
ਸਮਾਜ ਦੀ ਤਰੱਕੀ ‘ਚ ਲੜਕੀਆਂ ਦਾ ਮਹੱਤਵਪੂਰਨ ਯੋਗਦਾਨ—ਡਾ. ਗਗਨਦੀਪ ਕੌਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ‘ਤੇ ਸੈਸ਼ਨਜ਼ ਜੱਜ਼-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਮਿਤੀ 02.10.2021 ਤੋਂ 14.11.2021 ਤੱਕ ਕਰਵਾਏ ਜਾ ਰਹੇ ਪੈਨ ਇੰਡੀਆ ਅਵੇਅਰਨੈਸ ਅਤੇ ਆਊਟਰੀਚ ਪ੍ਰੋਗਰਾਮਾਂ ਅਧੀਨ ਅੱਜ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜ਼ਿਲ੍ਹਾ ਜਲੰਧਰ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ।
ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਕਰਵਾਏ ਗਏ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਡਾ. ਗਗਨਦੀਪ ਕੌਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਲੜਕੀਆਂ ਦਾ ਮਹੱਤਵਪੂਰਨ ਯੋਗਦਾਨ ਹੈ। ਇਸ ਮੌਕੇ ਉਨ੍ਹਾਂ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਉਨ੍ਹਾਂ ਖਿਲਾਫ਼ ਕੋਈ ਵੀ ਤਸ਼ੱਦਦ ਹੋਵੇ ਤਾਂ ਉਨ੍ਹਾਂ ਨੂੰ ਉਸ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਭੋਗਪੁਰ ਦੇ 83 ਪਿੰਡਾਂ ਵਿੱਚ ਮਿਤੀ 08.10.2021 ਤੋਂ 13.10.2021, ਬਲਾਕ ਜਲੰਧਰ ਪੂਰਬੀ ਦੇ 78 ਪਿੰਡਾਂ ਵਿੱਚ ਮਿਤੀ 14.10.2021 ਤੋਂ 19.10.2021, ਬਲਾਕ ਜਲੰਧਰ ਪੱਛਮੀ ਦੇ 112 ਪਿੰਡਾ ਵਿੱਚ ਮਿਤੀ 20.10.2021 ਤੋਂ 25.10.2021, ਬਲਾਕ ਲੋਹੀਆਂ ਖਾਸ ਦੇ 83 ਪਿੰਡਾਂ ਵਿੱਚ ਮਿਤੀ 26.10.2021 ਤੋਂ 30.10.2021, ਬਲਾਕ ਮਹਿਤਪੁਰ ਦੇ 59 ਪਿੰਡਾਂ ਵਿੱਚ ਮਿਤੀ 31.10.2021 ਤੋਂ 5.11.2021, ਬਲਾਕ ਨਕੋਦਰ ਦੇ 89 ਪਿੰਡਾਂ ਵਿੱਚ ਮਿਤੀ 06.11.2021 ਤੋਂ 10.11.202, ਬਲਾਕ ਨੂਰਮਹਿਲ ਦੇ 71 ਪਿੰਡਾਂ ਵਿੱਚ ਮਿਤੀ 11.11.2021 ਤੋਂ 14.11.2021 ਤੱਕ, ਬਲਾਕ ਫਿਲੌਰ ਦੇ 103 ਪਿੰਡਾਂ ਵਿੱਚ ਮਿਤੀ 05.11.2021 ਤੋਂ 10.11.2021, ਬਲਾਕ ਰੂਰਕਾ ਦੇ 57 ਪਿੰਡਾਂ ਵਿੱਚ ਮਿਤੀ 11.11.2021 ਤੋਂ 14.11.2021 ਅਤੇ ਬਲਾਕ ਸ਼ਾਹਕੋਟ ਦੇ 92 ਪਿੰਡਾਂ ਵਿੱਚ ਮਿਤੀ 20.10.2021 ਤੋਂ 27.10.2021 ਤੱਕ ਜਾਗਰੂਕਤਾ ਕੈਂਪ, ਸੈਮੀਨਾਰ ਲਗਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੇ ਪੈਨਲ ਦੇ ਵਕੀਲਾਂ ਦੇ ਨਾਲ ਪੈਰਾ ਲੀਗਲ ਵਲੰਟੀਅਰਜ਼ ਹਾਜ਼ਰ ਹੋ ਕੇ ਪੰਚਾਇਤਾਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਬੱਚਿਆਂ ਦੇ ਅਧਿਕਾਰਾਂ, ਔਰਤਾਂ ਦੇ ਅਧਿਕਾਰਾਂ, ਮੀਡੀਏਸ਼ਨ, ਪੀੜਤ ਮੁਆਵਜਾ ਸਕੀਮ ਦੇ ਨਾਲ-ਨਾਲ ਲੋਕਾਂ ਦੇ ਸਮਾਜ ਪ੍ਰਤੀ ਫਰਜਾਂ ਸੰਬੰਧੀ ਜਾਗਰੂਕ ਕਰਨਗੇ।
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਧਰਮਵੀਰ ਸਿੰਘ ਪਰਮਾਰ, ਡਾ. ਸੀਮਾ ਗਰਗ, ਡੀਨ ਯੂਨੀਵਰਸਿਟੀ, ਡਾ. ਰਮਨਦੀਪ ਕੌਰ ਚਾਹਲ, ਕੰਟਰੋਲਰ ਇਗਜਾਮੀਨੇਸ਼ਨ, ਜਗਨ ਨਾਥ ਸੀਨੀਅਰ ਅਸਿਸਟੈਂਟ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਮੌਜੂਦ ਸੀ।
ਇਸੇ ਤਰ੍ਹਾਂ ਐਸਡੀ ਫੁੱਲਰਵਾਨ ਸੀਨੀਅਰ ਸਕੈਂਡਰੀ ਸਕੂਲ, ਜ਼ਿਲ੍ਹਾ ਜਲੰਧਰ ਵਿਖੇ ਵੀ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਸੀਜੇਐੱਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਡਾ. ਗਗਨਦੀਪ ਕੌਰ ਨੇ ਅੱਜ ਦੇ ਦੌਰ ਵਿੱਚ ਲੜਕੀਆਂ ਵੱਲੋਂ ਨਿਭਾਏ ਜਾ ਰਹੇ ਅਹਿਮ ਰੋਲ ‘ਤੇ ਚਾਨਣਾ ਪਾਇਆ ਗਿਆ। ਇਸ ਮੌਕੇ ‘ਸੇਵ ਗਰਲ ਚਾਈਲਡ’ ਵਿਸ਼ੇ ‘ਤੇ ਇੱਕ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ 55 ਵਿਦਿਆਰਥੀਆਂ ਨੇ ਪੋਸਟਰ ਬਣਾਏ ਅਤੇ ਇਨ੍ਹਾਂ ਵਿੱਚੋਂ ਪਹਿਲਾ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।



