
ਭਗਵੰਤ ਮਾਨ ਤੇਰੀ ਸੋਚ ‘ਤੇ ਪਹਿਰਾ ਦਿਆਗੇ ਠੋਕ ਕੇ ਨਾਅਰੇ ਲਾਅ ਦਿੱਤਾ ਭਰਭੂਰ ਸਮਰਥਨ
ਲੋਕਾਂ ‘ਤੇ ਵਰਕਰਾਂ ਦਾ ਜੋਸ਼ ਦੇਖ ਕੇ ਸਾਨੂੰ ਹੌਸਲਾ ਹਰ ਰੋਜ ਨਵੀਂ ਤਾਕਤ ਦਿੰਦਾ ਹੈ—ਓਲੰਪੀਅਨ ਸੋਢੀ ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਜਲੰਧਰ ਕੈਂਟ ਹਲਕਾ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਸਾਬਕਾ ਆਈਜੀ. ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਲ ਵੱਧਦਿਆਂ ਸੰਸਾਰਪੁਰ, ਜਮਸ਼ੇਰ ਖਾਸ, ਪੇਂਡੂ ਖੇਤਰਾ ਵਿਚ ਪੁੱਜੀ। ਜਦ ਉੱਕਤ ਇਲਾਕੇ ਦੇ ਨਵੇਂ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਵਿਕਸਤ ਇਲਾਕੇ ਦੀਆ ਸੜਕਾਂ, ਨਾਲੀਆਂ, ਸਿਹਤ ਸੇਵਾਵਾਂ, ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ, ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ ਇਸ ਬਾਰੇ ਵਿਚਾਰ ਚਰਚਾ ਕੀਤੀ ਗਈ।
ਜਮਸ਼ੇਰ ਖਾਸ, ਵਿਖੇ ਜੁਝਾਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਸੌਨੂੰ, ਗੁੱਗੂ, ਕੁਲਵਿੰਦਰ ਸਿੰਘ, ਸੰਦੀਪ ਸਿੰਘ, ਮਨਜਿੰਦਰ ਸਿੰਘ, ਸਰਬਜੀਤ ਸਿੰਘ ਆਦਿ ਪੱਤਵੰਤਿਆਂ ਦੀ ਰਹਿਨੁਮਾਈ ਵਿਚ ਪਾਰਟੀ ਦੀ ਸੋਚ ‘ਤੇ ਪਹਿਰਾ ਦੇ ਜਿਤਾਉਣ ਦਾ ਵਿਸਵਾਸ਼ ਦਿਵਾਇਆ। ਜਿਸ ਮਗਰੋਂ ਜਲੰਧਰ ਛਾਉਣੀ ਨਾਲ ਘੁੱਗ ਵਸਦੇ ਦੁਨੀਆਂ ਭਰ ਵਿਚ ਹਾਕੀ ਦੇ ਮੱਕੇ ਵੱਜੋਂ ਮਸ਼ਹੂਰ ਪਿੰਡ ਸੰਸਾਰਪੁਰ ਵਿਖੇ ਦਲਬੀਰ ਸਿੰਘ, ਸ਼ਰਧਾ ਸਿੰਘ ਸੋਢੀ, ਬਲਵੰਤ ਸਿੰਘ, ਕਿਸ਼ਨ ਸਿੰਘ, ਮਨਵੀਰ ਸਿੰਘ, ਯਸ਼ਪਾਲ ਸਿੰਘ, ਅਮਰੀਕ ਸਿੰਘ, ਰਾਜਨ, ਸੇਮੀ, ਸਟੀਫਨ, ਦੀਪਕ ਜੱਸੀ, ਪੀਟਰ, ਰਵੀ, ਆਦਿ ਸੱਜਣਾਂ ਦੀ ਰਹਿਨੁਮਾਈ ਵਿਚ ਨੁੱਕੜ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਓਲੰਪੀਅਨ ਸੋਢੀ ਵੱਲੋਂ ਆਪਣੀ ਪਾਰਟੀ ਦੇ ਆਮ ਲੋਕਾਂ ਦੇ ਹੱਕਾ ਲਈ ਪਹਿਰਾ ਦੇਣ ਬਾਰੇ ਜਿਕਰ ਕਰਦਿਆਂ ਕਿਹਾ, ਜਿਸ ਦੀ ਮਿਸਾਲ ਕੰਮ ਕਰਨ ਦੀ ਦਿੱਲੀ ਵਿੱਚ ਮੱਖ ਮੰਤਰੀ ਕੇਜਰੀਵਾਲ ਵਾਲੀ ਸਰਕਾਰ ਤੋਂ ਮਿਲਦੀ ਹੈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਆਪ ਆਉਂਦੇ ਸਮੇਂ ਵਿਚ ਅਪਣੇ ਇਲਾਕੇ ਦਾ ਸਮੁੱਚਾ ਵਿਕਾਸ ਚਾਹੁੰਦੇ ਹੋ ਤਾਂ ਆਪਦੀ ਵੋਟ ਦਾ ਸੱਦ ਉਪਯੋਗ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੇ ਹੋ ਤਾਂ ਜਿਤਣ ਤੋਂ ਬਾਅਦ ਵਿਕਾਸ ਦੇ ਕੰਮਾਂ ਲਈ ਮਿਲਣ ਵਾਲੀ ਹਰ ਗ੍ਰਾਂਟ ਦਾ ਸੱਦ ਉਪਯੋਗ ਇਲਾਕਾ ਨਿਵਾਸੀਆਂ ਦੀ ਲੋੜ ਮੁਤਾਬਿਕ ਮੈਂ ਆਪ ਕੌਲ ਖੜਕੇ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਲਾਕਾ ਨਿਵਾਸੀਆਂ ਵੱਲੋਂ “ਭਗਵੰਤ ਮਾਨ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ” ਦਾ ਨਾਅਰਾ ਲਗਾਉਂਦੇ ਹੋਏ ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ।



