EducationJalandharPunjab

ਏਪੀਜੇ ਸਕੂਲ ਰਾਮਾਂ ਮੰਡੀ ‘ਚ ਮਨਾਇਆ 75ਵਾਂ ਸਵਤੰਤਰਤਾ ਦਿਵਸ

ਏਪੀਜੇ ਸਕੂਲ ਰਾਮਾਂਮੰਡੀ ਵਿਖੇ 75ਵੇਂ “ਅਜਾਦੀ ਦਿਵਸ” ਦੀ ਵਰ੍ਹੇਗੰਢ ਮਨਾਈ ਗਈ                                                                                    ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)

ਏਪੀਜੇ ਸਕੂਲ ਰਾਮਾ ਮੰਡੀ ਵਿਖੇ ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਅਧੀਨ ਸਕੂਲ ਵਿਖੇ 75ਵੇ ਅਜਾਦੀ ਦਿਵਸ ਦੇ ਸ਼ੁੱਭ ਅਵਸਰ ਉਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ, ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਵੱਲੋਂ ਮਿਲ ਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਮਿਲ ਕੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਅਧਿਆਪਕ ਵਰਗ ਵੱਲੋਂ ਮਿਲ ਕੇ ਦੇਸ਼ ਪ੍ਰੇਮ ਨੂੰ ਦਰਸਾਉਂਦਾ ਇੱਕ ਦੇਸ਼ ਭਗਤੀ ਭਾਵ ਵਾਲਾ ਗੀਤ ਪੇਸ਼ ਕੀਤਾ ਗਿਆ।

75ਵੇਂ ਅਜਾਦੀ ਦਿਵਸ ‘ਤੇ ਖਾਸ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵਿਚ ਅੰਤਰ ਹਾਊਸ ਡਾਂਸ ਮੁਕਾਬਲਾ ਕਰਵਾਇਆ ਗਿਆ। ਇਸ ਅਜ਼ਾਦੀ ਦੇ ਪ੍ਰੋਗਰਾਮ ‘ਚ ਛੇਵੀਂ ਜਮਾਤ ਦੇ ਵਿਦਿਆਰਥੀ ਸਾਹਿਬ ਜੋਤ ਨੇ ਸ਼ਾਨਦਾਰ ਦੇਸ਼ ਭਗਤੀ ਦਾ ਗੀਤ ਗਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਰੰਗ ਵਿਚ ਰੰਗੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। 75ਵੇਂ ਅਜਾਦੀ ਦਿਵਸ ਦੇ ਉਦੇਸ਼ ਹਿਤ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਆਜ਼ਾਦੀ ਕਾ ਮਹਾਉਤਸਵ ਨਸ਼ਾ ਮੁਕਤ ਆਭਿਆਨ ਹਿੱਤ ਵਿਦਿਆਰਥੀਆਂ ਕੋਲੋਂ ਨਸ਼ੇ ਵਿਰੁੱਧ ਸਹੁੰ ਚੁਕਾਈ ਗਈ। ਏਪੀਜੇ ਐਜੂਕੇਸ਼ਨ ਸੁਸਾਇਟੀ ਦੇ ਸੰਸਥਾਪਕ ਡਾ. ਸੱਤਿਆਪਾਲ ਦੇ ਆਜ਼ਾਦੀ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਨੂੰ ਇਸ ਸ਼ੁਭ ਅਵਸਰ ਉਤੇ ਯਾਦ ਕੀਤਾ ਗਿਆ। ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਵੱਲੋਂ ਆਜ਼ਾਦੀ ਦੇ ਇਸ ਸ਼ੁਭ ਅਵਸਰ ਉਤੇ ਵਿਦਿਆਰਥੀਆਂ ਦਰਮਿਆਨ ਲੱਡੂ ਵੰਡੇ ਗਏ। ਏਪੀਜੇ ਸਕੂਲ ਰਾਮਾ ਮੰਡੀ ਦੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਇਸ ਖਾਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਦੇਸ਼ ਪ੍ਰੇਮ ਅਤੇ “ਅਜਾਦੀ ਦਾ ਮਹੱਤਵ” ਦੱਸਦਿਆਂ ਆਖਿਆ ਕਿ ਹਰ ਵਿਦਿਆਰਥੀ ਅਜਾਦੀ ਦਿਵਸ ਦੇ ਵਿਸ਼ੇਸ਼ ਦਿਨ ‘ਤੇ ਦੇਸ਼ ਪ੍ਰੇਮ ਅਤੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਨੂੰ ਜੀਵਨ ਦਾ ਹਿੱਸਾ ਬਣਾਉਣ। ਉਨ੍ਹਾਂ ਆਖਿਆ ਕਿ ਆਪਣੇ ਦੇਸ਼ ਪ੍ਰਤੀ ਪ੍ਰੇਮ ਭਾਵ ਨਾਲ ਹੀ ਅਸੀਂ ਜ਼ਿੰਦਗੀ ਵਿੱਚ ਤਰੱਕੀ ਕਰ ਸਕਦੇ ਹਾਂ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!