HealthJalandharPunjab

ਏਡਜ਼,ਐਚਆਈਵੀ ਜਨ-ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ—ਡਾ. ਰਣਜੀਤ ਸਿੰਘ ਘੋਤੜਾ

ਐਚਆਈਵੀ ਪੀੜਤ ਵਿਅਕਤੀ ਨਾਲ ਨਫ਼ਰਤ ਨਹੀਂ, ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ---ਡਾ. ਰਣਜੀਤ ਸਿੰਘ ਘੋਤੜਾ

*100 ਤੋਂ ਵੱਧ ਪਿੰਡਾਂ ਨੂੰ ਕਵਰ ਕਰੇਗੀ ਜਾਗਰੂਕਤਾ ਵੈਨ*
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਡਾ. ਰਣਜੀਤ ਸਿੰਘ ਘੋਤੜਾ ਸਿਵਲ ਸਰਜਨ ਜਲੰਧਰ ਵੱਲੋਂ ਏਡਜ਼, ਐਚਆਈਵੀ ਜਨ-ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਜਾਗਰੂਕਤਾ ਮੁਹਿੰਮ ਲਈ ਰਵਾਨਾ ਕੀਤਾ। ਇਹ ਵੈਨ ਜ਼ਿਲ੍ਹੇ ਵਿਚ 26 ਨਵੰਬਰ ਤੱਕ ਰਹੇਗੀ ‘ਤੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰੇਗੀ। ਵੈਨ ਨੂੰ ਹਰੀ ਝੰਡੀ ਦੇਣ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਸਿਹਤ ਅਫ਼ਸਰ ਡਾ. ਅਰੁਣ ਵਰਮਾ, ਜਿਲ੍ਹਾ ਡੈਂਟਲ ਅਫ਼ਸਰ ਡਾ. ਬਲਜੀਤ ਰੂਬੀ, ਐਸਐਮਓ ਡਾ. ਰਾਜੀਵ ਸ਼ਰਮਾ, ਜਿਲ੍ਹਾ ਟੀਬੀ ਅਫ਼ਸਰ ਡਾ. ਰਘੂਪ੍ਰਿਯਾ, ਡਾ. ਸਤਿੰਦਰ ਕੋਰ, ਜਿਲ੍ਹਾ ਪ੍ਰੋਗਰਾਮ ਮੈਨੇਜਰ ਵਿਨੈ ਮਲਹਣ, ਡਿਪਟੀ ਐਮਈਆਈਓ ਪਰਮਜੀਤ ਕੌਰ, ਬੀਈਈ ਮਾਨਵ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਆਈਸੀਟੀਸੀ ਧੀਰਜ ਜੋਸ਼ੀ, ਈਸ਼ਾ ਗੁਪਤਾ ਅਤੇ ਐਮਐਲਟੀ ਸ਼ਿਲਪੀ ਚੋਪੜਾ ਵੀ ਹਾਜ਼ਰ ਸਨ।

ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਡਜ਼ ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ, ਜੋ ਐਚਆਈਵੀ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਰਾਹੀਂ ਫੈਲਦਾ ਹੈ। ਮੂਲ ਰੂਪ ਵਿੱਚ ਏਡਜ਼ ਅਸੁਰੱਖਿਅਤ ਸੰਭੋਗ, ਐਚਆਈਵੀ ਸੰਕ੍ਰਮਿਤ ਖੂਨ ਚੜ੍ਹਾਉਣ, ਦੂਸ਼ਿਤ ਸੂਈਆਂ ਅਤੇ ਮਾਂ ਦੇ ਗਰਭ ਤੋਂ ਬੱਚੇ ਨੂੰ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਲੋਕਾਂ ਵਿੱਚ ਜਾਣਕਾਰੀ ਦਾ ਬਹੁਤ ਵਾਧਾ ਹੋਵੇਗਾ। ਐਚਆਈਵੀ ਪ੍ਰਭਾਵਿਤ ਵਿਅਕਤੀ ਐਂਟੀ ਰਿਟਰੋਵਾਇਰਲ ਦਵਾਈਆਂ ਲੈ ਕੇ ਇੱਕ ਲੰਬਾ ਅਤੇ ਸਿਹਤਮੰਦ ਜੀਵਨ ਜੀਅ ਸਕਦੇ ਹਨ ਇਹ ਦਵਾਈਆਂ ਏਆਰਟੀ ਕੇਂਦਰਾਂ ਵਿੱਚ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਐਚਆਈਵੀ ਪੀੜਤ ਵਿਅਕਤੀ ਨਾਲ ਨਫ਼ਰਤ ਨਹੀਂ, ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ। ਐਚਆਈਵੀ ਏਡਜ਼ ਸੰਬੰਧੀ ਜਿਆਦਾ ਜਾਣਕਾਰੀ ਟੋਲ ਫ੍ਰੀ ਹੇਲਪਲਾਈਨ ਨੰਬਰ 1097/104 ‘ਤੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਜਿਲ੍ਹਾ ਟੀਬੀ ਅਫ਼ਸਰ ਡਾ. ਰਘੂਪ੍ਰਿਯਾ ਨੇ ਕਿਹਾ ਕਿ ਇਸ ਵੈਨ ਵਿੱਚ ਜਾਗਰੂਕਤਾ ਦੇ ਨਾਲ-ਨਾਲ ਟੈਸਟਿੰਗ ਦੇ ਵੀ ਪ੍ਰਬੰਧ ਹਨ। ਬਲਾਕ ਪੱਧਰ ‘ਤੇ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਲਗਾਈ ਗਈ ਹੈ। ਜਾਗਰੂਕਤਾ ਟੀਮ ਤੋਂ ਇਲਾਵਾ ਇਸ ਵੈਨ ਵਿੱਚ ਇਕ ਲੈਬ ਟੈਕਨੀਸ਼ੀਅਨ ਤੇ ਐਚਆਈਵੀ ਕਾਉਂਸਲਰ ਹੋਵੇਗਾ ਜੋ ਐਚਆਈਵੀ, ਏਡਜ਼ ਦੀ ਮੁਫ਼ਤ ਜਾਂਚ ਤੇ ਮਰੀਜ਼ਾਂ ਦੀ ਕਾਉਂਸਲਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਐਚਆਈਵੀ ਪੀੜਤ ਵਿਅਕਤੀ ਨੂੰ ਛੂਹਣ ਜਾਂ ਹੱਥ ਮਿਲਾਉਣ ਨਾਲ, ਪੀੜਤ ਵਿਅਕਤੀ ਵੱਲੋਂ ਵਰਤੇ ਉਪਕਰਨ ਅਤੇ ਭਾਂਡਿਆਂ ਦੇ ਇਸਤੇਮਾਲ ਨਾਲ ਨਹੀਂ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਏਡਜ਼ ਰੋਕਥਾਮ ਅਤੇ ਨਿਯੰਤਰਨ ਐਕਟ-2017 ਅਧੀਨ ਏਡਜ਼ ਪੀੜਤਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋਕਪਾਲ ਓਮਬਡਸਮੈਨ ਨਿਯੁਕਤ ਕੀਤੇ ਗਏ ਹਨ।
*100 ਤੋਂ ਵੱਧ ਪਿੰਡਾਂ ਨੂੰ ਕਵਰ ਕਰੇਗੀ ਜਾਗਰੂਕਤਾ ਵੈਨ*
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ ਪੇਂਡੂ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਜਾਗਰੂਕਤਾ ਮੁਹਿੰਮ ਦੌਰਾਨ 100 ਤੋਂ ਵੱਧ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਵੈਨ ਦੇ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਹੋਣਗੇ, ਜੋ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਵੈਨ ਵੀਰਵਾਰ ਨੂੰ ਕਾਲਾ ਬੱਕਰਾ ਤੋਂ ਵੱਖ-ਵੱਖ ਪਿੰਡਾਂ ਨੂੰ ਕਵਰ ਕਰਦੇ ਹੋਏ ਅਗਲੇ 2 ਦਿਨ ਆਦਮਪੁਰ ਖੇਤਰ ਦੇ ਪਿੰਡਾਂ ਨੂੰ ਕਵਰ ਕਰੇਗੀ। ਇਸੇ ਤਰ੍ਹਾਂ ਜਿਲ੍ਹੇ ਦੇ ਹੋਰ ਬਲਾਕਾਂ ਦੇ ਵੱਖ-ਵੱਖ ਪਿੰਡਾ ਨੂੰ ਵੀ ਕਵਰ ਕੀਤਾ ਜਾਵੇਗਾ ਜਿਸ ਦੌਰਾਨ ਰੋਜਾਨਾ ਨੁੱਕੜ ਨਾਟਕ ਰਾਹੀਂ ਵੀ ਏਡਜ਼ ਤੋਂ ਬਚਾਅ ਸੰਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਜਨ ਜਾਗਰੂਕਤਾ ਫੈਲਾਉਂਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!