HealthJalandharPunjab

ਐਮਐਲਏ ਬਲਕਾਰ ਸਿੰਘ ਵੱਲੋਂ ਰੰਧਾਵਾ ਮਸੰਦਾਂ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਰਸਮੀ ਉਦਘਾਟਨ

ਸਿਹਤ ਮੇਲੇ 'ਚ ਘਰਾਂ ਨੇੜੇ ਮਿਲਣਗੀਆਂ ਸਿਹਤ ਸਹੂਲਤਾਂ

*ਸਿਹਤ ਮੇਲੇ ਦਾ 680 ਲੋਕਾਂ ਵੱਲੋਂ ਲਿਆ ਗਿਆ ਲਾਭ—ਡਾ. ਰਣਜੀਤ ਸਿੰਘ*
ਜਲੰਧਰ *ਗਲੋਬਲ ਆਜਤੱਕ*
ਸਿਹਤ ਵਿਭਾਗ ਜਲੰਧਰ ਵਲੋਂ 75ਵੇਂ ਆਜਾਦੀ ਦੇ ਅਮ੍ਰਿਤ ਮਹੋਤਸਵ ਤਹਿਤ ਸਿਵਲ ਸਰਜਨ ਡਾ. ਰਣਜੀਤ ਸਿੰਘ ਦੀ ਅਗਵਾਈ ਵਿੱਚ ਬਲਾਕ ਪੱਧਰੀ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਇਨ੍ਹਾਂ ਸਿਹਤ ਮੇਲਿਆਂ ਦੀ ਰਸਮੀ ਸ਼ੁਰੂਆਤ ਮਾਨਯੋਗ ਬਲਕਾਰ ਸਿੰਘ ਐਮਐਲਏ ਵਿਧਾਨਸਭਾ ਹਲਕਾ ਵੱਲੋਂ ਬਲਾਕ ਕਰਤਾਰਪੁਰ ਅਧੀਨ ਪੈਂਦੀ ਪੀਐੱਚਸੀ ਰੰਧਾਵਾ ਮਸੰਦਾਂ ਵਿਖੇ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਕੁਮਾਰ ਗੁਪਤਾ, ਐਸਐਮਓ ਡਾ. ਸੁਨੀਲ ਭਗਤ, ਡਾ. ਹੇਮੰਤ ਮਲਹੋਤਰਾ, ਬੀਈਈ ਰਾਕੇਸ਼ ਸਿੰਘ,  ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਸਰਪੰਚ ਮਹਿੰਦਰ ਲਾਲ, ਸ੍ਰੀ ਗੁਰੂ ਤੇਗ ਬਹਾਦਰ ਸੋਸਾਇਟੀ ਰੰਧਾਵਾ ਮਸੰਦਾਂ ਤੋਂ ਜਗੀਰ ਸਿੰਘ, ਜੁਗਲ ਕਿਸ਼ੋਰ, ਸੁੱਖ ਰੰਧਾਵਾ ਅਤੇ ਰਣਜੀਤ ਸਿੰਘ ਆਦਿ ਮੈਂਬਰ ਮੌਜੂਦ ਸਨ।

ਐਮਐਲਏ ਬਲਕਾਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦਾ ਇਹ ਇਕ ਚੰਗਾ ਉਪਰਾਲਾ ਹੈ, ਜਿਸ ਨਾਲ ਲੋਕਾਂ ਨੂੰ ਇਕੋ ਥਾਂ ‘ਤੇ ਹੀ ਬਹੁਤ ਸਾਰੀਆਂ ਸਿਹਤ ਸੁਵਿਧਾਵਾਂ ਦਾ ਮੁਫਤ ਫਾਇਦਾ ਮਿਲਿਆ। ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕਰੇਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਹੂਲਤਾਂ ਮਿਲ ਸਕਣਗੀਆਂ।
ਵਿਧਾਈਕ ਬਲਕਾਰ ਸਿੰਘ ਅਤੇ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਸਿਹਤ ਮੇਲੇ ਦਾ ਨਿਰੀਖਣ ਵੀ ਕੀਤਾ ਗਿਆ। ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਮਕਸਦ ਹਮੇਸ਼ਾ ਹੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਅਜਿਹੇ ਮੇਲੇ ਵੱਧ ਤੋਂ ਵੱਧ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਮਦਦਗਾਰ ਹੁੰਦੇ ਹਨ। ਇਸ ਸਿਹਤ ਮੇਲੇ ਦੌਰਾਨ 680 ਲੋਕਾਂ ਵੱਲੋਂ ਸਿਹਤ ਸੇਵਾਵਾਂ ਦਾ ਲਾਭ ਲਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸਿਹਤ ਟੀਮਾਂ ਵੱਲੋਂ ਲੋਕਾਂ ਨੂੰ ਇਲਾਜ ਦੇ ਨਾਲ-ਨਾਲ ਜਾਗਰੂਕ ਕਰਨਾ ਵਧੀਆ ਉਪਰਾਲਾ ਹੈ।
🔸 *37 ਬਲੱਡ ਯੂਨਿਟ ਇਕੱਤਰ ਅਤੇ 6 ਲੋਕਾਂ ਨੇ ਅੱਖਾਂ ਦਾਨ ਕੀਤੀਆਂ-ਡਾ. ਸੁਨੀਲ ਭਗਤ*
ਐਸਐਮਓ ਡਾ. ਸੁਨੀਲ ਭਗਤ ਵੱਲੋਂ ਦੱਸਿਆ ਗਿਆ ਕਿ ਮੇਲੇ ਦੌਰਾਨ 680 ਲੋਕਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਉਂਦੇ ਹੋਏ ਮੁਫਤ ਦਵਾਈਆਂ, ਗਾਇਨੀਕੋਲੋਜੀ, ਹੱਡੀਆਂ, ਆਯੁਰਵੈਦਿਕ, ਹੋਮਿਓਪੈਥੀ, ਅੱਖਾਂ ਅਤੇ ਦੰਦਾਂ ਦੇ ਮਾਹਿਰ ਡਾਕਟਰ, ਖੂਨਦਾਨ ਕੈਂਪ, ਬੀਪੀ, ਲੈਬ ਟੈਸਟ, ਪਰਿਵਾਰ ਨਿਯੋਜਨ ਸੇਵਾਵਾਂ, ਕੋਵਿਡ ਟੈਸਟ ਅਤੇ ਟੀਕਾਕਰਨ ਆਦਿ ਸਿਹਤ ਸੇਵਾਵਾਂ ਦਾ ਲਾਭ ਲਿਆ ਗਿਆ। ਇਸਦੇ ਨਾਲ ਹੀ 37 ਲੋਕਾਂ ਵੱਲੋਂ ਬਲੱਡ ਡੋਨੇਟ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ 25 ਵਿਅਕਤੀਆਂ ਦੇ *ਆਯੂਸ਼ਮਾਨ ਭਾਰਤ*–ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ, 6 ਲੋਕਾਂ ਵੱਲੋ ਅੱਖਾਂ ਦਾਨ ਕੀਤੀਆਂ ਗਈਆਂ ਅਤੇ 50 ਲੋਕਾਂ ਵਲੋਂ ਕੋਵਿਡ ਵੈਕਸੀਨੇਸ਼ਨ ਕਰਵਾਈ ਗਈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!