Punjab

ਐਸਡੀਐਮ ਵਲੋਂ ਜ਼ਰੂਰੀ ਸ਼੍ਰੇਣੀ ’ਚ ਆਉਂਦੀਆਂ ਦੁਕਾਨਾਂ ਬਾਰੇ ਏਸੀਪੀਜ਼ ਨਾਲ ਮੀਟਿੰਗ

ਕਰਿਆਨਾ, ਪੀਡੀਐਸ, ਖਾਦਾਂ, ਖੇਤੀਬਾੜੀ ਮਸ਼ੀਨਰੀ, ਸਮਾਨ, ਪ੍ਰਚੂਨ, ਹੋਲਸੇਲ, ਸ਼ਰਾਬ ਦੇ ਠੇਕਿਆਂ, ‘ਤੇ ਹੋਰ ਜ਼ਰੂਰੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 5 ਵਜੇ ਤੱਕ ਖੁੱਲਣਗੀਆਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਵਿਡ–19 ਦੇ ਵੱਧ ਰਹੇ ਕੇਸਾਂ ਨੂੰ ਰੋਕਣ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਰੂਰੀ ਸੇਵਾਵਾਂ ਦੀ ਸ਼੍ਰੇਣੀ ਵਿੱਚ ਆਉਣ ਵਾਲੀਆਂ ਦੁਕਾਨਾਂ ਸਬੰਧੀ ਪੈਦਾ ਹੋਈ ਉਲਝਣ ਨੂੰ ਉਪ ਮੰਡਲ ਮੈਜਿਸਟਰੇਟ ਜਲੰਧਰ-1 ਵਲੋੰ ਸਪਸ਼ਟ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਮੰਡਲ ਮੈਜਿਸਟੇਟ ਡਾ.ਜੈ ਇੰਦਰ ਸਿੰਘ ਨੇ ਦੱਸਿਆ ਕਿ ਦਵਾਈਆਂ ਅਤੇ ਜ਼ਰੂਰੀ ਆਈਟਮਾਂ ਜਿਵੇਂ ਦੁੱਧ, ਬ੍ਰੈਡ, ਸਬਜ਼ੀਆਂ, ਫ਼ਲ, ਡੇਅਰੀ, ਪੋਲਟਰੀ ਪ੍ਰੋਡਕਟ ਜਿਵੇਂ ਅੰਡਾ, ਮੀਟ, ਕਰਿਆਣਾ, ਪੀਡੀਐਸ ਦੁਕਾਨਾਂ, ਖਾਦਾਂ,ਖੇਤੀਬਾੜੀ ਮਸ਼ੀਨਰੀ, ਸਮਾਨ, ਪ੍ਰਚੂਨ, ਹੋਲਸੇਲ, ਸ਼ਰਾਬ ਦੀਆਂ ਦੁਕਾਨਾਂ, ਹਾਰਡਵੇਅਰ ਦੀਆਂ ਦੁਕਾਨਾਂ, ਉਦਯੋਗਿਕ ਸਮਾਨ ਸੰਦ, ਮੋਟਰ ਪਾਈਪ ਆਦਿ ਦੀਆਂ ਦੁਕਾਨਾਂ ਜ਼ਰੂਰੀ ਸੇਵਾਵਾਂ ਦੀ ਸ੍ਰੇਣੀ ਵਿੱਚ ਆਉਂਦੀਆਂ ਹਨ।
ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਬੇਕਰੀ, ਮਠਿਆਈ ਦੀਆਂ ਦੁਕਾਨਾਂ, ਵੱਡੇ ਡਿਪਾਰਟਮੈਂਟ ਸਟੋਰਾਂ, ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੋਮ ਡਲਿਵਰੀ ਕਰਨ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਲੈਕਟ੍ਰਿਕ, ਇਲੈਕਟਰੋਨਿਕ, ਟਾਇਰਾਂ ਦੀਆਂ ਦੁਕਾਨਾਂ, ਜੋ ਟਾਇਰ ‘ਤੇ ਅਲਾਇਸ ਵੇਚਦੀਆਂ ਹਨ। ਕਾਰ ਅਸੈਸਰੀ ਦੀਆਂ ਦੁਕਾਨਾ ਨੂੰ ਖੋਲਣ ਦੀ ਇਜ਼ਾਜਤ ਨਹੀਂ ਹੈ। ਜਦਕਿ ਮਕੈਨੀਕਲ ਸਪੇਅਰ ਪਾਰਟਸ, ਵਰਕਸ਼ਾਪ, ਸ਼ਾਮ 5 ਵਜੇ ਤੱਕ ਖੋਲੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਦੁਕਾਨਾਂ ਹਫ਼ਤਾਵਾਰੀ ਕਰਫਿਊ ( ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ) ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 5 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ।
ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਇਹ ਪਾਬੰਦੀਆਂ ਘਾਤਕ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ, ‘ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਐਮਰਜੰਸੀ ਤੋਂ ਬਿਨਾਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਮੌਕੇ ਏਸੀਪੀ ਹਰਸਿਮਰਤ ਸਿੰਘ, ਸੁਖਜਿੰਦਰ ਸਿੰਘ, ਪਲਵਿੰਦਰ ਸਿੰਘ ‘ਤੇ ਮੇਜਰ ਸਿੰਘ ਵੀ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!