
ਇੰਪਰੂਵਮੈਂਟ ਟਰੱਸਟ ਵੱਲੋਂ ਸੂਰਿਆ ਇਨਕਲੇਵ ਨਿਵਾਸੀਆਂ ਨੂੰ ਭੇਜੇ ਨੋਟਿਸ ਗ਼ਲਤ
ਬਣਦੀ ਰਕਮ ਨਾਲੋਂ ਕਈ ਗੁਣਾ ਜ਼ਿਆਦਾ ਦਾ ਭੇਜਿਆ ਜਾ ਰਿਹਾ ਨੋਟਿਸ
ਜਲੰਧਰ (ਗਲੋਬਲ ਆਜਤੱਕ)
ਸੂਰਿਆ ਇਨਕਲੇਵ ਡਿਵੈਲਪਮੈਂਟ ਸੁਸਾਇਟੀ ਵੱਲੋਂ ਪ੍ਰਧਾਨ ਮੁਕੇਸ਼ ਵਰਮਾ ਦੀ ਅਗਵਾਈ ਹੇਠ ਹਲਕਾ ਵਿਧਾਇਕ ਰਜਿੰਦਰ ਬੇਰੀ ਦੇ ਦਫਤਰ ‘ਚ ਮੀਟਿੰਗ ਕੀਤੀ ਗਈ। ਇਸ ਮੌਕੇ ਮੁਕੇਸ਼ ਵਰਮਾ ਨੇ ਵਿਧਾਇਕ ਬੇਰੀ ਨਾਲ ਇਨਹਾਂਸਮੈਂਟ ‘ਤੇ ਵਨ ਟਾਈਮ ਸੈਟਲਮੈਂਟ ਬਾਰੇ ਚਰਚਾ ਕੀਤੀ। ਮੁਕੇਸ਼ ਵਰਮਾ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਜਿਹੜੀ ਰਕਮ ਦੇ ਹਿਸਾਬ ਨਾਲ ਸੂਰਿਆ ਇਨਕਲੇਵ ਨਿਵਾਸੀਆਂ ਨੂੰ ਜ਼ੋ ਨੋਟਿਸ ਭੇਜੇ ਗਏ ਉਹ ਗਲਤ ਹਨ। ਇੰਪਰੂਵਮੈਂਟ ਟਰੱਸਟ ਉਸ ਨਾਲੋਂ ਕਈ ਗੁਣਾ ਜ਼ਿਆਦਾ ਰਕਮ ਦਾ ਨੋਟਿਸ ਭੇਜ ਰਿਹਾ ਹੈ।
ਜਿਹੜੀ ਕਿ ਸੁਪਰੀਮ ਕੋਰਟ ਵੱਲੋਂ ਇੰਪਰੂਵਮੈਂਟ ਟਰੱਸਟ ਐਵਾਰਡ ਵਜੋਂ ਲਾਈ ਗਈ ਹੈ, ਮੁਕੇਸ਼ ਵਰਮਾ ਨੇ ਦੱਸਿਆ ਕਿ ਸੋਸਾਇਟੀ ਨੇ ਸੁਪਰੀਮ ਕੋਰਟ ਵੱਲੋਂ ਲਾਏ ਗਏ। ਐਵਾਰਡ ਦੇ ਹਿਸਾਬ ਨਾਲ ਰਕਮ ਬਣਾ ਕੇ ਵਿਧਾਇਕ ਬੇਰੀ ਨੂੰ ਦੱਸ ਦਿੱਤੀ ਹੈ ਤੇ ਵਿਧਾਇਕ ਨੇ ਭਰੋਸਾ ਦਿੱਤਾ ਕਿ ਇਸੇ ਹਿਸਾਬ ਨਾਲ ਰਕਮ ਵਸੂਲੀ ਜਾਵੇਗੀ।
ਸੁਸਾਇਟੀ ਦੇ ਪ੍ਰਧਾਨ ਮੁਕੇਸ਼ ਵਰਮਾ, ਜਨਰਲ ਸਕੱਤਰ ਜਗਜੀਤ ਸਿੰਘ, ਮੁੱਖ ਸਲਾਹਕਾਰ ਪੀਐਲ ਕੋਹਲੀ, ਸਰਪ੍ਰਸਤ ਨਰੇਸ਼ ਮਿੱਤਲ, ਸਲਾਹਕਾਰ ਤਰਜੀਤ ਸਿੰਘ, ਨੇ ਸੂਰਿਆ ਐਨਕਲੇਵ ਵਾਸੀਆਂ ਨੂੰ ਦਰਪੇਸ਼ ਹੋਰਨਾਂ ਸਮੱਸਿਆ ਬਾਰੇ ਵੀ ਵਿਧਾਇਕ ਨਾਲ ਚਰਚਾ ਕੀਤੀ। ਵਿਧਾਇਕ ਬੇਰੀ ਨੇ ਸੁਸਾਇਟੀ ਨੂੰ ਕਿਹਾ ਕਿ ਛੇਤੀ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।



