
ਏਪੀਜੇ ਸਕੂਲ ਰਾਮਾਂਮੰਡੀ ਵਿਖੇ ਮੁਫਤ ਟੀਕਾਕਰਨ ਕੈਂਪ ਲਗਾਇਆ
ਜਲੰਧਰ (ਅਮਰਜੀਤ ਸਿੰਘ ਲਵਲਾ)
‘ਏਪੀਜੇ ਸਕੂਲ ਰਾਮਾ ਮੰਡੀ ਵਿਖੇ ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਨਾਲ ‘ਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਅਧੀਨ ਸਕੂਲ ਵਿਖੇ ਕਰੋਨਾ ਦਾ ਮੁਫਤ ਟੀਕਾਕਰਨ ਕੈਂਪ ਡਾ. ਵਰਦਾਨ ਚੈਰੀਟੇਬਲ ਟਰੱਸਟ (ਲੱਧੇਵਾਲੀ) ਅਤੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਕੈਂਪ ਵਿੱਚ ਸਕੂਲ ਦੇ ਲਗਭਗ 100 ਤੋਂ ਵੱਧ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ। ਇਸ ਸ਼ਲਾਘਾਯੋਗ ਕੰਮ ਦੇ ਲਈ ਸ੍ਰੀਮਾਨ ਸੰਦੀਪ ਕੌਲ, ਚੇਅਰਮੈਨ ਡਾ. ਵਰਦਾਨ ਚੈਰੀਟੇਬਲ ਟਰੱਸਟ ਅਤੇ ਸਿਵਲ ਹਸਪਤਾਲ ਦਾ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਵੱਲੋਂ ਖਾਸ ਧੰਨਵਾਦ ਕੀਤਾ ਗਿਆ। ਇਸ ਕੈਂਪ ਦੀ ਨਿਗਰਾਨੀ ਹੇਠ ਡਾ. ਵਰਦਾਨ ਚੈਰੀਟੇਬਲ ਟਰੱਸਟ ਵੱਲੋਂ ਡਾ. ਅਰੁਣ ਕੁਮਾਰ, ਸ਼੍ਰੀਮਤੀ ਨਵਪ੍ਰੀਤ ਅਤੇ ਸ਼੍ਰੀਮਾਨ ਯੁਵਰਾਜ ਉਚੇਚੇ ਤੌਰ ਤੇ ਹਾਜਰ ਰਹੇ। ਸਮੁੱਚਾ ਪ੍ਰੋਗਰਾਮ ਨਿਰਵਿਘਨ ਸਫਲ ਰਿਹਾ।



