ ਆਦਮੀ ਨੂੰ ਰੋਜਾਨਾ ਜੀਵਨ ਦੀਆਂ ਲੋੜੀਂਦੀ ਵਸਤਾਂ ਮਹਿਗਾਈ ਲਈ ਮੌਕੇ ਦੀਆਂ ਸਰਕਾਰਾਂ ਦੀ ਖਰਾਬ ਵਿਉਂਤਬੰਦੀ ‘ਤੇ ਨੀਤੀਆਂ ਤੋ ਵੀ ਲੋਕਾਂ ਨੂੰ ਜਾਣੂ ਕਰਵਾ, ਆਪਦੀ ਪਾਰਟੀ ਆਮ ਆਦਮੀ ਦੇ ਖੁਸ਼ਹਾਲ ਜੀਵਨ ਲਈ  ਦਿੱਲ੍ਹੀ ਵਾਂਗ ਪੰਜਾਬ ਵਿਚ ਵੀ ਢੱਕਵੀਆ ਵਿਵਸਥਾਵਾਂ ਦੇਣ ਦਾ ਵਿਸਵਾਸ਼ ਦਿਵਾਇਆ ਗਿਆ। ਲੋਕਾਂ ਵੱਲੋਂ ਜਲੰਧਰ ਕੈਂਟ ਹਲਕੇ ਤੋ ਸੂਰਿੰਦਰ ਸਿੰਘ ਸੋਢੀ ਨੂੰ ਹੀ ਜਿਤਾਉਣ ਦੀ ਗੱਲ ਕਹੀ ਗਈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!