
ਇੰਡਸਟਰੀ ‘ਚ ਵਧ ਰਹੇ ਕੋਰੋਨਾ ਦੇ ਮਰੀਜ਼
ਕੋਰੋਨਾ ਕਾਲ ‘ਚ ਪਹਿਲਾਂ ਤੋਂ ਹੀ ਮਾੜੇ ਹਾਲਾਤ ‘ਚ ਲੰਘ ਰਹੀ ਇੰਡਸਟ੍ਰੀਜ਼
ਜਲੰਧਰ (ਅਮਰਜੀਤ ਸਿੰਘ ਲਵਲਾ ਗਲੋਬਲ ਆਜਤੱਕ)
ਕੋਰੋਨਾ ਮਹਾਂਮਾਰੀ ਦਾ ਘੇਰਾ ਜ਼ਿਲ੍ਹੇ ਅੰਦਰ ਲਗਾਤਾਰ ਵਧਦਾ ਜਾ ਰਿਹਾ ਹੈ, ‘ਤੇ ਹੁਣ ਵਾਇਰਸ ਗਲੀਆਂ ਮੁਹੱਲਿਆਂ ਤੋਂ ਬਾਅਦ ਇੰਡਸਟਰੀ ‘ਚ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ। ਪਿਛਲੇ ਦਿਨਾਂ ਦੌਰਾਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਸੂਚੀਆਂ ‘ਚ ਇੰਡਸਟਰੀ ਦੇ ਵਪਾਰਕ ਅਦਾਰਿਆਂ ਦੇ ਕਾਮਿਆਂ ਦੀ ਵੱਡੀ ਗਿਣਤੀ ‘ਚ ਇਸ ਦੀ ਲਪੇਟ ‘ਚ ਆਉਣ ਲੱਗੇ ਹਨ। ਕੋਰੋਨਾ ਕਾਲ ‘ਚ ਪਹਿਲਾਂ ਤੋਂ ਹੀ ਮਾੜੇ ਹਾਲਾਤ ‘ਚ ਲੰਘ ਰਹੀ ਇੰਡਸਟ੍ਰੀਜ਼ ‘ਚ ਕੋਰੋਨਾ ਦੇ ਦਾਖ਼ਲੇ ਕਾਰਨ ਕਾਮਿਆਂ ਅੰਦਰ ਦਹਿਸ਼ਤ ਪੈਦਾ ਹੋ ਰਹੀ ਹੈ। ਜਾਣਕਾਰੀ ਅਨੁਸਾਰ ਜਲੰਧਰ ਦੀ ਇੰਡਸਟਰੀ ਦੇ ਕਾਮਿਆਂ ਨੂੰ ਕੰਮ ਨਾ ਮਿਲਣ ਕਰਕੇ ਉਨ੍ਹਾਂ ਨੇ ਆਪੋ ਆਪਣੇ ਘਰਾਂ ਦਾ ਰੁਖ ਕਰ ਲਿਆ ਹੈ। ਜਿਹੜਾ ਮਜ਼ਦੂਰ ਵਰਗ ਆਪਣੇ ਬੱਚਿਆਂ ‘ਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਫੈਕਟਰੀਆਂ ‘ਚ ਜਾ ਰਿਹਾ ਹੈ। ਉਨ੍ਹਾਂ ਦੇ ਵੀ ਕੋਰੋਨਾ ਲਪੇਟ ਚ ਆਉਣ ਕਰਕੇ ਮਾਮਲਾ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਕਰੋਨਾ ਦੀ ਪਹਿਲੀ ਲਹਿਰ ਦੌਰਾਨ ਜਿਥੇ ਕਰਮਚਾਰੀ ਮਹਾਂਮਾਰੀ ਕਰਕੇ ਲੱਗੇ ਸੰਪੂਰਨ ਲੌਕ ਡਾਊਨ ਕਰਕੇ ਫੈਕਟਰੀਆਂ ਬੰਦ ਸਨ, ਤਾਂ ਮਰੀਜ਼ਾਂ ਦੀ ਗਿਣਤੀ ਘੱਟ ਸੀ। ਉੱਥੇ ਹੀ ਇਸ ਨਾਲ ਕਰੋਨਾ ਦੀ ਦੂਜੀ ਲਹਿਰ ਦੌਰਾਨ ਮਿੰਨੀ ਲਾਕਡਾਊਨ ਕਰ ਕੇ ਕੋਰੋਨਾ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਪਿਛਲੇ ਦਿਨਾਂ ‘ਚ ਫੈਕਟਰੀਆਂ ‘ਚ ਕੰਮ ਕਰਨ ਵਾਲੇ 30 ਤੋਂ 40 ਉਦਯੋਗਿਕ ਕਾਮੇ ਕਰੋਨਾ ਦੀ ਲਪੇਟ ਚ ਆ ਗਏ ਹਨ।
◼ ਪਿਛਲੇ ਸਾਲ ਜੂਨ ‘ਚ ਪੂਲ ਟੈਸਟਿੰਗ ਹੋਈ ਸੀ, ਅਤੇ ਜਿਸ ਤਰ੍ਹਾਂ ਪਿਛਲੇ ਸਾਲ ਹਰੇਕ ਫੈਕਟਰੀ ‘ਚ ਜਾ ਕੇ ਟੈਸਟਿੰਗ ਕੀਤੀ ਗਈ ਸੀ। ਉਸੇ ਤਰ੍ਹਾਂ ਦੁਬਾਰਾ ਟੈਸਟਿੰਗ ਹੋਣੀ ਚਾਹੀਦੀ ਹੈ, ਅਤੇ ਜਿਹੜੇ ਵਰਕਰ ਕੋਰੋਨਾ ਪੌਜ਼ਟਿਵ ਹੋਣਗੇ, ੳੁਨ੍ਹਾਂ ਨੂੰ ਕੁਅਾਰੰਟਾਈਨ ਕੀਤਾ ਜਾਵੇ। ਦੂਸਰੀ ਸਾਡੀ ਸਰਕਾਰ ਅੱਗੇ ਵੀ ਬੇਨਤੀ ਹੈ, ਕਿ ਜਿਨ੍ਹਾਂ ਕਾਮਿਆਂ ਨੂੰ ਕੋਰੋਨਾ ਦੀ ਪਹਿਲੀ ਵੈਕਸੀਨ ਜੋ ਕਿ 45 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਲੱਗ ਚੁੱਕੀ ਹੈ। ਨੂੰ ਦੂਸਰੀ ਵੈਕਸੀਨ ਵੀ ਲਗਾ ਦਿੱਤੀ ਜਾਵੇ, ਤਾਂ ਜੋ ਇਹ ਮਹਾਂਮਾਰੀ ਜ਼ਿਆਦਾ ਵਧ ਨਾ ਸਕੇ। ਪ੍ਰਧਾਨ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਜਲੰਧਰ ਨਰਿੰਦਰ ਸਿੰਘ ਸੱਗੂ।
◼ ਜਿਹੜੇ ਵੀ ਲੋਕ ਫੈਕਟਰੀਆਂ ‘ਚ ਕੰਮ ਉੱਤੇ ਜਾ ਰਹੇ ਹਨ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਫੈਕਟਰੀ ਦੇ ਅੰਦਰ ਜਾਣ ਸਮੇਂ ‘ਤੇ ਬਾਹਰ ਆਉਣ ਸਮੇਂ ਆਪਣੇ ਹੱਥਾਂ ਨੂੰ ਸਹੀ ਤਰੀਕੇ ਨਾਲ ਸੇਨੇਟਾਈਜ਼ਰ ਕਰਨ, ਅਤੇ ਜਿਹੜੇ ਕਾਮੇ ਕੋਰੋਨਾ ਪੌਸ਼ਟਿਕ ਹੋ ਰਹੇ, ਨੇ ਉਹ ਜ਼ਰੂਰੀ ਆਪਣੇ ਆਪ ਨੂੰ ਕੁਅਾਰੰਟਾਈਨ ਕਰਨ।
-ਟੀਪੀ ਸਿੰਘ ਸਹਾਇਕ ਸਿਹਤ ਅਫਸਰ ਸਿਵਲ ਹਸਪਤਾਲ ਜਲੰਧਰ।



