ElectionJalandharPunjab

“ਆਪ” ਪਾਰਟੀ ਨੇ ਖੋਲ੍ਹੀ ਸਰਕਾਰੀ ਪੈਠ ਦੀ ਪੋਲ

ਪੰਜਾਬ ਸਰਕਾਰ ਮੁਰਦਾਬਾਦ , ਸੋਦੇਬਾਜੀ-ਗੁੰਡਾਗਰਦੀ ਬੰਦ ਕਰੋ ਦੇ ਲੱਗੇ ਨਾਅਰੇ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਵਿਧਾਨ ਸਭਾ ਚੋਣਾਂ ਦੀ 20 ਫਰਵਰੀ ਵਾਲੀ ਤਾਰੀਖ ਜਿਵੇ ਜਿਵੇਂ ਨਜਦੀਕ ਆਉਂਦੀ ਜਾ ਰਹੀ ਉਵੇਂ ਹੀ ਇਹ ਚੋਣੀ ਦੰਗਲ ਦਿਨੋ ਦਿਨ ਮੱਗਦਾ ਜਾ ਰਿਹਾ ਹੈ। ਸਿਆਸੀ ਕੁਰਸੀ “ਤੇ ਕਾਬਜ ਹੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਨਿਤ ਨਵੇਂ ਮੁੱਦੇ ਉੱਠਾ ਇਕ ਦੁਸਰੇ ਨੂੰ ਪੱਟਖਣੀ ਦੇਣ ਲਈ ਪੱਬਾਂ ਭਾਰ ਹੋਈਆ ਫਿਰਦੀਆ ਹਨ। ਅੱਜ “ਆਪ” ਪਾਰਟੀ ਦੇ ਜਲੰਧਰ ਕੈਂਟ ਹੱਲਕੇ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਵੱਲੋਂ ਇਲਾਕੇ ਵਿਚ ਪਾਰਟੀ ਵਲੰਟੀਅਰਾਂ, ਆਗੂਆਂ ਨਾਲ ਮਿਲ ਚਲਾਈ ਜਾ ਰਹੇ ਚੋਣ ਪ੍ਰਚਾਰ ਦੈਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਤੇ ਕੈਬਿਨੇਟ ਮੰਤਰੀ ਪਰਗਟ ਸਿੰਘ ਵੱਲੋਂ ਸਰਕਾਰੀ ਖਜਾਨੇ ਦੀ ਦੁਰਵਰਤੋਂ ਕਰਦਿਆਂ ਲੋਕਾਂ ਨੂੰ ਲੁਭਾਉਣ ਲਈ ਵੰਡੇ ਜਾਣ ਵਾਲੇ ਸਮਾਨ ਨਾਲ ਭਰੇ ਟਰੱਕ ਜੱਬਤ ਕੀਤੇ ਗਏ।

ਇਸ ਮੌਕੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋ ਵਿਰੋਧੀ ਉਮੀਦਵਾਰ ਕੈਬਿਨੇਟ ਮੰਤਰੀ ਪਰਗਟ ਸਿੰਘ ਨੂੰ ਸਰਕਾਰ ਵਿਚ ਰਸੂਖ ਰਖਣ ਦੇ ਬਾਵਜੂਦ ਇਲਾਕੇ ਦੇ ਵਿਕਾਸੀ ਕੰਮ ਨਾ ਕਰਵਾ ਸੱਕਣ ਲਈ ਕੋਸਿਆ ਗਿਆ। ਉਨ੍ਹਾਂ ਵੱਲੋਂ ਸਿਖਿਆ ‘ਤੇ ਖੇਡ ਮੰਤਰੀ ਬਣਨ ਦੇ ਬਾਵਜੂਦ ਸੜਕਾਂ ਤੇ ਨੌਕਰੀਆਂ ਲਈ ਧਰਨੇ ਲਗਾਉਣ ਵਾਲੇ ਅਧਿਆਪਕਾਂ ਨੂੰ ਦਬਕਾਉਣ ਤੇ ਡੰਡੇ ਮਰਵਾਉਣ ਤੋ ਇਲਾਵਾ ਕੁਝ ਨਹੀਂ ਕੀਤਾ। ਜਿਵੇਂ ਸਾਰਿਆਂ ਖਿਡਾਰੀਆਂ ‘ਤੇ ਖੇਡ ਪ੍ਰੇਮੀਆ ਨੂੰ ਇਹਦੇ ਖੇਡ ਮੰਤਰੀ ਬਣਨ ‘ਤੇ ਪੰਜਾਬ ਦੇ ਮੁੜ ਪਹਿਲਾਂ ਵਾਗ ਆਪਣਾ ਮੁਕਾਂਮ ਹਾਸਲ ਕਰਨ ਦੀ ਉਮੀਦ ਕੀਤੀ ਗਈ ਸੀ। ਪਰ ਹਮੇਸ਼ਾ ਸਿਸਟਮ ਨੂੰ ਸੁਧਾਰਨ ਦੀ ਦੁਹਾਈ ਦੇ ਵਧੀਆ ਸਾਫ ਸੁਥਰੇ ਵਾਤਾਵਰਨ ਬਨਾਉਣ ਦਾ ਕਹਿਣ ਵਾਲੇ ਮੰਤਰੀ ਰਹੇ ਪਰਗਟ ਸਿੱਘ ਦੇ ਸਮੇ ਹੀ ਖੇਡਾਂ ਦਾ ਨਿਘਾਰ ਹੋਇਆ ਹੈ। ਸਿਰੇ ਤੋ ਨਿਕੰਮਾ ਕੰਮ ਏਸ ਦੇ ਅਧਾਰ ਖੇਤਰ ਹੇਠਲੇ ਵਿਭਾਗ ਵਿਚ ਹੀ ਖੇਡ ਮਾਫੀਆ ਪੁਰੇ ਭ੍ਰਿਸ਼ਟਾਚਾਰ ਰੂਪੀ ਖੰਭ ਖਿਲਾਰੀ ਖੜਾ ਹੈ। ਦੁਸਰਾ ਆਪਦੇ ਚਹੇਤਿਆਂ ‘ਤੇ ਚੋਧਰ ਕਾਇਮ ਰੱਖਣ ਲਈ ਬਣਾਈ ਪੰਜਾਬ ਹਾਕੀ ਦੀ ਬਾਢੀ ਵੀ ਪਿਛਲੇ ਦਿਨੀਂ ਹਾਕੀ ਇੰਡੀਆ ਵੱਲੋਂ ਭੰਗ ਕਰ ਦਿੱਤੀ ਗਈ ਹੈ। ਅਗਰ ਖੇਡਾਂ ਦੀ ਸੁਧਾਰ ਲਿਆਉਣ, ਖਿਡਾਰੀਆਂ ਨੂੰ ਮੁੱਢਲੀਆਂ ਸਹੁਲਤਾਂ ਪ੍ਰਦਾਨ ਕਰਨ ਲਈ ਸਿਸਟਮ ਵਿਚ ਕੀਤੇ ਗਏ ਬੱਦਲਾਵ ਬਾਰੇ ਗੱਲ ਕਰੀਏ ਤਾਂ ਸਭ ਢੰਗ ਤਰੀਕੇ ਛਿੱਕੇ ਟੰਗ ਪਿਛਲੇ ਦਿਨੀਂ ਘੱਪਲਿਆਂ ਵਿਚ ਘਿਰੇ-ਮੱਦੇਨਜਰ ਪੜਤਾਲ ਨੂੰ ਅੱਖੋਂ ਓਹਲੇ ਕਰ 68 ਸਾਲਾਂ ਦੇ ਸੁਖਬੀਰ ਸਿੰਘ ਗਰੇਵਾਲ ਨੂੰ ਮੁੜ ਖੇਡ ਡਾਇਰੈਕਟਰ ਲਗਾਉਣਾ, ਸਰਕਾਰੀ ਖਜਾਨੇ ‘ਤੇ ਓਸ ਡਾਇਰੈਕਟਰ ਦੀ ਤਨਖਾਹ ਵਧਾ ਬੋਝ ਪਾਉਣਾ। ਫਿਰ ਖਿਡਾਰੀਆਂ ਨੂੰ ਕਿਟਾ ਖਰੀਦਣ ਲਈ ਖਾਤੇ ਵਿਚ ਪਾ ਮੁੜ ਕੋਚਾਂ ਦੁਆਰਾ ਵਾਪਸ ਕੰਪਨੀਆਂ ਦੇ ਨਾਮ ਚੈਕ ਕਟਵਾਉਣਾ, ਸਿਸਟਮ ਵਿਚ ਸੁਧਾਰ ਕਰ ਆਪਦੇ ਅਕਸ ਨੂੰ ਸਾਫ ਸਥਰੀ ਦਿਖ ਬਣਾਈ ਰੱਖਣ ਲਈ ਅੰਦਰ ਖਾਤੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀਆਂ ਨਾਲ ਮਿਲ ਓਹਲੇ ਵਿਚ ਕੀਤੀ ਧਾਂਦਲੀ ਆਪ ਮੁਹਾਰੇ ਜੱਗ ਜਾਹਰ ਹੁੰਦੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਅਗਰ ਖਿਡਾਰੀ ਨੂੰ ਮਿਆਰੀ ਖਾਣਾ ਸਹੀ ਸਾਜੋ ਸਮਾਨ ਨਾ ਮੁਹਈਆ ਹੋਵੇਗਾ ਤਾਂ ਉਸ ਤੋ ਵਧੀਆ ਖੇਡ ਪ੍ਰਦਰਸ਼ਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਸਰਕਾਰੀ ਖਜਾਨੇ ਦੀ ਦੁਰਵਰਤੋਂ ਕਰ ਖਿਡਾਰੀਆਂ ਨੂੰ ਕੁਝ ਪੇਸਿਆ ਦਾ ਸਮਾਨ ਵੰਡ, ਚੋਣਾਂ ਦੋਰਾਨ ਵਿਕਾਸ ਦੇ ਨਾਮ ਤੇ ਮਾਰੀ ਠੱਗੀ ਬਾਰੇ ਅਵੇਸੱਲੇ ਕਰ ਲੋਕਾਂ ਨੂੰ ਲੁਭਾਉਣ ਲਈ ਹੀ ਅੱਜ ਵੱਖ-ਵੱਖ ਖੇਤਰਾਂ ਵਿਚ ਕਰੋੜਾਂ ਰੁਪਏ ਦੇ ਸਾਡਾ ਚੰਨ੍ਹੀ ਲੋਗੋ ਵਾਲੇ ਟਰੈਕ ਸੂਟ, ਸ਼ਰਾਬ, ਨੋਟ ‘ਤੇ ਹੋਰ ਵਰਤੋ ਵਾਲਾ ਸਮਾਨ, ਆਪਦੀ ਸਰਕਾਰ ਦੀ ਵਾਹ-ਵਾਹ ਕਰਵਾਉਣ ਲਈ ਵੰਡਿਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਮੋਕੇ ਦੇ ਪੁਲਿਸ ‘ਤੇ ਚੋਣ ਅਧਿਕਾਰੀਆਂ ਵੱਲੋਂ ਸਮੇਂ ਸਿਰ ਸਹੀ ਫੈਸਲਾ ਨਾ ਲੈ ਢੁੱਕਵੀਂ ਬਣਦੀ ਕਾਰਵਾਈ ਨਾ ਕਰਨਾ ਸਰਕਾਰੀ ਜੀ ਹਜੂਰੀ ‘ਤੇ ਪੈਠ ਨੂੰ ਦਰਸਾਉਂਦਾ ਹੈ। ਚੋਣ ਕਮਿਸ਼ਨ ਅਨੁਸਾਰ ਜਾਰੀ ਹਿਦਾਇਤਾਂ ਅਨੁਸਾਰ ਕਿਸੇ ਵੱਲੋਂ ਵੀ ਕੀਤੀ ਜਾਣ ਵਾਲੀ ਅਵਹੇਲਣਾ ਕੋਡ ਆਫ ਕੰਡਕਟ ਦੇ ਅਧੀਨ ਮੋਕੇ ਤੇ ਬਣਦੀ ਢੁੱਕਵੀਂ ਕਾਰਵਾਈ ਕਰਦਿਆਂ ਦਸੀਆ ਧਾਰਾਵਾਂ ਤਹਿਤ ਪਰਚਾ ਕਰਨਾ ਬਣਦਾ ਹੈ। ਲੇਕਿਨ ਪੁਲਿਸ ਵੱਲੋਂ ਸਰਾਬ ਦੀਆਂ ਗੱਡੀਆਂ ਨੂੰ ਭਜਾਉਣਾ, ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਕਮੀਸਨ ਦੇ ਨੋਟਿਸ ਵਿਚ ਲਿਆਉਣ ਦੀ ਗੱਲ ਕਰ ਓਸ ਵੱਲੋਂ ਹੀ ਬਣਦੀ ਕਾਰਵਾਈ ਕਰਨ ਦੀ ਗੱਲ ਕਰਨ ਮੋਕੇ ਦੀ ਸਰਕਾਰ ਦੀ ਜੀ ਹਜੂਰੀ ਨੂੰ ਦਰਸਾਉਂਦਾ ਹੈ। ਓਥੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਅਬਜਰਵਰਾ ਵੱਲੋਂ ਕੋਡ ਆਫ ਕੰਡਕਟ ਤਹਿਤ ਪੁਲਿਸ ਵੱਲੋਂ ਬਣਦਾ ਪਰਚਾ ਦਰਜ ਕਰਨ ਦੀ ਗੱਲ ਕਰਨਾ ਆਪਦੀ ਜੁਮੇਵਾਰੀ ਤੋ ਭੱਜਣਾ ਹੈ। ਉਨ੍ਹਾਂ ਕਿਹਾ ਕਿ ਆਪਣੀ ਹਾਰ ਨੂੰ ਦੇਖਦਿਆਂ ਪਿਛਲੇ ਦਸ ਸਾਲ ਤੋ ਇਲਾਕੇ ਦਾ ਪੂਰਨ ਵਿਕਾਸ ਨਾ ਕਰ ਸੱਕਣ ਵਾਲੇ ਮੰਤਰੀ ਪਰਗਟ ਸਿੰਘ ਕੋਝੀ ਚਾਲ ਚੱਲ ਪ੍ਰਸਾਸ਼ਨ ਨਾਲ ਹੱਥ ਮਿਲਾ ਜੇਤੂ ਬਣਨਾ ਚਾਹੁੰਦੇ ਹਨ। ਲੋਕ ਉਨ੍ਹਾਂ ਵਲੋਂ ਗੁਮਰਾਹ ਕਰ ਜੇਤੂ ਬਣਨ ਵਾਲੇ ਭੰਬਲਭੂਸੇ ਵਿਚ ਇਸ ਵਾਰ ਫੱਸਣ ਵਾਲੇ ਨਹੀ। ਇਸ ਸੰਬੰਧ ਵਿਚ ਅਗਰ ਪ੍ਰਸਾਸ਼ਨ ਵੱਲੋਂ ਬਣਦੀ ਕਾਰਵਾਈ ਜੱਲਦ ਨਾ ਕੀਤੀ ਗਈ ਤਾ ਚੋਣ ਕਮਿਸ਼ਨ ਦਾ ਬੂਹਾ ਖੜਕਾ ਸਖਤ ਕਾਰਵਾਈ ਦੀ ਮੰਗ ਹੋ ਰਹੀ ਵਧੀਕੀ ਨੂੰ ਨੱਥ ਪਾਈ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!