
ਸੁਤੰਤਰਤਾ ਦਿਵਸ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ, ਸਟਾਫ ‘ਤੇ ਵਿਦਿਆਰਥੀਆਂ ਮਿਲ ਕੇ ਤਿਰੰਗਾ ਝੰਡਾ ਲਹਿਰਾ ਕੇ ਕੀਤੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਏਪੀਜੇ ਸਕੂਲ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਏਪੀਜੇ ਸਕੂਲ ਰਾਮਾ ਮੰਡੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ‘ਚ ਸੁਤੰਤਰਤਾ ਦਿਵਸ ਪੂਰੇ ਜੋਸ਼ ਅਤੇ ਉਮੰਗ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮੈਡਮ ‘ਤੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਿਲ ਕੇ ਤਿਰੰਗੇ ਦੇ ਲਹਿਰਾਉਣ ਨਾਲ ਕੀਤੀ ਗਈ।
ਸਕੂਲ ਦੇ ਸਟਾਫ ‘ਤੇ ਵਿਦਿਆਰਥੀ ਨੇ ਸਤਿਕਾਰ ਨਾਲ ਸਭ ਵੱਲੋਂ ਮਿਲ ਕੇ ਰਾਸ਼ਟਰੀ ਗਾਣ ਗਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਮਿਲ ਕੇ ਦੇਸ਼ ਭਗਤੀ ਦੇ ਰੰਗ ਨੂੰ ਪੇਸ਼ ਕਰਦੇ ਗੀਤ ਗਾਏ ਗਏ। ਆਜ਼ਾਦੀ ਦਿਵਸ ਨੂੰ ਸਮਰਪਿਤ ਸਕੂਲ ਦੇ ਵਿਚ ਆਨਲਾਈਨ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਮਾਤ ਪਹਿਲੀ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨੂੰ ਪੇਸ਼ ਕਰਦਿਆਂ ਕਵਿਤਾ ਉਚਾਰਨ ਮੁਕਾਬਲੇ ਵਿੱਚ ਭਾਗ ਲਿਆ। ਜਮਾਤ ਦੂਜੀ ਅਤੇ ਤੀਜੀ ਦੇ ਵਿਦਿਆਰਥੀਆਂ ਨੇ ਦੇਸ਼ ਪਿਆਰ ਨੂੰ ਪੇਸ਼ ਕਰਦਿਆਂ ਕਹਾਣੀ ਉਚਾਰਣ ਮੁਕਾਬਲੇ ਵਿੱਚ ਭਾਗ ਲਿਆ।
ਜਮਾਤ ਚੌਥੀ ਅਤੇ ਪੰਜਵੀਂ ਦੇ ਵਿਦਿਆਰਥੀਆਂ ਨੇ ਡੈਕਲਮੇਸ਼ਨ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਦੇਸ਼ ਪਿਆਰ ਨੂੰ ਪੇਸ਼ ਕਰਨ ਵਾਲੀਆਂ ਰਚਨਾਵਾਂ ਸੁਣਾ ਕੇ ਇਸ ਮੁਕਾਬਲੇ ਦੀ ਸ਼ਾਨ ਵਧਾਈ ਅਤੇ ਸਵਤੰਤਰਤਾ ਦਿਵਸ ਮਨਾਇਆ। ਇਸ ਉਪਰੰਤ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਸਾਰੇ ਅਧਿਆਪਕ ਵਰਗ ਵਿਦਿਆਰਥੀ ਵਰਗ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ।ਪ੍ਰਿੰਸੀਪਲ ਨੇ ਵਿਜੇਤਾ ਵਿਦਿਆਰਥੀਆਂ ਦੀ ਖੂਬ ਸ਼ਲਾਘਾ ਕੀਤੀ। ਪ੍ਰਿੰਸੀਪਲ ਮੈਡਮ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਰਾਸ਼ਟਰੀ ਪਿਆਰ ‘ਤੇ ਰਾਸ਼ਟਰੀ ਏਕਤਾ ਹੀ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰ ਸਕਦਾ ਹੈ। ਸਾਨੂੰ ਸਭ ਨੂੰ ਕੌਮੀ ਭਾਈਚਾਰਕ ਸਾਂਝ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ।



