
ਏਪੀਜੇ ਸਕੂਲ ਰਾਮਾਂਮੰਡੀ ਵਿਖੇ ਵਰਲਡ ਡਾਂਸ ਡੇਅ ਨੂੰ ਸਮਰਪਿਤ
*ਵਰਲਡ ਡਾਂਸ ਡੇਅ ‘ਤੇ 2 ਬੀਟਾਂ ਇੰਟਰ ਹਾਊਸ ਡਾਂਸ ਮੁਕਾਬਲੇ ਕਰਵਾਏ ਗਏ*
ਜਲੰਧਰ *ਗਲੋਬਲ ਆਜਤੱਕ*
ਏਪੀਜੇ ਸਕੂਲ ਰਾਮਾਂਮੰਡੀ ਵਿਖੇ ਵਰਲਡ ਡਾਂਸ ਡੇਅ ਨੂੰ ਸਮਰਪਿਤ ਬੀਟ 2 ਬੀਟਾਂ ਇੰਟਰ ਹਾਊਸ ਡਾਂਸ ਮੁਕਾਬਲਾ ਕਰਾਇਆ ਗਿਆ। ਏਪੀਜੇ ਸਕੂਲ ਰਾਮਾ ਮੰਡੀ ਵਿਖੇ ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਅਧੀਨ ਸਕੂਲ ਵਿਖੇ ਵਰਲਡ ਡਾਂਸ ਡੇਅ ਨੂੰ ਸਮਰਪਿਤ ‘ਬੀਟ 2 ਬੀਟ’ ਇੰਟਰ ਹਾਊਸ ਡਾਂਸ ਮੁਕਾਬਲਾ ਕਰਾਇਆ ਗਿਆ। ਇਸ ਡਾਂਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਸਕੂਲ ਵਿੱਚ ਚੱਲ ਰਹੇ ਚਾਰ ਹਾਊਸਾਂ (ਜਮਨਾ ਹਾਊਸ, ਬਿਆਸ ਹਾਊਸ, ਸਤਲੁਜ ਹਾਊਸ, ਸਰਸਵਤੀ ਹਾਊਸ) ਵੱਲੋਂ ਭਾਗ ਲਿਆ।
ਵਿਦਿਆਰਥੀਆਂ ਨੇ ਇੱਕ ਤੋਂ ਇੱਕ ਸ਼ਾਨਦਾਰ ਡਾਂਸ ਪੇਸ਼ ਕੀਤੇ। ਮਿਸ ਅਨੁਸ਼ਾ ਰੈਡੀ ਨੇ ਮੁੱਖ ਜੱਜ ਦੇ ਤੌਰ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ। ਹਰਸ਼ਪ੍ਰੀਤ ਕੌਰ ਨੇ ਇਸ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।
ਮੰਨਤ ਨੇ ਦੂਜਾ, ਦੀਵਿਆਂਸ਼ਾ ਅਤੇ ਸ਼ਗਨਪ੍ਰੀਤ ਕੌਰ ਨੇ ਤੀਜਾ ਅਤੇ ਅਰਪਨਪ੍ਰੀਤ ਕੌਰ ਤੇ ਪ੍ਰਥਮ ਨੇ ਹੌਂਸਲਾ ਵਧਾਈ ਇਨਾਮ ਹਾਸਿਲ ਕੀਤਾ। ਸ਼ਾਨਦਾਰ ਪੇਸ਼ਕਸ਼ਾ ਨਾਲ ਇਹ ਸਮਾਗਮ ਯਾਦਗਾਰ ਰਿਹਾ। ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਇਸ ਸ਼ਾਨਦਾਰ ਡਾਂਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਖੂਬ ਸ਼ਲਾਘਾ ਕੀਤੀ। ਅੱਜ ਦੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਰਾਹੀਂ ਸਨਮਾਨਿਤ ਕੀਤਾ।



