
*ਦਿੱਲ੍ਹੀ ਵਾਂਗ-ਪੰਜਾਬ ‘ਚ ਵੀ ਸਹੁੱਲਤੀ ਅਨੰਦ ਚਾਹੁੰਦੇ ਹਨ ਲੋਕ—ਓਲੰਪੀਅਨ ਸੋਢੀ*
ਜਲੰਧਰ (ਅਮਰਿੰਦਰ ਸਿੱਧੂ/ਅਮਰਜੀਤ ਸਿੰਘ ਲਵਲਾ)
ਆਪ ਪਾਰਟੀ ਵਰਕਰ/ਆਗੂ ਮੋਢੇ ਨਾਲ ਮੋਢਾ ਲਗਾ, ਪਾਰਟੀ ਦੇ ਆਮ ਆਦਮੀ ਦੀ ਜੀਵਨੀ ਤੱਰਕੀ ਲਈ ਉਲੀਕੇ ਪ੍ਰੋਗਰਾਮ ਦਾ ਘਰ-ਘਰ ਪ੍ਰਚਾਰ ਕਰਨ ਲਈ ਚੋਣ ਪ੍ਰਚਾਰੀ ਵਹੀਰਾਂ ਘੱਤ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ ਝੁੱਲਾਈ ਹਨੇਰੀ।
ਕੈੰਟ ਹੱਲਕੇ ਦੇ ਬਜਾਰ, ਨਾਲ ਲੱਗਦੇ ਮਹੱਲੇ, ਸੁਬਾਨਾ, ਪਰਤਾਪਪੁਰਾ ਪਿੰਡ, ਜਗਰਾਲ, ਨਿਉ ਜਲੰਧਰ ਇਨਕਲੇਵ ਆਦਿ ਇਲਾਕਿਆਂ ਵਿਚ ਆਮ ਆਦਮੀ ਪਾਰਟੀ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਪਾਰਟੀ ਮੈਨਫੈਸਟੋ, ਉਮੀਦਵਾਰ ਦੀਆਂ ਉਪਲਬੱਧੀਆਂ ਬਾਰੇ ਚਾਨਣਾ ਪਾਅ ਹਰ ਨਾਗਰਿਕ ਦੇ ਮੁੰਹੋ ਆਪ ਨੂੰ ਏਸ ਵਾਰ ਜਿਤਾਉਣ ਦੀ ਵਿਸਵਾਸ਼ੀ ਹਨੇਰੀ ਝੁੱਲਣ ਲਾਈ। *ਦਿੱਲ੍ਹੀ ਵਾਂਗ ਪੰਜਾਬ ‘ਚ ਵੀ ਸਹੁਲਤਾਂ ਪਾਉਣਾ ਚਾਹੁੰਦੇ ਨੇ ਲੋਕ—ਓਲੰਪੀਅਨ ਸੋਢੀ*
ਜਲੰਧਰ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਵਿੱਢੀ ਚੋਣ ਮੁਹਿੰਮ ਤਹਿਤ ਸਭਾਨਾ ਪਿੰਡ ਵਿਚ ਇੱਕਠ ਨੂੰ ਸੰਬੋਧਨ ਕਰਦਿਆ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਬੇਸ਼ੱਕ ਮੈ ਵੀ ਆਪ ਸਭ ਕੋਲ ਵੋਟਾਂ ਦੀ ਮੰਗ ਕਰਨ ਲਈ ਹੀ ਆਇਆ ਹਾ, ਸਮੂਹ ਇਲਾਕੇ ਵਿਚੋਂ ਆਏ ਦਿਨ ਮਿਲ ਰਹੇ ਪਿਆਰ ‘ਤੇ ਵਿਸਵਾਸ਼ ਨਾਲ ਜੇਤੂ ਬਣਨ ਮਗਰੋਂ ਵੀ ਆਪ ਸਭ ਨਾਲ ਦਿੱਲੀ ਸਾਂਝ ਬਣਾ ਪ੍ਰਵਾਰਿਕ ਮੈਬਰ ਬਣ ਜੁੜਿਆ ਰਹਿਣ ਦਾ ਆਪ ਸਭ ਨੂੰ ਯਕੀਨ ਦਿੰਵਾਉਂਦਾ ਹਾਂ। ਉਨ੍ਹਾਂ ਦੱਸਿਆ ਕਿ ਅੱਜ ਤਕ ਇਲਾਕੇ ਦੀ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋ ਵਿਕਾਸ ਲਈ ਲਾਰੇ ਲਗਾ, ਸਿਸਟਮ ਨੂੰ ਭੰਡਦਿਆ ਕੇਵਲ ਠੱਗਿਆ ਹੀ ਗਿਆ ਹੈ। ਇਸ ਵਾਰ ਲੋਕ ਗੱਲਬਾਤ ਦੋਰਾਨ ਆਪਦੇ ਮਨ ਦੀ ਅਵਾਜ਼ ਨੂੰ ਉਜਾਗਰ ਕਰਦਿਆਂ ਇਨ੍ਹਾਂ ਦੇ ਝੂਠੇ ਝਾਸਿਆ ਵਿਚ ਨਾ ਆਉਣ, ਦਿੱਲ੍ਹੀ ਵਾਂਗ ਪੰਜਾਬ ਵਿਚ ਵੀ ਹਰ ਆਮ ਆਦਮੀ ਨੂੰ ਮਿਲਣ ਵਾਲਾ ਸਹੁਲਤੀ ਅਨੰਦ ਲੈਣ ਦੀ ਇਛਾ ਦਾ ਵੀ ਜਿਕਰ ਕਰਦੇ ਹਨ, ਜੋ ਆਪ ਮੁਹਾਰੇ ਪਾਰਟੀ ਦੇ ਹੱਕ ਵਿਚ ਵਹਿ ਤੁਰੀ ਵਾਅ ਨੂੰ ਮਹਿਸੂਸ ਕਰਾਉਦਾ ਹੈ।
*ਪ੍ਰੋ. ਰਾਜਵਿੰਦਰ ਸੋਢੀ ਦੀ 21 ਮੈਬਰੀ ਟੀਮ ਨੇ ਆਪ ਨੂੰ ਹੀ ਵੋਟ ਪਾਉਣ ਦੀ ਚਿਣਗ ਜਗਾਈ*
ਜਲੰਧਰ ਅੱਜ ਡੋਰ-ਟੂ-ਡੋਰ ਮੁਹਿੰਮ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਆਪਣੇ ਪਤੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਰਿਕਾਰਡ ਤੋੜ ਜਿਤ ਦਿਵਾਉਣ ਲਈ ਨਿਉ ਰਾਜਾ ਗਾਰਡਨ, ਸਤਨਾਮ ਨਗਰ, ਗੁਰੂ ਤੇਗ ਬਹਾਦਰ ਨਗਰ, ਤੇ ਲਾਗਲੇ ਇਲਾਕਿਆਂ ਵਿਚ ਚਲਾਈ ਗਈ। ਇਸ ਸਮੇਂ ਉਨ੍ਹਾਂ ਨਾਲ ਖਕਸ਼ਦੀਪ ਕੌਰ, ਰਿਧਮਾ ਢਿੱਲੋਂ, ਫਤਹਿ ਢਿੱਲੋਂ, ਵਿਰਾਟ ਸਿੰਘ, ਮਨਦੀਪ ਸਿੰਘ, ਪ੍ਰੀਤੀ ਤੇ ਹੋਰ ਸਰਗਰਮ ਵਲੰਟੀਅਰਾਂ ਦੀ 21 ਮੈਬਰੀ ਟੀਮ ਨਾਲ ਪਾਰਟੀ ਮੈਨਫੈਸਟੋ, ਉਮੀਦਵਾਰ ਸੋਢੀ ਦੀ ਰਿਕਾਰਡ ਤੋੜ ਪਹਿਚਾਣ ਦਾ ਜਿਕਰ ਕਰਦਿਆਂ ਆਪਸੀ ਗੱਲਬਾਤ ਦੋਰਾਨ ਦਿੱਲੀ ਸਾਂਝ ਬਣਾ ਵੋਟ ਆਪ ਨੂੰ ਹੀ ਪਾਉਣ ਦੀ ਚਿਣਗ ਜਗਾਈ। ਵੱਖ-ਵੱਖ ਖੇਤਰਾਂ ਦੇ ਬਸ਼ਿੰਦਿਆ ਵੱਲੋਂ ਚੋਣ ਮੁਹਿੰਮ ਵਿਚ ਸਰਗਰਮ ਵਲੰਟੀਅਰਾਂ/ਆਗੂਆਂ ਤੇ ਉਮੀਦਵਾਰ ਸੋਢੀ ਨੂੰ ਵੱਧ ਤੋ ਵੱਧ ਵੋਟਾਂ ਨਾਲ ਜਿਤਾਉਣ ਦਾ ਵਿਸਵਾਸ਼ ਦਵਾਇਆ।



