JalandharPunjab

ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਰਾਇਲ ਅਸਟੇਟ ਦੀਪ ਨਗਰ ਵਿਖੇ ਸੜਕ ਦਾ ਕੀਤਾ ਉਦਘਾਟਨ

ਮੌਂਟੂ ਸੱਭਰਵਾਲ ਦੇ ਅਣਥੱਕ ਯਤਨਾਂ ਸਦਕਾ ਮਿਲੀ ਸਫਲਤਾ

*ਪਿਛਲੇ ਕਈ ਸਾਲਾਂ ਤੋਂ ਵਿਕਾਸ ਦੇ ਕੰਮ ਨਹੀਂ ਹੋ ਰਹੇ ਸਨ “ਆਪ” ਦੀ  ਸਰਕਾਰ ਬਣਦਿਆਂ ਹੀ ਚੰਗੀ ਸ਼ੁਰੂਆਤ—ਮੌਂਟੂ ਸੱਭਰਵਾਲ*
ਜਲੰਧਰ ਛਾਉਣੀ *ਗਲੋਬਲ ਆਜਤੱਕ*
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਿਟਾ. ਆਈਜੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਪੈਂਦੇ ਦੀਪ ਨਗਰ ਦੇ ਰਾਇਲ ਅਸਟੇਟ ਇਲਾਕੇ ਵਿੱਚ ਸੜਕ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਨੌਜਵਾਨ ਆਗੂ ਮੌਂਟੂ ਸੱਭਰਵਾਲ ਦੇ ਅਣਥੱਕ ਯਤਨਾਂ ਸਦਕਾ ਇਹ ਸ਼ੁਭ ਕਾਰਜ ਸਫ਼ਲ ਹੋਇਆ ਹੈ।
ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਮੌਂਟੂ ਸੱਭਰਵਾਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਵਿਚ ਵਿਕਾਸ ਕਾਰਜ ਨਹੀਂ ਹੋ ਰਹੇ, ਜਿਸ ਕਾਰਨ ਇੱਥੇ ਰਹਿਣ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ “ਆਮ ਆਦਮੀ ਪਾਰਟੀ” ਦੀ ਸਰਕਾਰ ਬਣਦੇ ਹੀ ਇਸ ਖੇਤਰ ਵਿਚ ਪਹਿਲਕਦਮੀ ਦੇ ਆਧਾਰ ‘ਤੇ ਚੰਗੀ ਸ਼ੁਰੂਆਤ ਕੀਤੀ ਗਈ ਹੈ, ਜਿਸ ਲਈ ਉਹ ਆਮ ਆਦਮੀ ਪਾਰਟੀ ਦੇ ਤਹਿ ਦਿਲੋਂ ਧੰਨਵਾਦੀ ਹਨ।
ਇਸ ਮੌਕੇ ਮੌਂਟੂ ਸੱਭਰਵਾਲ ਸਮੇਤ ਰਾਇਲ ਅਸਟੇਟ ਦੇ ਪਤਵੰਤੇ ਸੱਜਣਾਂ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਹਮੇਸ਼ਾ ਨਾਲ ਚੱਲਣ ਦੀ ਗੱਲ ਕਹੀ।  ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵੀ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕਾ ਨਿਵਾਸੀਆਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹਨ ਅਤੇ ਇਸ ਇਲਾਕੇ ਦੇ ਬਾਕੀ ਰਹਿੰਦੇ ਕੰਮ ਵੀ ਜਲਦੀ ਤੋਂ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ‘ਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਸਮੇਤ ਨੌਜਵਾਨ ਆਗੂ ਮੌਂਟੂ ਸੱਭਰਵਾਲ, ਸਤੀਸ਼ ਕੱਕੜ, ਹਰਪ੍ਰੀਤ ਗਿੱਲ, ਕਰਨ ਗੁਪਤਾ, ਦੀਪਕ ਅਗਰਵਾਲ, ਲੱਕੀ ਕੈਂਟ, ਮਲਕੀਤ ਸਿੰਘ ਆਦਿ ਹਾਜਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!