
ਵਿਦਿਆਰਥੀਆਂ ਦੀ ਕਲਾ ਨਿਖਾਰਨ ਲਈ ਕਰਵਾਈਆਂ ਗਈਆਂ ਸਰਗਰਮੀਆਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਏਪੀਜੇ ਸਕੂਲ ਰਾਮਾਂਮੰਡੀ ਵਿਖੇ ‘ਰੈਜਲ ਡੈਜਲ’ ਦੇ ਸਿਰਲੇਖ ਹੇਠ ਮਨਾਇਆ ਗਿਆ। ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਏਪੀਜੇ ਸਕੂਲ ਰਾਮਾ ਮੰਡੀ ਵਿਖੇ ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਅਧੀਨ ਦੀਵਾਲੀ ਤਿਉਹਾਰ ਨੂੰ ਰੋਜਲ ਡੈਜਲ ਦੇ ਸਿਰਲੇਖ ਹੇਠ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਤਿਉਹਾਰ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਕਲਾ ਪ੍ਰਵਿਰਤੀ ਅਤੇ ਉਮੰਗਾਂ ਨੂੰ ਨਿਖਾਰਨਾ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ।
ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਵਿਸ਼ੇਸ਼ ਗਤੀਵਿਧੀਆਂ ਉਲੀਕੀਆਂ ਗਈਆਂ। ਜਮਾਤ ਨਰਸਰੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਦੀਵਾ ਸਜਾਉਣ, ਪੂਜਾ ਥਾਲੀ ਸਜਾਉਣ, ਤੋਰਨ ਬਣਾਉਣਾ, ਫੈਂਸੀ ਡਰੈੱਸ ਮੋਕਿੰਗ, ਆਰਟੀਫਿਸ਼ਲ ਜਿਓਲਰੀ ਬਣਾਉਣਾ ਆਦਿ ਗਤੀਵਿਧੀਆਂ ਵਿੱਚ ਭਾਗ ਲਿਆ। ਫੈਂਸੀ ਡਰੈੱਸ ਮੈਕਿੰਗ, ਆਰਟੀਫਿਸ਼ਲ ਜਿਓਲਰੀ ਬਣਾਉਣਾ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਰੈਂਪ ਵਾਕ ਵੀ ਪੇਸ਼ ਕੀਤੀ ਗਈ। ਇਹਨਾ ਮੁਕਾਬਲਿਆਂ ਵਿਚ ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਦੀਵਾਲੀ ਦੇ ਇਤਿਹਾਸ ਨੂੰ ਦਰਸਾਉਂਦਾ ਵਿਦਿਆਰਥੀਆਂ ਵੱਲੋਂ ਲਘੂ ਨਾਟਕ ਪੇਸ਼ ਕੀਤਾ ਗਿਆ। ਪੰਜਾਬ ਦੇ ਸਭਿਆਚਾਰ ਨੂੰ ਪੇਸ਼ ਕਰਦਾ ਹੈ ਭੰਗੜਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਜਿਸ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਇਸ ਉਪਰੰਤ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਅੱਜ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਆ। ਆਪ ਨੇ ਸੱਭ ਵਿਦਿਆਰਥੀਆਂ ਦੀ ਕਲਾ ਦੀ ਖੂਬ ਸ਼ਲਾਘਾ ਕੀਤੀ। ਆਪ ਨੇ ਸਮੂਹ ਅਧਿਆਪਕ ਵਰਗ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੀਵਨ ਵਿਚ ਰੌਸ਼ਨੀ ਅਤੇ ਨਵੀਆਂ ਉਮੰਗਾਂ ਨੂੰ ਸਾਡੇ ਲਈ ਕਾਮਯਾਬੀ ਦੇ ਨਵੇਂ ਦਰਵਾਜੇ ਖੋਲਦੀਆਂ ਹਨ।



