JalandharPunjab

ਐਕਟਿਵਾ ਵੇਚਣ ਦੀ ਤਾਕ ‘ਚ ਘੁੰਮ ਰਹੇ 2 ਪੁਲਿਸ ਅੜਿੱਕੇ

ਐਕਟਿਵਾ ਵੇਚਣ ਦੀ ਤਾਕ ‘ਚ ਘੁੰਮ ਰਹੇ ਪੁਲਿਸ ਅੜਿੱਕੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਗਾਰਡਨ ਕਾਲੋਨੀ ਲਾਗਿਓਂ ਕੋਈ ਐਕਟਿਵਾ ਵੇਚਣ ਦੀ ਤਾਕ ‘ਚ ਘੁੰਮ ਰਹੇ 2 ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ। ਉਨ੍ਹਾਂ ਕੋਲੋਂ ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।
ਥਾਣਾ ਮੁਖੀ ਗਗਨਦੀਪ ਸਿੰਘ ਸੇਖੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਮ ਬਾਬੂ ਵਾਸੀ ਚੰਨਣ ਨਗਰ ਬੈਂਕ ਕਲੋਨੀ ਨੇ ਸ਼ਿਕਾਇਤ ਕੀਤੀ ਸੀ ਕਿ 1ਜੁਲਾਈ ਨੂੰ ਰਾਤ 10 ਵਜੇ ਖਾਂਬਰਾ ਚਰਚ ਤੋਂ ਆਪਣੇ ਘਰ ਆ ਰਿਹਾ ਸੀ। ਉਹ ਐੱਸਏਐੱਸ ਨਗਰ ਗਾਰਡਨ ਕਾਲੋਨੀ ਕੋਲ ਪੁੱਜਿਆ ਤਾਂ ਇਕ ਮੋਟਰਸਾਈਕਲ ‘ਤੇ ਆਏ 2 ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਲਿਆ ‘ਤੇ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਜਦ ਉਹ ਡਿੱਗ ਗਿਆ ਤਾਂ ਦੋਵਾਂ ਨੌਜਵਾਨਾਂ ਨੇ ਉਸ ਦੀ ਐਕਟਿਵਾ ਨੰਬਰ (ਪੀਬੀ-08-ਸੀ ਡਬਲਿਊ- 6803) ਮੌਕੇ ਤੋਂ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਰਾਮ ਬਾਬੂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸ਼ਨਿੱਚਰਵਾਰ ਏਐਸਆਈ ਸੰਜੀਵ ਕੁਮਾਰ ਨੇ ਪੁਲਸ ਪਾਰਟੀ ਸਮੇਤ ਵਾਈ ਪੁਆਇੰਟ ਸੁਭਾਨਾ ਸ਼ਮਸ਼ਾਨਘਾਟ ਲਾਗੇ ਨਾਕਾਬੰਦੀ ਕੀਤੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤ ਐਕਟਿਵਾ ਖੋਹਣ ਵਾਲੇ ਦੋਵੇਂ ਨੌਜਵਾਨ ਐਕਟਿਵਾ ਵੇਚਣ ਦੀ ਤਾਕ ‘ਚ ਬਈ ਬਾਨੋ ਜੀ ਨਗਰ ਵੱਲ ਘੁੰਮ ਰਹੇ ਹਨ। ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਉਕਤ ਥਾਂ ‘ਤੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਐਕਟਿਵਾ ਸਮੇਤ ਗ੍ਰਿਫ਼ਤਾਰ ਕਰ ਲਿਆ। ਉਕਤ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਕੁਲਦੀਪ ਕੁਮਾਰ ਅਤੇ ਮੋਹਿਤ ਗੋਸਵਾਮੀ ਦੋਵੇਂ ਵਾਸੀ ਬੰਬੇ ਕਲੋਨੀ ਜਲੰਧਰ ਵਜੋਂ ਹੋਈ ਹੈ, ਦੀ ਨਿਸ਼ਾਨਦੇਹੀ ‘ਤੇ ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ।
ਦੋਨਾਂ ਮੁਜਰਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!