
“ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦਾ ਮਹਾਂ ਮੁਕਾਬਲਾ 6 ਅਕਤੂਬਰ ਨੂੰ
ਰੈੱਡ ਕਰਾਸ ਭਵਨ ਤੋਂ ਬਦਲ ਕੇ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਵਿਖੇ ਹੋਵੇਗਾ ਸਮਾਗਮ—ਭੋਲਾ ਯਮਲਾ
ਸ਼੍ਰੀ ਮੁਕਤਸਰ ਸਾਹਿਬ 4 ਅਕਤੂਬਰ (ਪੁਨੀਤ ਗਰੋਵਰ)
ਸੰਗੀਤ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਇਲਾਕੇ ਦੀ ਆਈਐਸਓ ਤੋਂ ਪ੍ਰਮਾਣਤ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵੱਲੋਂ ਚੇਅਰਮੈਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦੇ ਖ਼ਿਤਾਬ ਲਈ ਮਹਾਂ ਮੁਕਾਬਲਾ 6 ਅਕਤੂਬਰ ਨੂੰ ਸਥਾਨਕ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਠੀਕ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤਕ ਕਰਵਾਇਆ ਜਾ ਰਿਹਾ ਹੈ। ਇਸ ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਡਾ. ਨਰੇਸ਼ ਪਰੂਥੀ, ਜ਼ਿਲ੍ਹਾ ਕੋਆਰਡੀਨੇਟਰ ਸਮਾਜਸੇਵੀ ਸੰਸਥਾਵਾਂ, ਸ੍ਰੀਮਤੀ ਸਵਰਨਜੀਤ ਕੌਰ, ਐਸਡੀਐਮ ਸ੍ਰੀ ਮੁਕਤਸਰ ਸਾਹਿਬ, ਜਗਜੀਤ ਸਿੰਘ ਹਨੀ ਫੱਤਣਵਾਲਾ, ਪਿਰਤਪਾਲ ਸਿੰਘ ਲਾਲੀ ਬਰਾੜ ਅਤੇ ਮਿੱਠੂ ਸਿੰਘ ਰੁਪਾਣਾ ਕਰਨਗੇ ਅਤੇ ਰਾਜ ਬਲਵਿੰਦਰ ਸਿੰਘ ਮਰਾੜ ਐੱਸਪੀ, ਸਮਾਜ ਸੇਵੀ ਗੁਰਪ੍ਰੀਤ ਸਿੰਘ ਖੋਖਰ, ਉੱਘੇ ਸਾਹਿਤਕਾਰ ਅਸ਼ੋਕ ਚਟਾਨੀ, ਬਲਵੰਤ ਸਿੰਘ ਸੰਧੂ, ਡਾ. ਗੁਰਪ੍ਰੀਤ ਸਿੰਘ ਧਾਲੀਵਾਲ, ਡਾ. ਰਣਜੀਤ ਸਿੰਘ ਮਾਨ, ਰਾਜੇਸ਼ ਬਾਂਸਲ, ਹੈਪੀ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਇਸ ਦੌਰਾਨ ਪੰਜਾਬ ਭਰ ਤੋਂ ਪ੍ਰਤੀਯੋਗੀ ਜਿਨ੍ਹਾਂ ਨੇ ਸੈਮੀ ਫਾਈਨਲ ਨੂੰ ਪਾਸ ਕਰ ਲਿਆ ਸੀ, ਉਹ ਪ੍ਰਤੀਯੋਗੀ ਫਾਈਨਲ ਮੁਕਾਬਲੇ ਵਿੱਚ ਭਾਗ ਲੈਣਗੇ। 4 ਕੈਟਾਗਰੀਆਂ ਡਾਂਸ, ਸਿੰਗਿੰਗ, ਐਕਟਿੰਗ ‘ਤੇ ਮਾਡਲਿੰਗ, ਵਿਚੋਂ ਰੌਚਕ ਰਾਜ ਪੱਧਰੀ ਮੁਕਾਬਲਾ ਕਰਵਾਇਆ ਜਾਵੇਗਾ। ਇਹ ਮੁਕਾਬਲਾ ਵੱਖ-ਵੱਖ ਤਿੰਨ ਉਮਰ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ, ਹਰ ਗਰੁੱਪ ਵਿਚੋਂ ਫਸਟ ਰਹਿਣ ਵਾਲੇ ਵਿਦਿਆਰਥੀ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ-2021″ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁੱਖ ਪ੍ਰਬੰਧਕ ਭਾਈ ਭੋਲਾ ਯਮਲਾ, ਸੁਖਦੇਵ ਸਿੰਘ ਸਾਗਰ, ਸੁਖਰਾਜ ਬਰਕੰਦੀ, ਰਿਦਮ ਜੀਤ, ਵਿਕਰਮਜੀਤ, ਹੋਰਾਂ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਅਤੇ ਸਰੋਤਿਆਂ ਦੀ ਭਾਰੀ ਗਿਣਤੀ ਵਿਚ ਪਹੁੰਚਣ ਦੀ ਸੰਭਾਵਨਾ ਕਰਕੇ ਉਕਤ ਰਾਜ ਪੱਧਰੀ ਸਮਾਗਮ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਫ਼ਿਰੋਜ਼ਪੁਰ ਰੋਡ ਵਿਖੇ ਸਥਿਤ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਉੱਘੇ ਲੋਕ ਗਾਇਕ ਲਾਭ ਹੀਰਾ, ਬਲਕਾਰ ਸਿੱਧੂ, ਗੁਰਵਿੰਦਰ ਬਰਾੜ, ਦਰਸ਼ਨਜੀਤ, ਗੁਰਨਾਮ ਭੁੱਲਰ, ਸੁਖਰਾਜ ਬਰਕੰਦੀ, ਸਿਕੰਦਰ, ਅੰਗਰੇਜ਼ ਭੁੱਲਰ, ਲਖਵਿੰਦਰ ਬੁੱਗਾ ‘ਤੇ ਕਾਮੇਡੀਅਨ ਬੂਟਾ ਭੁੱਲਰ ਪ੍ਰੋਗਰਾਮ ਪੇਸ਼ ਕਰਨਗੇ।



