
ਉਰਦੂ ਭਾਸ਼ਾ ਸਿੱਖਣ ਦੇ ਚਾਹਵਾਨ ਦਾਖਲੇ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਜਾਂ ਮੋਬਾਇਲ ਨੰਬਰ 95010-28237 ’ਤੇ ਕਰ ਸਕਦੇ ਸੰਪਰਕ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਭਾਸ਼ਾ ਦਫ਼ਤਰ ਜਲੰਧਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ ਲਈ ਕਲਾਸਾਂ 3 ਜਨਵਰੀ 2021 ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਉਨਾਂ ਅੱਗੇ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ 6 ਮਹੀਨੇ ਦੇ ਕੋਰਸ ਦੌਰਾਨ ਉਰਦੂ ਭਾਸ਼ਾ ਦੀ ਮੁਫ਼ਤ ਸਿਲਖਾਈ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਉਰਦੂ ਦੀਆਂ ਕਲਾਸਾਂ ਦਾ ਸਮਾਂ ਸ਼ਾਮ 5.15 ਵਜੇ ਤੋਂ ਸ਼ਾਮ 6.15 ਵਜੇ ਤੱਕ ਦਾ ਹੋਵੇਗਾ।
ਉਨਾਂ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਉਰਦੂ ਭਾਸ਼ਾ ਸਿੱਖਣ ਦੇ ਚਾਹਵਾਨ 3 ਜਨਵਰੀ 2021 ਤਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਸਥਿਤੀ ਜ਼ਿਲ੍ਹਾ ਭਾਸ਼ਾ ਦਫ਼ਤਰ,ਕਮਰਾ ਨੰਬਰ 215 ਵਿਖੇ ਜਾਂ ਮੋਬਾਇਲ ਨੰਬਰ 95010-28237 ’ਤੇ ਸੰਪਰਕ ਕਰ ਸਕਦੇ ਹਨ ਅਤੇ ਆਪਣਾ ਨਾਮ ਦਰਜ ਕਰਵਾ ਕੇ ਦਾਖਲਾ ਲੈ ਸਕਦੇ ਹਨ।



