Punjab

ਐਕਸਾਈਜ਼ ਵਿਭਾਗ ਵਲੋਂ ਪੁਲਿਸ ਦੀ ਮਦਦ ਨਾਲ ਪਿੰਡ ਨਾਗਰਾ ‘ਚ ਛਾਪੇਮਾਰੀ

ਭਾਰੀ ਮਾਤਰਾ ‘ਚ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਬਰਾਮਦ
ਜਲੰਧਰ (ਗਲੋਬਲ ਅਾਜਤੱਕ, ਅਮਰਜੀਤ ਲਵਲਾ)
ਐਕਸਾਈਜ਼ ਵਿਭਾਗ ਵਲੋਂ ਪੁਲਿਸ ਦੀ ਮਦਦ ਨਾਲ ਪਿੰਡ ਨਾਗਰਾ ‘ਚ ਛਾਪੇਮਾਰੀ ਕਰਕੇ ਭਾਰੀ ਮਾਤਰਾ ‘ਚ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਬਰਾਮਦ ਕੀਤੇ ਹਨ। ਐੱਸਡੀਐਮ ਜੈ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨਾਗਰਾ ਨਜ਼ਦੀਕ ਪੈਂਦੇ ਸ਼ਿਵ ਨਗਰ ਸਥਿਤ ਘਰ ‘ਚ ਨਕਲੀ ਸ਼ਰਾਬ ਬਣਦੀ ਅਤੇ ਵਿਕਦੀ ਹੈ। ਬੇਸ਼ੱਕ ਘਰਾਂ ਨੂੰ ਜਿੰਦਰੇ ਲੱਗੇ ਹੋਏ ਸਨ

ਪਰ ਉਨ੍ਹਾਂ ਵੱਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਜਿੰਦਰੇ ਤੋਡ ਕੇ ਘਰਾਂ ਦੀ ਤਲਾਸ਼ੀ ਲਈ ਤਾਂ ਉਥੋਂ ਇੱਕ ਘਰ ਵਿੱਚੋਂ ਸ਼ਰਾਬ ਦੇ ਢੁੱਕਣਾ ਦੀਆਂ ਛੇ ਬੋਰੀਆਂ ਬਰਾਮਦ ਹੋਈਆਂ ਜਦਕਿ ਕਿਸੇ ਵੀ ਵਿਅਕਤੀ ਦੀ ਗਿ੍ਫ਼ਤਾਰ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਹੈ ਕਿ ਗਾਂਧੀ ਕੈਂਪ ‘ਚ ਰਹਿਣ ਵਾਲੇ ਵਿਅਕਤੀ ਵੱਲੋਂ ਪਿੰਡ ਨਾਗਰਾ ਦੇ ਨਾਲ ਲੱਗਦੇ ਸ਼ਿਵ ਨਗਰ ‘ਚ ਨਕਲੀ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!