
ਮੇਅਰ ਜਗਦੀਸ਼ ਰਾਜ ਰਾਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਏਪੀਜੇ ਸਕੂਲ ਰਾਮਾਂਮੰਡੀ ਵਿਖੇ ਸਲਾਨਾ ਸਮਾਰੋਹ ‘ਵਸੁਧੈਵ ਕਟੁੰਬਕਮ’ ਦੇ ਸਿਰਲੇਖ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਏਪੀਜੇ ਸਕੂਲ ਰਾਮਾ ਮੰਡੀ ਵਿਖੇ ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਨਾਲ ‘ਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਅਧੀਨ ਸਕੂਲ ਦਾ ਸਾਲਾਨਾ ਸਮਾਰੋਹ ‘ਵਸੁਧੈਵ ਕਟੁੰਬਕਮ’ ਦੇ ਸਿਰਲੇਖ ਹੇਠ ਬੜੀ ਧੂਮ ਧਾਮ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸਾਲਾਨਾ ਸਮਾਰੋਹ ਦਾ ਉਦੇਸ਼ ਜਿੱਥੇ ਵਿਦਿਆਰਥੀਆ ਦੀਆ ਵਿਦਿਅਕ ਅਤੇ ਸਹਿ ਪਾਠਕ੍ਰਮ ਗਤੀਵਿਧੀਆਂ ਅਤੇ ਇਸ ਸਾਲ ਭਰ ਸਕੂਲ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਸੀ।
ਉਥੇ ‘ਵਸੁਧੈਵ ਕਟੁੰਬਕਮ’ ਯਾਨੀ’ ਸਮੁੱਚਾ ਸੰਸਾਰ ਇੱਕ ਪਰਿਵਾਰ’ ਦੇ ਸੁਨੇਹੇ ਰਾਹੀਂ ਇਹ ਸਾਲਾਨਾ ਸਮਾਗਮ ਸਭ ਦੇ ਦਿਲਾਂ ਉੱਤੇ ਆਪਣੀ ਵਿਲੱਖਣ ਛਾਪ ਛੱਡ ਗਿਆ। ਇਸ ਪ੍ਰੋਗਰਾਮ ਵਿਚ ਨਾਮਵਰ ਹਸਤੀਆਂ ਨੇ ਹਾਜ਼ਰੀ ਭਰੀ। ਮਿਸਟਰ ਜਗਦੀਸ਼ ਰਾਜ ਰਾਜਾ ਮੇਅਰ, ਮਿਉਂਸੀਪਲ ਕਾਰਪੋਰੇਸ਼ਨ ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਕੰਚਨ ਗਰਗ ਆਈਆਰਐਸ, ਡਿਪਟੀ ਕਮਿਸ਼ਨਰ, ਇਨਕਮ ਟੈਕਸ ਨੇ ਗੈਸਟ ਆਫ ਆਨਰ ਵਜੋਂ ਹਾਜ਼ਰੀ ਭਰੀ। ਮਿਸਟਰ ਨਿਸ਼ਾਂਤ ਬਰਲੀਆ ਪ੍ਰੋ ਚਾਂਸਲਰ ਆਫ ਏਪੀਜੇ ਸੱਤਿਆ ਯੂਨੀਵਰਸਿਟੀ, ਮੈਂਬਰ- ਏਪੀਜੇ ਸੱਤਿਆ ਅਤੇ ਸਵਰਨ ਗਰੁੱਪ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਡਾ. ਰਾਜੇਸ਼ ਬੱਗਾ ਡਾਇਰੈਕਟਰ ਆਫ ਏਪੀਜੇ ਇੰਸਟੀਚਿਊਨ ਐਜੂਕੇਸ਼ਨ ਨੇ ਵੀ ਮਹਿਮਾਨ ਵਜੋਂ ਹਾਜ਼ਰੀ ਭਰੀ। ਏਪੀਜੇ ਸਕੂਲ ਰਾਮਾਂ ਮੰਡੀ ਦੇ ਪ੍ਰਿੰਸੀਪਲ , ਵਾਈਸ ਪ੍ਰਿੰਸੀਪਲ ‘ਤੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੀਆਂ ਹਸਤੀਆਂ ਨੇ ਸ਼ਮਾ ਰੌਸ਼ਨ ਕਰਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸੁਰੀਲੇ ਸੂਰਾ ਰਾਹੀਂ ਇੱਕ ਸ਼ਾਨਦਾਰ ਸੰਗੀਤਕ ਪੇਸ਼ਕਸ਼ ਰਾਹੀਂ ਇਸ ਸਮਾਗਮ ਦੇ ਸਫ਼ਰ ਨੂੰ ਸ਼ੁਰੂ ਕੀਤਾ।
ਸਵਾਮੀ ਵਿਵੇਕਾਨੰਦ ਵੱਲੋਂ ਸਮੁੱਚੇ ਸੰਸਾਰ ਸਾਹਮਣੇ ਦਿੱਤੇ ਗਏ ਆਪਣੇ ਦ੍ਰਿਸ਼ਟੀਕੋਣ ਨੂੰ ਅੱਜ ਦੇ ਇਸ ਸਮਾਗਮ ਵਿਚ ਵੱਖ-ਵੱਖ ਝਾਕੀਆਂ ਰਾਹੀ 3 ਸਾਲ ਦੇ ਬੱਚੇ ਤੋਂ ਲੈ ਕੇ 18 ਸਾਲ ਦੇ ਬੱਚਿਆ ਨੂੰ ਇੱਕ ਸੁਚੱਜੇ ਰੂਪ ਵਿੱਚ ਦਿਖਾਇਆ ਗਿਆ। ਇਸ ਉਪਰੰਤ ਵਸੁਧੈਵ ਕਟੁੰਬਕਮ ‘ਯਾਨੀ’ ਸਮੁੱਚਾ ਸੰਸਾਰ ਇੱਕ ਪਰਿਵਾਰ ‘ਦੇ ਸੁਨੇਹੇ ਨੂੰ ਵੱਖ-ਵੱਖ ਜਮਾਤਾਂ ਵਿੱਚੋਂ ਤਰਤੀਬਵਾਰ ਭਿੰਨ-ਭਿੰਨ ਨਾਚਾਂ ਅਤੇ ਸੰਗਠਿਤ ਨਾਟਕ ਰਾਹੀਂ ਦਰਸ਼ਕਾਂ ਦੇ ਸਨਮੁਖ ਪੇਸ਼ ਕੀਤਾ ਗਿਆ। ਵਿਦਿਆਰਥੀਆ ਦੇ ਜੋਸ਼ ਅਤੇ ਉਤਸ਼ਾਹ ਨੇ ਸਰੋਤਿਆਂ ਨੂੰ ‘ਵਸੁਧੈਵ ਕਟੁੰਬਕਮ’ ਦੇ ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਲੋੜ ਨੂੰ ਸਮਝਣ ਲਈ ਮਜਬੂਰ ਕਰ ਦਿੱਤਾ। ਏਪੀਜੇ ਸਕੂਲ ਰਾਮਾਂ ਮੰਡੀ ਦੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਸਕੂਲ ਦੀ ਸਲਾਨਾ ਰਿਪੋਰਟ ਪੜ੍ਹਕੇ ਸੁਣਾਈ। ਇਸ ਰਿਪੋਰਟ ਰਾਹੀਂ ਸਾਲ ਭਰ ਵਿੱਚ ਸਕੂਲ ਦੀਆਂ ਉਪਲੱਬਧੀਆਂ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਉਪਰ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਵੱਲੋਂ ਇਸ ਸੈਸ਼ਨ ਦੌਰਾਨ ਵੱਖ-ਵੱਖ ਖੇਤਰਾਂ ਵਿਚੋਂ ਉਨਾਂ ਦੀਆਂ ਉਪਲਬਧੀਆਂ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਅਤੇ ਹਾਜ਼ਰੀ ਭਰ ਰਹੇ ਸਨਮਾਨਯੋਗ ਮਹਿਮਾਨਾਂ ਵੱਲੋਂ ਵਿਸ਼ੇਸ਼ ਇਨਾਮਾਂ ਰਾਹੀਂ ਸਨਮਾਨਤ ਕੀਤਾ ਗਿਆ। ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀਅਤ ਦੇ ਭਾਵ ਨੂੰ ਪੇਸ਼ ਕਰਦਾ ਲੋਕ ਨਾਚ ਗਿੱਧਾ ਅਤੇ ਭੰਗੜਾ ਸਕੂਲ ਦੀਆ ਸੁਨੱਖੀਆ ਮੁਟਿਆਰਾਂ ਅਤੇ ਜੋਸ਼ੀਲੇ ਨੌਜਵਾਨ ਗੱਭਰੂਆਂ ਵੱਲੋਂ ਪੇਸ਼ ਕੀਤਾ ਗਿਆ। ਗਿੱਧੇ ਅਤੇ ਭੰਗੜੇ ਨੇ ਅੱਜ ਦੇ ਇਸ ਪ੍ਰੋਗਰਾਮ ਦੀ ਖੂਬ ਰੌਣਕ ਵਧਾਈ। ਇਸ ਖੇਤਰੀ ਸੱਭਿਆਚਾਰਕ ਪੇਸ਼ਕਾਰੀ ਰਾਹੀਂ ਸਮੁੱਚੇ ਮਾਹੌਲ ਖੁਸ਼ਨੁਮਾ ਹੋ ਗਿਆ। ਇਸ ਉਪਰੰਤ ਮੁੱਖ ਮਹਿਮਾਨ ਮਿਸਟਰ ਜਗਦੀਸ਼ ਰਾਜ ਰਾਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਆਪ ਨੇ ਅੱਜ ਦੇ ਇਸ ਸਮਾਰੋਹ ਦੇ ਵਿਸ਼ੇ ‘ਵਸੁਧੈਵ ਕਟੁੰਬਕਮ ‘ਯਾਨੀ’ ਸਮੁੱਚਾ ਸੰਸਾਰ ਇੱਕ ਪਰਿਵਾਰ ਨੂੰ ਸਕੂਲ ਦੀ ਇਕ ਵਿਲੱਖਣ ਪ੍ਰਾਪਤੀ ਵਜੋਂ ਗਿਣਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਖਿਆ ਕਿ ਏਪੀਜੇ ਸਕੂਲ ਰਾਮਾਂ ਮੰਡੀ ਦਾ ਇਹ ਸਾਲਾਨਾ ਸਮਾਰੋਹ ਸਾਡੇ ਮਨਾ ਉੱਤੇ ਇੱਕ ਅਮਿੱਟ ਇਤਿਹਾਸ ਵਾਂਗ ਲਿਖਿਆ ਗਿਆ ਹੈ। ਇਸ ਉਪਰੰਤ ਡਾ.ਕੰਚਨ ਗਰਗ ਨੇ ਸਕੂਲ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਜ ਦੇ ਇਸ ਸਮਾਗਮ ਦੀ ਸਿਫ਼ਤ ਕਰਦਿਆਂ ਆਖਿਆ ਕੀ ਸਕੂਲ ਦੀ ਕਾਰਜਕਾਰੀ ਕਮੇਟੀ ਨੂੰ ਸਫ਼ਲ ਕਰਾਰ ਦਿੱਤਾ ਤੇ ਆਉਣ ਵਾਲੇ ਸਮੇਂ ਵਿਚ ਸਕੂਲ ਤੋਂ ਹੋਰ ਵੀ ਵੱਧ ਉਪਲਭਦੀਆਂ ਦੀ ਕਾਮਨਾ ਕੀਤੀ ਅਤੇ ਸਕੂਲ ਦੀ ਚੜ੍ਹਦੀ ਕਲਾ ਦੇ ਉਦੇਸ਼ ਦੇ ਸੰਕਲਪ ਨੂੰ ਦੁਹਰਾਇਆ। ਇਸ ਉਪਰੰਤ ਮਿਸਟਰ ਨਿਸ਼ਾਂਤ ਬਰਲੀਆ ਨੇ ਆਪਣੇ ਸੰਬੋਧਨ ਵਿੱਚ ਅੱਜ ਦੇ ਇਸ ਸਾਲਾਨਾ ਸਮਾਗਮ ਨੂੰ ਇਕ ਯਾਦਗਾਰ ਸਮਾਗਮ ਦੱਸਿਆ। ਆਪ ਨੇ ਵਿਦਿਆਰਥੀਆਂ ਵੱਲੋਂ ਸਵਾਮੀ ਵਿਵੇਕਾਨੰਦ ਦੁਆਰਾ ਦਿੱਤੇ ਗਏ ਸੁਨੇਹਿਆਂ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੇ ਆਖਿਆ ਕਿ ਜਿਸ ਪ੍ਰਕਾਰ ਵਿਦਿਆਰਥੀਆਂ ਨੇ ਅਧਿਆਪਕ ਵਰਗ ਦੀ ਨਿਗਰਾਨੀ ਵਿਚ ਜਿਸ ਪ੍ਰਕਾਰ ਆਪਣੀ ਪ੍ਰਤਿਭਾ ਨੂੰ ਪੇਸ਼ ਕੀਤਾ ਹੈ, ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਕਾਮਯਾਬੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਸਾਲ ਲਈ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਇਸ ਉਪਰੰਤ ਏਪੀਜੇ ਸਕੂਲ ਰਾਮਾ ਮੰਡੀ ਦੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਮਾਤਾ ਪਿਤਾ ਦਾ ਧੰਨਵਾਦ ਕੀਤਾ।ਅੱਜ ਦੇ ਇਸ ਕਾਮਯਾਬ ਸਾਲਾਨਾ ਸਮਾਰੋਹ ਲਈ ਮਾਤਾ ਪਿਤਾ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੰਦਿਆ ਆਖਿਆ ਕਿ ਸਭ ਨੇ ਆਪਣੀ ਸਹਿਭਗਿਤਾ ਨਾਲ ਇਸ ਪ੍ਰੋਗਰਾਮ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ, ‘ਤੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆ ਅਤੇ ਸਕੂਲ ਦੀਆ ਅਸਮਾਨ ਨੂੰ ਛੂਹਣ ਵਾਲੀਆ ਸੰਭਾਵਨਾਵਾਂ ਦੀ ਕਾਮਨਾ ਕਰਦਿਆਂ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਅੰਤ ਏਪੀਜੇ ਸਕੂਲ ਰਾਮਾ ਮੰਡੀ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਆਰਤੀ ਸ਼ੋਰੀ ਭੱਟ ਨੇ ਸਮੂਹ ਮਹਿਮਾਨਾਂ, ਪ੍ਰਿੰਸੀਪਲ ਮੈਡਮ ਦਾ ਧੰਨਵਾਦ ਕੀਤਾ। ਇਸ ਕਾਮਯਾਬ ਸਾਲਾਨਾ ਸਮਾਗਮ ਦੀ ਰੂਪਰੇਖਾ ਤਿਆਰ ਕਰਨ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦਾ ਧੰਨਵਾਦ ਕੀਤਾ।



