
ਨਰਸਰੀ ਤੋਂ ਪੰਜਵੀਂ ਜਮਾਤ ਦੇ ਮਾਪਿਆਂ ਲਈ ਮੀਟ ਐਂਡ ਗ੍ਰਾਂਟ ਪ੍ਰੋਗਰਾਮ ਤਹਿਤ ਪੇਰੈਂਟਸ ਵਲੰਟੀਅਰ ਪ੍ਰੋਗਰਾਮ ਕੀਤਾ ਗਿਆ
ਜਲੰਧਰ (ਗਲੋਬਲ ਆਜਤੱਕ)
ਏਪੀਜੇ ਸਕੂਲ ਰਾਮਾ ਮੰਡੀ, ਜਲੰਧਰ ਨੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਮਾਪਿਆਂ ਲਈ ਮੀਟ ਐਂਡ ਗ੍ਰਾਂਟ ਪ੍ਰੋਗਰਾਮ ਤਹਿਤ ਪੇਰੈਂਟਸ ਵਲੰਟੀਅਰ ਪ੍ਰੋਗਰਾਮ ਜਾਰੀ ਕੀਤਾ ਗਿਆ। ਪ੍ਰੋਗਰਾਮ ਦੀ ਸੁਰੂਆਤ ਸ਼੍ਰੀਮਤੀ ਆਰਤੀ ਵਾਲੀਆਂ ਵੱਲੋਂ ਮਾਪਿਆਂ ਦੇ ਸਵਾਗਤ ਨਾਲ ਕੀਤੀ ਗਈ। ਇਸ ਤੋਂ ਬਾਅਦ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸਤੰਦਰਾ ਨੇ ਵਿਦਿਆਰਥੀ ਦੀ ਮਾਨਸਿਕ ਤੰਦਰੁਸਤੀ ਬਾਰੇ ਇੱਕ ਸੈਸ਼ਨ ਚਲਾਇਆ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਪਰ ਉਨ੍ਹਾਂ ‘ਤੇ ਦਬਾਅ ਨਹੀਂ ਪਾਉਣਾ ਚਾਹੀਦਾ। ਵਿਦਿਆਰਥੀਆਂ ਨੂੰ ਆਪਣੀ ਸਿੱਖਣ ਦੀ ਪ੍ਰਕਿਰਿਆ ਖੁਦ ਤੈਅ ਕਰਨੀ ਚਾਹੀਦੀ ਹੈ ਅਤੇ ਮੋਬਾਈਲ ਦੀ ਵਰਤੋਂ ਨੂੰ ਸੀਮਤ ਕਰਨਾ ਚਾਹੀਦਾ ਹੈ, ਤਾਂ ਜੇ ਉਹ ਆਪਣੀ ਊਰਜਾ ਨੂੰ ਰਚਨਾਤਮਕ ਬਣਾਉਣ ਵਿੱਚ ਲਗਾ ਸਕਣ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵਧੀਆ ਸਮਾਂ ਬਿਤਾਉਣਾ ਚਾਹੀਦਾ ਹੈ। ਪ੍ਰੈਜ਼ੀਡੈਂਟ ਮੈਡਮ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸਤੰਦਰਾ ਦੀ ਰਹਿਨੁਮਾਈ ਹੇਠ ਸੈਸ਼ਨ ਬਹੁਤ ਵਧੀਆ ਢੰਗ ਨਾਲ ਚੱਲਿਆ। ਸੈਸ਼ਨ ਤੋਂ ਇਲਾਵਾ ਪੇਰੈਂਟ ਵਲੰਟੀਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਮਾਪਿਆਂ ਦੀ ਵਲੰਟੀਅਰਤਾ ਵਿਦਿਆਰਥੀਆਂ ਦੀ ਸਮੁੱਚੀ ਸਫਲਤਾ ਦੀ ਕੁੰਜੀ ਹੈ। ਇਹ ਵਿਦਿਆਰਥੀਆਂ ਨੂੰ ਤਰੀਕਿਆਂ ਦੀ ਪੜਚੋਲ ਕਰਨ ਵਿੱਚ ਮਦਦ ਕਰਦਾ ਹੈ ਅਤੇ ਫੁੱਲ-ਟਾਈਮ ਨੌਕਰੀਆਂ ਵਾਲੇ ਮਾਪੇ ਵੀ ਆਪਣੇ ਬੱਚਿਆਂ ਦੇ ਸਕੂਲਾਂ ਵਿੱਚ ਸ਼ਾਮਲ ਹੋਣ ਦੇ ਤਰੀਕੇ ਲੱਭ ਸਕਦੇ ਹਨ। ਸਾਡਾ ਸਕੂਲ ਹਮੇਸ਼ਾ ਚੰਗੇ ਮਾਪੇ ਵਾਲੰਟੀਅਰਾਂ ਦੀ ਭਾਲ ਵਿੱਚ ਰਹਿੰਦਾ ਹੈ। ਅਸੀਂ ਮਾਪਿਆਂ ਅਤੇ ਦਾਦਾ-ਦਾਦੀ ਦਾ ਸਕੂਲ ਵਿੱਚ ਆਉਣ ਅਤੇ ਉਹਨਾਂ ਦੇ ਵਾਰਤ ਦੀ ਯਾਤਰਾ ਦਾ ਹਿੱਸਾ ਬਣਨ ਲਈ ਸਵਾਗਤ ਕਰਦੇ ਹਾਂ।



