JalandharPunjab

ਆਮ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ-ਚੌਣ ‍ਮੁਹਿੰਮ ਪੱਲ-ਪੱਲ ਅੱਗੇ ਵੱਧਦੀ ਹੋਈ

ਆਮ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ-ਚੌਣ ‍ਮੁਹਿੰਮ ਪੱਲ-ਪੱਲ ਅੱਗੇ ਵੱਧਦੀ ਹੋਈ                                              ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਜਲੰਧਰ ਕੈਂਟ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਦੇ ਉਮੀਦਵਾਰ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਲ ਵੱਧਦਿਆਂ ਅੱਜ ਰੂਪ ਨਗਰ, ਹਰਦਿਆਲ ਨਗਰ, ਇਲਾਕਿਆਂ ਵਿਚ ਪੁੱਜੀ। ਜਦ ਉੱਕਤ ਇਲਾਕੇ ਦੇ ਨਵੇਂ ਉਮੀਦਵਾਰ ਸਾਬਕਾ ਆਈਪੀਐਸ ਅਧਿਕਾਰੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਧਰਮ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ, ਇਲਾਕੇ ਦੀਆ ਸੜਕਾਂ-ਨਾਲੀਆਂ, ਸਿਹਤ ਸੇਵਾਵਾਂ ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ। ਇਸ ਬਾਰੇ ਵਿਚਾਰ ਚਰਚਾ ਕੀਤੀ ਗਈ।

ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋ ਵਿਕਾਸ ਦੇ ਨਾਮ ਤੇ ਇਲਾਕਾ ਨਿਵਾਸੀਆਂ ਨਾਲ ਲਾਰੇ ਲਾਅ ਠੱਗੀ ਮਾਰਨ ਵਾਲੇ ਸੱਤਾ ‘ਚ ਰਹੀਆਂ ਪਾਰਟੀਆਂ ਦੇ ਅਹਿਮ ਅੰਗ ਰਹੇ ਸਾਬਕਾ ਤੇ ਮੌਜੂਦਾ ਵਿਧਾਇਕਾਂ ਨੂੰ ਲੰਬੇ ਹੱਥੀਂ ਲੈਦਿਆਂ, ਪਿਛਲੇ ਕੁਝ ਦਿਨਾਂ ਦੇ ਅਰਸੇ ਵਿਚ ਹੀ ਬਣੀਆਂ ਨਵੀਆਂ ਸੜਕਾਂ ਦੇ ਮੀਂਹ ਕਾਰਨ ਖੱਖੜੀ ਵਾਂਗ ਖਿਲਰਨ ਦੀ ਵੀ ਨਿਖੇਧੀ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਆਪ ਅਪਣੇ ਇਲਾਕੇ ਦਾ ਸਮੁੱਚਾ ਵਿਕਾਸ ਚਾਹੁੰਦੇ ਹੋ ਤਾਂ ਆਪਦੀ ਵੋਟ ਦਾ ਸੱਦ ਉਪਯੋਗ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜੋ। ਜਿਤਣ ਮਗਰੋਂ ਵਿਕਾਸ ਦੇ ਕੰਮਾਂ ਲਈ ਮਿਲਣ ਵਾਲੀ ਹਰ ਗ੍ਰਾਂਟ ਦਾ ਸੱਦ ਉਪਯੋਗ ਇਲਾਕਾ ਨਿਵਾਸੀਆਂ ਦੀ ਲੋੜ ਮੁਤਾਬਿਕ ਮੈਂ ਆਪ ਕੌਲ ਖੜ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਵੱਲੋਂ ਇਲਾਕੇ ਵਿਚ ਚਲਾਈ ਡੋਰ-ਟੂ-ਡੋਰ ਮੀਟਿੰਗਾਂ ਸਮੇਂ ਲਾਰੇ ਲੱਪਿਆਂ ਤੋਂ ਸਤਾਏ ਇਲਾਕਾ ਨਿਵਾਸੀਆਂ ਵੱਲੋਂ “ਸੌਢੀ ਨੂੰ ਹੀ ਜਿਤਾਵਾਗੇ ” ਦਾ ਨਾਅਰਾ ਲੱਗਾ ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ। ਉਥੇ ਹੀ ਇਲਾਕਾ ਨਿਵਾਸੀਆਂ ਵੱਲੋਂ ਅੱਜ ਤੱਕ ਦੀਆਂ ਲੋਟੂ ਸਰਕਾਰਾਂ ਵਲੋਂ ਕੀਤੀਆਂ ਮਨ- ਮਰਜੀਆ, ਤੱਰਕੀ ਲਈ ਢੁਕਵੇਂ ਪ੍ਰਬੰਧਾ ਲਈ ਲਾਏ ਟੈਕਸਾਂ, ਆਮ ਵਸਤਾਂ ਦੇ ਭਾਵਾਂ ਵਿਚ ਹੋਏ ਵਾਧੇ ਨਾਲ ਸੁਖਾਲਾ ਜੀਵਨ ਨਾ ਬਤੀਤ ਕਰਨ ਲਈ ਆਮ ਆਦਮੀ ਨੂੰ ਰੋਜਾਨਾ ਪੇਸ਼ ਆਉਦੀਆਂ ਦਿੱਕਤਾਂ ਦਾ ਵਾਰਤਾਲਾਪ ਕਰਕੇ, ਅਕਾਲੀ-ਭਾਜਪਾ-ਕਾਂਗਰਸ ਉਮੀਦਵਾਰਨੂੰ ਇਸ ਵਾਰ ਬੂਹੇ ਦੀ ਡੇਹੜੀ ਨਾ ਚੱੜਨ ਦੇਣ ਦੀ ਗੱਲ ਕਰਦਿਆਂ ਇਸ ਵਾਰ ਨਵੇਂ ਚਿਹਰੇ ਨੂੰ ਮੋਕਾ ਦੈਣ ਦਾ ਯਕੀਨ ਦਿਵਾਇਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!