JalandharPunjab

ਏਟੀਐਮ ਮਸ਼ੀਨ ਨੂੰ ਕੱਟ ਕੇ ਪੈਸੇ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰ ਪੁਲਿਸ ਅੜਿੱਕੇ

ਲੱਖਾਂ ਦੀ ਨਕਦੀ 2 ਕਾਰਾਂ ‘ਤੇ ਗੈਸ ਕਟਰ ਬਰਾਮਦ
ਜਲੰਧਰ (ਅਮਰਜੀਤ ਸਿੰਘ ਲਵਲਾ)
ਦਿਹਾਤੀ ਪੁਲੀਸ ਦੇ ਸੀਆਈਏ 1’ਤੇ 2 ਨੇ ਗੈਸ ਕਟਰ ਨਾਲ ਏਟੀਐਮ ਮਸ਼ੀਨ ਕੱਟ ਕੇ ਨਕਦੀ ਚੋਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੱਖਾਂ ਦੀ ਨਕਦੀ, ਵਰਤੀਆਂ ਗਈਆਂ 2 ਕਾਰਾਂ ‘ਤੇ ਗੈਸ ਕਟਰ ਬਰਾਮਦ ਕੀਤਾ।
ਐਸਐਸਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਥਾਣਾ ਆਦਮਪੁਰ ਵਿਚ ਕੀ 21 ਅਗਸਤ ਨੂੰ ਸੰਜੀਵ ਕੁਮਾਰ ਵਾਸੀ ਪਿੰਡ ਓਹਰੀ ਬਟਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਐਸਬੀਆਈ ਏਟੀਐਮ ਵਿਭਾਗ ‘ਚ ਕੰਮ ਕਰਦਾ ਹੈ ਤੇ ਏਟੀਐਮ ਮਸ਼ੀਨ ਦੀ ਦੇਖਭਾਲ ਵੀ ਕਰਦਾ ਹੈ। ਡਰੋਲੀ ਕਲਾਂ ‘ਚ ਲੱਗੀ ਏਟੀਐਮ ਮਸ਼ੀਨ ਵਾਲੀ ਜਗ੍ਹਾ ‘ਤੇ ਮਾਲਕ ਨੇ ਫੋਨ ਕਰਕੇ ਦੱਸਿਆ ਕਿ ਏਟੀਐਮ ਦਾ ਸ਼ਟਰ ਟੁੱਟਾ ਹੋਇਆ ਹੈ ‘ਤੇ ਅੰਦਰ ਕਾਫੀ ਸਾਮਾਨ ਖਿੱਲਰਿਆ ਪਿਆ ਹੈ। ਇਸ ਦੀ ਸੂਚਨਾ ਬੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਜੋ ਤੁਰੰਤ ਮੌਕੇ ‘ਤੇ ਪੁੱਜ ਕੇ ਜਾਂਚ ‘ਚ ਇਹ ਗੱਲ ਪਤਾ ਲੱਗੀ ਕਿ ਲੁਟੇਰਿਆਂ ਨੇ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਮਸ਼ੀਨ ਅੰਦਰੋਂ 6,44,100 ਰੁਪਏ ਦੀ ਨਕਦੀ ਕੱਢ ਕੇ ਲੈ ਗਏ ਸੰਜੀਵ ਦੇ ਬਿਆਨਾਂ ‘ਤੇ ਥਾਣਾ ਆਦਮਪੁਰ ‘ਚ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸੀਆਈਏ ਸਟਾਫ 1’ਤੇ 2 ਨੂੰ ਦੇ ਦਿੱਤੀ ਗਈ। ਸੀਆਈਏ ਸਟਾਫ 1ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ‘ਤੇ 2 ਦੇ ਮੁਖੀ ਸਬ ਇੰਸਪੈਕਟਰ ਪੁਸ਼ਪਬਾਲੀ ਨੇ ਟੈਕਨੀਕਲ ‘ਤੇ ਇਨਪੁਟ ਦੇ ਆਧਾਰ ‘ਤੇ ਇਕੱਠੀ ਕੀਤੀ ਗਈ ਜਾਣਕਾਰੀ ਤੋਂ ਬਾਅਦ ਇਸ ਮਾਮਲੇ ‘ਚ 4 ਮੁਲਜ਼ਮ ਦਲਜੀਤ ਸਿੰਘ ਉਰਫ ਸੋਨੂੰ ਵਾਸੀ ਤਰਨਤਾਰਨ, ਚਰਨਜੀਤ ਸਿੰਘ ਉਰਫ ਨੰਦ ਵਾਸੀ ਤਰਨਤਾਰਨ ਰੋਡ ਅੰਮ੍ਰਿਤਸਰ, ਸੁਖਵਿੰਦਰ ਸਿੰਘ ਉਰਫ ਟੀਟੂ ਵਾਸੀ ਗੁਰੂ ਨਾਨਕ ਨਗਰ ਅੰਮ੍ਰਿਤਸਰ ਤੇ ਜਸਪਾਲ ਸਿੰਘ ਉਰਫ ਬੱਗਾ ਵਾਸੀ ਦਸਮੇਸ਼ ਨਗਰ ਅੰਮ੍ਰਿਤਸਰ ਮੁਕਾਬਲਾ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 3,88,190 ਰੁਪਏ ਨਗਦ ਵਾਰਦਾਤ ਵਿਚ ਵਰਤਿਆ ਗਈਆਂ ਗੱਡੀਆਂ, 1 ਸਵਿਫਟ ਡਿਜ਼ਾਇਰ ਗੱਡੀ ਨੰਬਰ ਪੀਬੀ-01-ਏ-0721,
ਦੂਸਰੀ ਗੱਡੀ ਆਰਟਿਕਾ ਨੰਬਰ ਪੀਬੀ-02-ਸੀਬੀ-1734 ਅਤੇ ਗੈਸ ਕਟਰ ਬਰਾਮਦ ਕੀਤਾ।
ਐੱਸਐੱਸਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਦਾ ਇੱਕ ਸਾਥੀ ਹਾਲੇ ਫ਼ਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਜਾਂਚ ‘ਚ ਸਾਹਮਣੇ ਆਈ ਗੱਲ ਇਹ ਹੈ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਪੰਜਾਬ ਹਿਮਾਚਲ ‘ਤੇ ਹੋਰਨਾਂ ਸੂਬਿਆਂ ‘ਚ ਮਾਮਲੇ ਦਰਜ ਹਨ ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰ ਕੇ ਕਈ ਹੋਰ ਮਾਮਲੇ ਹੱਲ ਹੋਣ ਦੀ ਉਮੀਦ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!