JalandharPunjab

ਆਰਕੇ ਮੈਮੋਰੀਅਲ ਸਕੂਲ ਗੀਤਾ ਮੰਦਰ ‘ਚ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ

ਕੇਜੀ ਵਿੰਗ ਦੇ ਬੱਚਿਆਂ ਦਾ ਨਾਚ ‘ਤੇ ਡਰੈੱਸ ਕੰਪੀਟੀਸ਼ਨ ਕਰਵਾਇਆ ਗਿਆ
ਜਲੰਧਰ (ਅਮਰਜੀਤ ਸਿੰਘ ਲਵਲਾ)
ਆਰਕੇ ਮੈਮੋਰੀਅਲ ਗੀਤਾ ਮੰਦਰ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਜਲੰਧਰ ਦੇ ਪ੍ਰਿੰਸੀਪਲ ਆਬਕਾਰ ਸਿੰਘ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ ਜਿਸ ਦੇ ਮੁੱਖ ਅਤਿਥੀ ਸ੍ਰੀ ਅਸ਼ੀਸ਼ ਜੁਨੇਜਾ ਡਿਵੈੱਲਪਮੈਂਟ ਆਫਿਸਰ ਐਲਆਈਸੀ ‘ਤੇ ਮੀਨਾਕਸ਼ੀ ਜੁਨੇਜਾ ਨੇ ਸਕੂਲ ‘ਚ ਆ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।

ਇਸ ਅਫ਼ਸਰ ‘ਤੇ ਕੇਜੀ ਵਿੰਗ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਸ੍ਰੀ ਕ੍ਰਿਸ਼ਨ, ਰਾਧਾ ‘ਤੇ ਗੋਪੀਆਂ ਦੀ ਆਕਰਸ਼ਕ ਲੀਲਾਵਾਂ ਦਾ ਸ੍ਰੀ ਕ੍ਰਿਸ਼ਨ ਦੇ ਗਾਣਿਆਂ ‘ਤੇ ਨਾਚ ਪ੍ਰਦਰਸ਼ਿਤ ਕੀਤਾ। ਇਸ ਮੌਕੇ ਤੇ ਕੇਜੀ ਵਿੰਗ ਦੇ ਵਿਦਿਆਰਥੀਆਂ ਦਾ ਫੈਂਸੀ ਡਰੈੱਸ ਦਾ ਕੰਪੀਟੀਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿਚ ਨੰਨ੍ਹੇ ਮੁੰਨੇ ਬੱਚਿਆਂ ਨੇ ਸ੍ਰੀ ਕ੍ਰਿਸ਼ਨ ‘ਤੇ ਰਾਧਾ ਜੀ ਦਾ ਵੇਸ ਭੂਸ਼ਾ ਪਾ ਕੇ ਸਭ ਦਾ ਦਿਲ ਜਿੱਤ ਲਿਆ, ਇਸ ਪ੍ਰਤੀਯੋਗਤਾ ਦੇ ਵਿੱਚ  ਉਪਹਾਰ ‘ਤੇ ਮੈਡਲ ਭੇਟ ਕੀਤੇ ਗਏ। ਇਸ ਮੌਕੇ ‘ਤੇ ਵਾਈਸ ਪ੍ਰਿੰਸੀਪਲ ਵਰਿੰਦਰਜੀਤ ਕੌਰ ਪਰਮਜੀਤ ਕੌਰ ਪਰਮਿੰਦਰ ਕੌਰ ਮਨਪ੍ਰੀਤ ਕੌਰ ਮਨੂ ਗੁਪਤਾ ਰੋਹਿਣੀ ਪੂਨਮ ਸੀਮਾ ਵੀਨਾ ਮਨਿੰਦਰ ਪਾਲ ਕੌਰ ਕੁਸਮ ਰੇਖਾ ਹਰਪ੍ਰੀਤ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!