
ਇਕ ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਸਕੂਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ–ਚੌਧਰੀ ਸੰਤੋਖ ਸਿੰਘ
ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਪ੍ਰੇਰਿਤ ਕੀਤਾ
ਜਲੰਧਰ ਇੰਦਰਜੀਤ ਸਿੰਘ ਲਵਲਾ
ਸੀਨੀਅਰ ਸੈਕੰਡਰੀ ਸਕੂਲ ਚੁਗਿੱਟੀ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਇੱਕ ਕਰੋਡ਼ ਦੀ ਲਾਗਤ ਵਾਲੇ ਕੰਮ ਦਾ ਉਦਘਾਟਨ ਐਮ ਪੀ ਸੰਤੋਖ ਸਿੰਘ ਚੌਧਰੀ ਵਿਧਾਇਕ ਰਾਜਿੰਦਰ ਬੇਰੀ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਵਾਰਡ ਇੰਚਾਰਜ ਜਸਵਿੰਦਰ ਸਿੰਘ ਬਿੱਲਾ ਵੱਲੋਂ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਚੁਗਿੱਟੀ ਦੇ ਲੋਕਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਇਸ ਸਕੂਲ ਦੀ ਇਮਾਰਤ ਦੀ ਉਸਾਰੀ ਲਈ ਗਰਾਂਟ ਜਾਰੀ ਕੀਤੀ ਗਈ ਤਾਂ ਜੋ ਘਰ ਘਰ ਦਾ ਬੱਚਾ ਪੜ੍ਹ ਲਿਖ ਕੇ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਨਾਂ ਰੋਸ਼ਨ ਕਰ ਸਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਓ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਆ ਰਹੇ ਹਨ ਇਸ ਤੋਂ ਇਲਾਵਾ ਵਾਰਡ ਨੰ 14 ਤੇ 16 ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਹੋਏ ਹਨ ਜਲਦੀ ਐਲਈਡੀ ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਵਾਰਡ ਨੰਬਰ 16 ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਕਿਹਾ ਕਿ ਵਿਧਾਇਕ ਰਾਜਿੰਦਰ ਬੇਰੀ ਵੱਲੋਂ ਪੂਰੇ ਹਲਕੇ ਵਿਚ ਇਸ ਸਕੂਲ ਦੀ ਚੋਣ ਕੀਤੀ ਗਈ ਇਸ ਮੌਕੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਪ੍ਰਧਾਨ ਸ਼ਾਮ ਸੰਧੂ, ਸੋਮਨਾਥ, ਵਿੱਕੀ, ਗੁਰਦਾਸ ਰਾਮ, ਬਿਸ਼ਨ ਚੰਦ, ਰਮਨ, ਚਮਨ ਲਾਲ ਸਹੋਤਾ, ਜਿੰਦਰੀ, ਬਲਬੀਰ ਚੰਦ ਅਮਰਜੀਤ ਕਾਕਾ, ਡਾ. ਵੇਦ ਰਾਮ ਪ੍ਰਕਾਸ਼, ਅਮਰਨਾਥ ਬਖ਼ਸ਼ੀਸ਼ ਚੰਦ ਹਰ ਬਿਲਾਸ ਗਗਨ ਗੱਬਰ ਮਸਤਰਾਮ ਹਰਜਿੰਦਰ ਬਿੱਟੂ ਹਰਦੇਵ ਸਿੰਘ ਕਸ਼ਮੀਰ ਸਿੰਘ ਤੇ ਹੋਰ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ।



