
ਦੁਚਿੱਤੀ ‘ਚ ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ/ਜਲੰਧਰ (ਗਲੋਬਲ ਆਜਤੱਕ ਬਿਊਰੋ)
ਸਿੱਧੂ ਵੱਲੋਂ ਕੀਤੇ ਗਏ ਦੋ ਟਵੀਟ ਨੇ ਉਨ੍ਹਾਂ ਨੂੰ ‘ਆਪ’ ‘ਚ ਜਾਣ ਦੀ ਦੁਚਿੱਤ ਬਰਕਰਾਰ ਰੱਖੀ। ਪਹਿਲੇ ਟਵੀਟ ‘ਚ ਉਨ੍ਹਾਂ ਕਿਹਾ ਕਿ ‘ਆਪ’ ਨੇ ਹਮੇਸ਼ਾਂ ਮੇਰੇ ਵਿਜ਼ਨ ‘ਤੇ ਕੰਮਾਂ ਨੂੰ ਮੰਨਿਆ ਹੈ। ਮੇਰੇ ਵੱਲੋਂ ਪੇਸ਼ ਮਾਡਲ ਦੀ ‘ਆਪ’ ਨੇ ਸਹਿਮਤੀ ਦਿੱਤੀ ਹੈ। ਇਸ ਤੋਂ ਅਨੁਮਾਨ ਲਗਦਾ ਹੈ ਕਿ ਸਿੱਧੂ ਆਪ ‘ਚ ਜਾਣ ਦਾ ਸੰਕੇਤ ਦੇ ਰਹੇ ਹਨ ਪਰ ਉਹ ਕੁਝ ਹੀ ਦੇਰ ਬਾਅਦ ਪਲਟੀ ਮਾਰ ਗਏ ‘ਤੇ ਟਵੀਟ ਕੀਤਾ ਕਿ ਵਿਰੋਧੀ ਪਾਰਟੀਆਂ ਮੇਰੇ ਤੇ ਹੋਰ ਵਫ਼ਾਦਾਰ ਕਾਂਗਰਸੀਆਂ ਬਾਰੇ ਗਾਉਂਦੀਆਂ ਫਿਰ ਰਹੀਆਂ ਹਨ ਕਿ ਤੁਮ ਅਗਰ ‘ਆਪ’ ਮੇਂ ਆਓਗੇ ਤਾਂ ਕੋਈ ਬਾਤ ਨਹੀਂ… ਤੁਮ ਅਗਰ ਕਾਂਗਰਸ ਮੇੰ ਰਹੋਗੇ ਤੋਂ ਮੁਸ਼ਕਿਲ ਹੋਗੀ। ਇਸ ਤੋਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੁਚਿੱਤ ਵਿੱਚ ਹਨ।



