
ਅਧਿਆਪਕ ਵਰਗ ‘ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ
ਕਰਕੇ ਨਤੀਜਾ ਰਿਹਾ ਸੋ ਪ੍ਰਤੀਸ਼ਤ
ਜਲੰਧਰ (ਅਮਰਜੀਤ ਸਿੰਘ ਲਵਲਾ)
ਏਪੀਜੇ ਸਕੂਲ ਰਾਮਾਮੰਡੀ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ।
ਏਪੀਜੇ ਸਕੂਲ ਰਾਮਾ ਮੰਡੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਹੇਠ ਸੈਸ਼ਨ 2020-21 ਦੇ ਵਿਦਿਆਰਥੀਆਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ।
ਵਿਦਿਆਰਥੀਆਂ ਨੇ ਸ਼ਾਨਦਾਰ ਅੰਕਾਂ ਦੀ ਪ੍ਰਾਪਤੀ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਾਇੰਸ ਵਿਭਾਗ ਵਿੱਚੋਂ ਸ਼ਗਨਪ੍ਰੀਤ ਕੌਰ, ਨੇ 95.4% ਰਣਵੀਰ ਸਿੰਘ ਸੰਘਾ, ਨੇ ਵੀ 95.4% ਜਸਲੀਨ ਕੌਰ, ਨੇ 95.2% ਲਿਜਾ ਨੇ 94.4% ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸਾਇੰਸ ਵਿਭਾਗ ਚੋਂ ਸ਼ਰਨਜੀਤ ਕੌਰ, 92% ਪੁੰਦ੍ਰੀਕ ਭਾਰਦਵਾਜ, ਨੇ 90.8% ਗੁਰਲੀਨ ਕੌਰ, ਨੇ 90% ‘ਤੇ ਬਵਨਜੋਤ ਸਿੰਘ ਕੂਨਰ, ਨੇ 90% ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਕਾਮਰਸ ਵਿਭਾਗ ਚੋਂ ਵੀ ਵਿਦਿਆਰਥੀ ਪਿੱਛੇ ਨਹੀਂ ਰਹੇ। ਕਾਮਰਸ ਵਿਭਾਗ ਚੋਂ ਵਿਸ਼ਾਲੀ, 95.6% ਯਸ਼ਵੀ ਬਹਿਲ, 95.6% ਗੀਤਿਕਾ ਕੁਮਾਰੀ, 94.6% ਮੁਸਕਾਨ, 94.4% ਨੰਬਰ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ।
ਇਸ ਤੋਂ ਇਲਾਵਾ ਅੰਗਰੇਜ਼ੀ, ਕੰਪਿਊਟਰ ਸਾਇੰਸ, ਸਰੀਰਕ ਸਿੱਖਿਆ, ‘ਤੇ ਪੇਂਟਿੰਗ ਵਿੱਚੋਂ ਵਿਦਿਆਰਥੀਆਂ ਨੇ 100% ਅੰਕਾਂ ਰਾਹੀਂ ਸਕੂਲ ਦੀ ਸ਼ਾਨ ਵਿਚ ਚਾਰ ਚੰਨ ਲਗਾਏ।
ਅਖੀਰ ਬਾਰਵੀਂ ਜਮਾਤ ਦੇ ਇਸ ਸ਼ਾਨਦਾਰ ਨਤੀਜਿਆਂ ਉਪਰੰਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਨੇ ਇਸ ਸ਼ੁਭ ਅਵਸਰ ‘ਤੇ ਸਮੂਹ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਖਤ ਮਿਹਨਤ ਹੀ ਸਫਲਤਾ ਦੀ ਕੂੰਜੀ ਹੈ।



