
Punjab
ਇੰਪਰੂਵਮੈਂਟ ਟਰੱਸਟ ਨੇ ਕਾਜ਼ੀ ਮੰਡੀ ‘ਚ ਕਬਜ਼ੇ ਹਟਾਉਣ ਲਈ ਕੀਤੀ ਕਾਰਵਾਈ
ਇੰਪਰੂਵਮੈਂਟ ਟਰੱਸਟ ਨੇ ਕਾਜ਼ੀ ਮੰਡੀ ‘ਚ ਕਬਜ਼ੇ ਹਟਾਉਣ ਲਈ ਕੀਤੀ ਕਾਰਵਾਈ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਇੰਪਰੂਵਮੈਂਟ ਟਰੱਸਟ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ। ਉਹ ਕਬਜ਼ੇ ਉਥੇ ਇੱਕ 120 ਰੋਡ ਕੱਢਣ ਲਈ ਹਟਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇੰਪਰੂਵਮੈਂਟ ਟਰੱਸਟ ਵੱਲੋਂ ਵੱਡੀ ਪੱਧਰ ‘ਤੇ ਕਾਰਵਾਈ ਕੀਤੀ ਗਈ ਸੀ। ਟਰੱਸਟ ਨੇ ਉਥੇ ਕਾਬਜ਼ ਲੋਕਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਜ਼ਮੀਨ ਅਲਾਟ ਕੀਤੀ ਸੀ। ਤਾਂ ਜੋ ਉਹ ਆਪਣੇ ਰਹਿਣ ਲਈ ਥਾਂ ਬਣਾ ਸਕਣ। ਉਕਤ ਰੋਡ ਬਣਨ ਨਾਲ ਸੂਰਿਆ ਇਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਹੋਰ ਆਬਾਦੀਆਂ ਨੂੰ ਵਧੇਰੇ ਰਾਹਤ ਮਿਲੇਗੀ ਇਸ ਤੋਂ ਇਲਾਵਾ ਰੇਲਵੇ ਦਾ ਕਰਾਸਿੰਗ ਆਰਟੀ ਗੇਟ ਬਣਾਉਣ ਲਈ ਅਸਾਨੀ ਹੋਵੇਗੀ।



