1 ਕਰੋੜ 20 ਲੱਖ ਵਿਆਜ ਸਮੇਤ ਮੋੜਨ ਦਾ ਕੀਤਾ ਸੀ ਵਾਅਦਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੁਲਿਸ ਨੇ ਕਰੋੜਾਂ ਦੀ ਠੱਗੀ ਦੇ ਮਾਮਲੇ ‘ਚ ਏਡੀਸੀਪੀ ਦੇ ਪੁੱਤਰ ਸਮੇਤ 4 ਲੋਕਾਂ ‘ਤੇ ਏਆਈਜੀ ਕਰਾਈਮ ਦੀ ਜਾਂਚ ਰਿਪੋਰਟ ਤੋਂ ਬਾਅਦ ਠੱਗੀ ਦਾ ਮਾਮਲਾ ਦਰਜ ਕੀਤਾ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਰਸ਼ਪਾਲ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਉਸ ਦੇ ਭਾਈਵਾਲ ਜਸਵਿੰਦਰ ਸਿੰਘ ਵਾਸੀ ਮਿੱਠਾਪੁਰ ਰੋਡ ‘ਤੇ ਗ੍ਰੀਨ ਮਾਡਲ ਟਾਊਨ ਵਾਸੀ ਮਹਿਕਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸ਼ਿਕਾਇਤ ਕੀਤੀ ਸੀ ਕਿ ਨੂੰ ਨਿਊਵੋ ਹੌਸਪਿਟੈਲਿਟੀ ਪ੍ਰਾਈਵੇਟ ਲਿਮਟਿਡ ‘ਚ ਉਨ੍ਹਾਂ ਨੇ ਵਿਆਜ ਸਮੇਤ ਵਾਪਸ ਕਰਨ ਲਈ 1 ਕਰੋੜ 20 ਲੱਖ ਰੁਪਏ ਜਮ੍ਹਾਂ ਕਰਵਾਏ ਸਨ ‘ਤੇ ਬਾਅਦ ‘ਚ ਕੰਪਨੀ ਦੇ 25 ਫ਼ੀਸਦ ਹਿੱਸੇਦਾਰੀ ਖਰੀਦਣ ਲਈ ਵੀ ਉਨ੍ਹਾਂ ਨੇ ਫਿਰ 1 ਕਰੋੜ 4 ਲੱਖ ਰੁਪਏ ਜਮ੍ਹਾ ਕਰਵਾਏ ਪਰ ਉਨ੍ਹਾਂ ਨੂੰ ਕੰਪਨੀ ‘ਚ ਹਿੱਸੇਦਾਰੀ ਨਹੀਂ ਦਿੱਤੀ ਗਈ ‘ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਸ਼ਿਕਾਇਤ ਤੋਂ ਬਾਅਦ ਏਆਈਜੀ ਨੇ ਕੰਪਨੀ ਦੇ ਡਾਇਰੈਕਟਰ ਏਡੀਸੀਪੀ ਦੇ ਪੁੱਤਰ ਚਰਨਪ੍ਰੀਤ ਸਿੰਘ ਵਾਸੀ ਭੋਗਪੁਰ, ਅਮਿਤ ਤਲਵਾੜ ਵਾਸੀ ਰੇਡੀਓ ਕਲੋਨੀ, ਮਨੋਜ ਕੁਮਾਰ ਵਾਸੀ ਜ਼ੀਰਕਪੁਰ ਪਟਿਆਲਾ ਦੇ ਜਸ਼ਨਪ੍ਰੀਤ ਸਿੰਘ ਵਾਸੀ ਟਾਵਰ ਐਨਕਲੇਵ ਜਲੰਧਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਜਿਸ ਤੇ ਇਨ੍ਹਾਂ ਸਾਰਿਆਂ ਨੇ ਆਪਣੇ ਵਕੀਲਾਂ ਜ਼ਰੀਏ ਬਿਆਨ ਦਰਜ ਕਰਾਇਆ ਜਦਕਿ ਮਾਮਲੇ ਚ ਜਸ਼ਨਦੀਪ ਸਿੰਘ ਨਿਵਾਸੀ ਟਾਵਰ ਐਨਕਲੇਵ ਠੱਗੀ ਦੇ ਮਾਮਲੇ ਚ ਹੁਸ਼ਿਆਰਪੁਰ ਦੀ ਜੇਲ੍ਹ ਚ ਬੰਦ ਹੋਣ ਕਾਰਨ ਜਾਂਚ ਚ ਸ਼ਾਮਲ ਨਹੀਂ ਹੋ ਸਕਿਆ ਪਰ ਉਸ ਦੇ ਖਾਤੇ ‘ਚ 6 ਲੱਖ ਰੁਪਏ ਜਮ੍ਹਾਂ ਕਰਾਉਣ ਦੇ ਸਬੂਤ ਪੁਲੀਸ ਨੂੰ ਮਿਲੇ ਜੋ ਕਿ ਜਸ਼ਨਦੀਪ ਨੂੰ ਡੀਲ ਕਰਵਾਉਣ ਲਈ ਦਿੱਤੇ ਗਏ ਸਨ। ਏਆਈਜੀ ਵੱਲੋਂ ਕੀਤੀ ਗਈ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪੀੜਤਾਂ ਵੱਲੋਂ ਇਕ ਕਰੋੜ 20 ਲੱਖ ਵਿੱਚੋਂ ਲੱਖਾਂ ਰੁਪਏ ਆਪਣੇ ਨਿੱਜੀ ਖਾਤਿਆਂ ‘ਚ ਜਮ੍ਹਾਂ ਕਰਵਾਏ ਗਏ ਸਨ ਤੇ ਡਾਇਰੈਕਟਰ ਅਮਿਤ ਤਲਵਾੜ ਵੱਲੋਂ ਵੀਹ ਲੱਖ ਆਪਣੀ ਕੰਪਨੀ ਸ਼ਿਵਾ ਟੈਕ ਇੰਡੀਆ ਦੇ ਖਾਤੇ ਚ ਜਮ੍ਹਾ ਕਰਵਾਏ ਤੇ ਬਾਕੀ ਰਕਮ ਲੁਧਿਆਣਾ ਦੀ ਦਿ ਨਿਊਵੋ ਕਲੱਬ ‘ਚ ਕੰਮ ਚਲਾਉਣ ਲਈ ਇਨਵੈਸਟ ਨਹੀਂ ਕੀਤੇ ਗਏ ਜਦ ਕਿ ਸਾਰੇ ਡਾਇਰੈਕਟਰਾਂ ਨੇ ਆਪਣੇ ਦੇਣਦਾਰੀ ਚੁਕਾ ਦਿੱਤੀ ਇਸ ਤੋਂ ਇਲਾਵਾ ਡਾਇਰੈਕਟਰਾਂ ਵੱਲੋਂ ਆਪਣੀ ਕੰਪਨੀ ਦੇ ਸ਼ੇਅਰ ਵੇਚਣ ਲਈ ਕਿਸੇ ਵੀ ਰਜਿਸਟਰਾਰ ਆਫ ਕੰਪਨੀ ਤੋਂ ਪ੍ਰਵਾਨਗੀ ਨਹੀਂ ਲਈ ਤੇ ਨਾ ਹੀ ਕਿਸੇ ਤਰ੍ਹਾਂ ਦੀ ਸੂਚਨਾ ਦਿੱਤੀ ਗਈ ਜਾਂਚ ਤੋਂ ਬਾਅਦ ਸਾਰਿਆਂ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ
🔸 ਮਾਮਲਾ ਦਰਜ ਹੋਣ ਤੋਂ ਬਾਅਦ ਕਈ ਹੋਰ ਪੀੜਤ ਸਾਹਮਣੇ ਆਉਣ ਦੀ ਉਮੀਦ ਏਆਈਜੀ ਕਰਾਈਮ ਨੇ ਮਾਮਲੇ ਦੀ ਜਾਣਕਾਰੀ ਨੂੰ ਲੈ ਕੇ ਏਡੀਸੀਪੀ ਹਰਵਿੰਦਰ ਸਿੰਘ ਡੱਲੀ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਉਥੇ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਏਆਈਜੀ ਕ੍ਰਾਈਮ ਬਲਵੀਰ ਸਿੰਘ ਭੱਟੀ ਦਾ ਕਹਿਣਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਇਸ ਮਾਮਲੇ ਚ ਹਾਲੇ ਕਈ ਹੋਰ ਪੀੜਤ ਵੀ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਨਾਲ ਮੁਜਰਮਾਂ ਨੇ ਠੱਗੀ ਮਾਰੀ ਹੈ।



