Foundation dayJalandharPunjab

ਏਪੀਜੇ ਸਕੂਲ ਰਾਮਾਮੰਡੀ ਵਿਖੇ ਸੰਸਥਾਪਕ ਦਿਵਸ ਬੜੇ ਸ਼ਰਧਾ ਭਾਵ ਨਾਲ ਮਨਾਈ

102 ਵੇਂ, ਜਨਮ ਦਿਹਾੜੇ ਨੂੰ ਬੜੇ ਸੁਚੱਜੇ ਢੰਗ ਨਾਲ ਮਨਾਇਆ
ਜਲੰਧਰ (ਅਮਰਜੀਤ ਸਿੰਘ ਲਵਲਾ)
ਏਪੀਜੇ ਸਕੂਲ ਰਾਮਾਮੰਡੀ ਵਿਖੇ ਸੰਸਥਾਪਕ ਦਿਵਸ ਬੜੇ ਸ਼ਰਧਾ ਭਾਵ ਨਾਲ ਮਨਾਈ ਗਈ। ਏਪੀਜੇ ਸਕੂਲ ਰਾਮਾ ਮੰਡੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਹੇਠ ਇਸ ਸੋਸਾਇਟੀ ਦੇ ਸੰਸਥਾਪਕ ਸਵਰਗਵਾਸੀ ਡਾ. ਸੱਤਿਆ ਪਾਲ ਜੀ ਦੇ 102 ਵੇਂ, ਜਨਮਦਿਨ ਦਿਹਾੜੇ ਨੂੰ ਬੜੇ ਸੁਚੱਜੇ ਢੰਗ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਦਿਨ ਦੇ ਮੌਕੇ ਤੇ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਅਤੇ ਸਮੂਹ ਅਧਿਆਪਕ ਵਰਗ ਵੱਲੋਂ ਸਵਰਗਵਾਸੀ ਡਾ. ਸੱਤਿਆ ਪਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਉਪਰੰਤ ਓਹਨਾ ਦੇ ਪਸੰਦੀਦਾ ਭਜਨ ਗਾਏ ਗਏ। ਸਭਿਆਚਾਰਕ ਪ੍ਰੋਗਰਾਮ ਦੇ ਅਧੀਨ ਨੈਤਿਕ ਮੁੱਲਾਂ ਉੱਪਰ ਅਧਾਰਿਤ ਲਘੂ ਨਾਟਕ ਪੇਸ਼ ਕੀਤਾ ਗਿਆ ਅਤੇ ਸੋਰਿੰਗ ਹਾਈ ਇਜ਼ ਮਾਈ ਨੇਚਰ ਨੂੰ ਦਰਸਾਉਂਦਾ ਨਾਚ ਪੇਸ਼ ਕੀਤਾ ਗਿਆ।

ਡਾ. ਸੱਤਿਆ ਪਾਲ ਜੀ ਦੇ ਜੀਵਨ ਦੀਆਂ ਉਪਲੱਬਧੀਆਂ ਅਤੇ ਓਹਨਾ ਦੀ ਸਿੱਖਿਆ ਦੇ ਖੇਤਰ ਵਿੱਚ ਦੇਣ ਨੂੰ ਇਕ ਵੀਡੀਓ ਰਾਹੀਂ ਦਿਖਾਇਆ ਗਿਆ ਅਤੇ ਜਮਾਤ ਛੇਵੀਂ ਵਿੱਚੋ ਨਮਤਾ ਸਹਿਗਲ, ਜਮਾਤ ਅੱਠਵੀਂ ਦੀ ਅੰਨਨਿਆ ਨੂੰ, ਦੱਸਵੀਂ ਦੇ ਰੋਹਨ ਵਰਮਾ ਨੂੰ ਅਤੇ ਦਸਵੀਂ ਦੇ ਪ੍ਰਯਾਗ ਬੱਗਾ ਨੂੰ ਡਾ. ਸੱਤਿਆ ਪਾਲ ਅਵਾਰਡ ਨਾਲ ਨਿਵਾਜਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫ਼ੀ ਅਤੇ ਨਕਦ ਰਾਸ਼ੀ 5000, 7500, ‘ਤੇ 10,000 ਰੁਪਏ ਪ੍ਰਦਾਨ ਕੀਤੀ ਗਈ। ਇਸ ਉਪਰੰਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਸ਼੍ਰੀਮਤੀ ਸ਼ੁਸ਼ਮਾ ਪਾਲ ਬਰਲੀਆ ਵੱਲੋਂ ਭੇਜਿਆ ਗਿਆ ਸੰਦੇਸ਼ ਪੜ੍ਹਿਆ। ਆਪ ਨੇ ਸਭ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਨੂੰ ਨੈਤਿਕ ਮੁੱਲਾਂ ਨੂੰ ਜੀਵਨ ਵਿੱਚ ਅਪਣਾਉਣਾ ਅਤੇ ਲਾਗੂ ਕਰਨਾ ਚਾਹੀਦਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!