JalandharPunjab

`ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਦਿੱਲੀ ਲਈ ਰਵਾਨਾ ਸਾਈਕਲ ਰੈਲੀ ਦਾ ਜਲੰਧਰ ਪੁੱਜਣ ‘ਤੇ ਸ਼ਾਨਦਾਰ ਸਵਾਗਤ

ਰਿਜ਼ਰਵ ਪੁਲਿਸ ਫੋਰਸ, ਜਲੰਧਰ ਵੱਲੋਂ ਸਾਈਕਲ ਰੈਲੀ ਦੇ ਸਵਾਗਤ ਵਿੱਚ 'ਜੰਗ-ਏ-ਆਜ਼ਾਦੀ ਮੈਮੋਰੀਅਲ' 'ਚ ਇਕ ਸਮਾਰੋਹ ਕਰਵਾਇਆ

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਕੇਂਦਰੀ ਹਥਿਆਰਬੰਦ ਪੁਲਿਸ ਵੱਲੋਂ ਉਤਰੀ ਖੇਤਰ ਤੋਂ ਆਰੰਭ ਕੀਤੀ ਸਾਈਕਲ ਰੈਲੀ
ਜਲੰਧਰ, 25 ਸਤੰਬਰ (ਅਮਰਜੀਤ ਸਿੰਘ ਲਵਲਾ)
ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮਨਾਏ ਜਾ ਰਹੇ `ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਵੱਲੋਂ ਉਤਰੀ ਖੇਤਰ ਤੋਂ ਆਰੰਭ ਕੀਤੀ ਗਈ ਸਾਈਕਲ ਰੈਲੀ, ਜਿਸ ਦੀ ਸ਼ੁਰੂਆਤ ਜੰਮੂ ਤੋਂ ਉਪ ਰਾਜਪਾਲ, ਜੰਮੂ ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਝੰਡੀ ਦਿਖਾ ਕੇ ਕੀਤੀ ਗਈ ਸੀ। ਪਠਾਨਕੋਟ, ਬਟਾਲਾ, ਅੰਮ੍ਰਿਤਸਰ ਹੁੰਦੇ ਹੋਏ ਅੱਜ ਜਲੰਧਰ ਨੇੜੇ ਕਰਤਾਰਪੁਰ ਵਿਖੇ ਅਮਰ ਸ਼ਹੀਦਾਂ ਦੀ ਸ਼ਹਾਦਤ ਵਿੱਚ ਸਥਾਪਤ ‘ਜੰਗ-ਏ-ਆਜ਼ਾਦੀ ਮੈਮੋਰੀਅਲ’ ਵਿਖੇ ਪੁੱਜੀ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।


ਗਰੁੱਪ ਕੇਂਦਰ, ਕੇਂਦਰੀ ਰਿਜ਼ਰਵ ਪੁਲਿਸ ਫੋਰਸ, ਜਲੰਧਰ ਵੱਲੋਂ ਸਾਈਕਲ ਰੈਲੀ ਦੇ ਸਵਾਗਤ ਵਿੱਚ ‘ਜੰਗ-ਏ-ਆਜ਼ਾਦੀ ਮੈਮੋਰੀਅਲ’ ਵਿੱਚ ਇਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਗਰੁੱਪ ਕੇਂਦਰ, ਕੇਂਦਰੀ ਰਿਜ਼ਰਵ ਪੁਲਿਸ ਫੋਰਸ, ਜਲੰਧਰ ਵੱਲੋਂ ਦੇਸ਼ ਭਗਤੀ ਦੀ ਥੀਮ ‘ਤੇ ਆਧਾਰਿਤ ਰੰਗਾਰੰਗ ਪ੍ਰੋਗਰਾਮ ਅਤੇ ਪਾਈਪ ਬੈਂਡ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀ ਮੂਲਚੰਦ ਪੰਵਾਰ, ਇੰਸਪੈਕਟਰ ਜਨਰਲ ਪੁਲਿਸ ਉਤਰ ਪੱਛਮੀ ਸੈਕਟਰ ਨੇ ਆਪਣੇ ਸੰਬੋਧਨ ਵਿੱਚ `ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਮਹੱਤਵ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਕੇਂਦਰੀ ਹਥਿਆਰਬੰਦ ਰਿਜ਼ਰਵ ਪੁਲਿਸ ਫੋਰਸ ਦੀ ਅਹਿਮੀਅਤ ‘ਤੇ ਚਾਨਣਾ ਪਾਇਆ। ਉਨ੍ਹਾਂ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਵਿੱਚ ਸ਼੍ਰੀ ਹਰਜਿੰਦਰ ਸਿੰਘ ਡਿਪਟੀ ਇੰਸਪੈਕਟਰ ਜਨਰਲ ਗਰੁੱਪ ਕੇਂਦਰ, ਕੇਂਦਰੀ ਰਿਜ਼ਰਵ ਪੁਲਿਸ ਫੋਰਸ, ਜਲੰਧਰ ਨੇ ਸਾਈਕਲ ਰੈਲੀ ਦੇ ਉਦੇਸ਼ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਈਕਲ ਰੈਲੀ 26 ਸਤੰਬਰ ਨੂੰ ਗਰੁੱਪ ਕੇਂਦਰ, ਜਲੰਧਰ ਤੋਂ ਆਪਣੇ ਅਗਲੇ ਪੜਾਅ ਰਾਜਘਾਟ ਲਈ ਰਵਾਨਾ ਹੋਵੇਗੀ। ਰਸਤੇ ਵਿੱਚ ਤ੍ਰਿਮੂਰਤੀ ਸ਼ਹੀਦੀ ਸਮਾਰਕ ਜਗਰਾਓਂ ਬ੍ਰਿਜ ਅਤੇ ਸ਼ਹੀਦ ਊਧਮ ਸਿੰਘ ਸਮਾਰਕ ਸਰਹਿੰਦ ਵਿੱਚ ਸ਼ਹੀਦਾਂ ਦੀ ਸ਼ਹਾਦਤ ਨੂੰ ਸਿੱਜਦਾ ਕਰਦੇ ਹੋਏ ਲੁਧਿਆਣਾ, ਸਰਹਿੰਦ, ਫਹਤਿਗੜ੍ਹ ਸਾਹਿਬ ਦੇ ਰਸਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਕੰਨਿਆਕੁਮਾਰੀ, ਸਾਬਰਮਤੀ ਆਸ਼ਰਮ ਅਹਿਮਦਾਬਾਦ ਅਤੇ ਜੋਰਹਾਟ ਆਦਿ ਸਥਾਨਾਂ ਤੋਂ ਆ ਰਹੀਆਂ ਸਾਈਕਲ ਰੈਲੀਆਂ ਨਾਲ ਮਿਲ ਕੇ 02 ਅਕਤੂਬਰ 2021 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਰਾਜਘਾਟ ਨਵੀਂ ਦਿੱਲੀ ਵਿਖੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੀ ਰੈਲੀ ਦੀ ਸਮਾਪਤੀ ਕਰੇਗੀ।
ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮਨਾਏ ਜਾ ਰਹੇ `ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਕੇਂਦਰੀ ਹਥਿਆਰਬੰਦ ਸੈਨਾ ਅਤੇ ਅਸਾਮ ਰਾਈਫਲਜ਼ ਵੱਲੋਂ ਦੇਸ਼ ਵਿੱਚ 75 ਸਾਈਕਲ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਜੋ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚੋਂ ਗੁਜ਼ਰ ਰਹੀਆਂ ਹਨ ਅਤੇ 02 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ‘ਰਾਜਘਾਟ’ ਨਵੀਂ ਦਿੱਲੀ ਪਹੁੰਚ ਕੇ ਆਪਣੀ ਯਾਤਰਾ ਦੀ ਸਮਾਪਤੀ ਕਰਨਗੀਆਂ।
ਸਮਾਗਮ ਵਿੱਚ ਸਾਈਕਲ ਰੈਲੀ ਦੇ ਸੰਯੋਜਕ ਸ਼੍ਰੀ ਭਾਨੂ ਪ੍ਰਤਾਪ ਸਿੰਘ, ਡਿਪਟੀ ਇੰਸਪੈਕਟਰ ਜਨਰਲ, ਗਰੁੱਪ ਕੇਂਦਰ ਜੰਮੂ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!