JalandharPunjabSports

ਏਪੀਜੇ ਸਕੂਲ ਰਾਮਾਂਮੰਡੀ ਦੀ ਵਿਦਿਆਰਥਣ ਹਰਜੋਤ ਕੌਰ ਪੰਜਾਬ ਹਾਕੀ ਟੀਮ ਦੀ ਬਣੀ ਉੱਪ ਕਪਤਾਨ

*ਏਪੀਜੇ ਸਕੂਲ ਰਾਮਾਂਮੰਡੀ ਦੀ ਵਿਦਿਆਰਥਣ ਹਰਜੋਤ ਕੌਰ ਪੰਜਾਬ ਹਾਕੀ ਟੀਮ ਦੀ ਬਣੀ ਉੱਪ ਕਪਤਾਨ*
ਜਲੰਧਰ *ਗਲੋਬਲ ਆਜਤੱਕ*
ਏਪੀਜੇ ਸਕੂਲ ਰਾਮਾ ਮੰਡੀ ਵਿਖੇ ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਅਧੀਨ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹਰਜੋਤ ਕੌਰ ਪੰਜਾਬ ਹਾਕੀ ਟੀਮ ਦੀ ਉੱਪ ਕਪਤਾਨ ਬਣੀ। ਹਰਜੋਤ ਕੌਰ 11 ਮਈ ਤੋਂ ਇੰਫਾਲ ਵਿਖੇ ਸ਼ੁਰੂ ਹੋਣ ਵਾਲੀ 12ਵੀ ਹਾਕੀ ਇੰਡੀਆ ਕੌਮੀਂ ਸਬ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਉੱਪ ਕਪਤਾਨੀ ਕਰੇਗੀ। ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਇਸ ਸ਼ੁਭ ਮਾਣਯੋਗ ਅਵਸਰ ਉੱਤੇ ਵਿਦਿਆਰਥਣ ਹਰਜੋਤ ਕੌਰ ਅਤੇ ਉਸਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਮੈਡਮ ਨੇ ਸ਼ਾਨਦਾਰ ਟਰਾਫੀ ਨਾਲ ਹਰਜੋਤ ਕੌਰ ਦੀ ਹੌਂਸਲਾ ਵਧਾਈ ਕੀਤੀ ਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਹਰਜੋਤ ਕੌਰ ਦੀ ਇਸ ਸਿਰਕਢ ਪ੍ਰਾਪਤੀ ਤੋਂ ਪ੍ਰੇਰਿਤ ਹੋਣ ਲਈ ਆਖਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!