
ਐਸਸੀ ਵਿਦਿਆਰਥੀਆਂ ਦਾ ਭਵਿੱਖ ਬਚਾਉਣ ਦੀ ਅਪੀਲ
ਕਨਫੈਡਰੇਸ਼ਨ ਮੈਂਬਰਾਂ ਨੇ ਸਾਂਪਲਾ ਅਤੇ ਡਾ ਗਹਿਲੋਤ ਨਾਲ ਕੀਤੀ ਮੁਲਾਕਾਤ
ਜਲੰਧਰ ਅਮਰਜੀਤ ਸਿੰਘ ਲਵਲਾ
ਕਨਫੈਡਰੇਸ਼ਨ ਆਫ ਕਲਾਸਿਜ਼ ਐਂਡ ਸਕੂਲਜ਼ ਆਫ ਪੰਜਾਬ ਵੱਲੋਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਵਿਜੇ ਸਾਂਪਲਾ, ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਡਾ. ਥਾਵਰਚੰਦ ਗਹਿਲੋਤ, ਨਾਲ ਪੋਸਟ ਮੈਟ੍ਰਿਕ ਵਜ਼ੀਫ਼ੇ ਦੀ ਰਕਮ ਜਾਰੀ ਕਰਾਉਣ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਕਨਫੈਡਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ, ਪ੍ਰਧਾਨ ਅਨਿਲ ਚੋਪੜਾ, ਕਨਫੈਡਰੇਸ਼ਨ ਆਫ਼ ਟੈਕਨਿਕ ਦੇ ਪ੍ਰਧਾਨ ਵਿਪਨ ਸ਼ਰਮਾ, ਕਨਫੈਡਰੇਸ਼ਨ ਆਫ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਚੋਪਡ਼ਾ, ਕਨਫੈੱਡਰੇਸ਼ਨ ਆਫ ਡਿਗਰੀ ਕਲਾਸਿਜ਼ ਦੇ ਪ੍ਰਧਾਨ ਤਲਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ ਪੰਨੂ, ਤੇ ਵਿਕਰਮ ਆਨੰਦ, ਸ਼ਾਮਿਲ ਸਨ, ਚੇਅਰਮੈਨ ਸੇਖੜੀ ਨੇ ਕੇਂਦਰੀ ਮੰਤਰੀ ਨਾਲ ਗੱਲ ਕਰਦੇ ਹੋਏ ਅਕਾਦਮਿਕ ਸਾਲ- 2017-18,- 2018-19, – 2019-20, ਤਿੰਨਾਂ ਸਾਲਾਂ ਦੀ ਸਕਾਲਰਸ਼ਿਪ ਰਕਮ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ। ਪ੍ਰਧਾਨ ਅਨਿਲ ਚੋਪੜਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸਕਾਲਰਸ਼ਿਪ ਦੀ ਰਾਸ਼ੀ ਨਾ ਆਉਣ ਕਾਰਨ ਐਸਸੀ ਵਿਦਿਆਰਥੀਆਂ ਦੇ ਦਾਖ਼ਲੇ ਚ ਗਿਰਾਵਟ ਆਈ ਹੈ,ਉਨ੍ਹਾਂ ਨੇ ਦੱਸਿਆ ਕਿ ਕਾਲਜਾਂ ਨੇ ਕਦੇ ਐੱਸਸੀ ਵਿਦਿਆਰਥੀ ਨੂੰ ਦਾਖ਼ਲੇ ਲਈ ਨਾਂਹ ਨਹੀਂ ਕੀਤੀ। ਪਰ ਫੇਰ ਵੀ ਸਰਕਾਰ ਕਾਲਜਾਂ ਦਾ ਸਾਥ ਨਹੀਂ ਦੇ ਰਹੀਆਂ,ਵਿਪਨ ਸ਼ਰਮਾ ਤੇ ਸੰਜੀਵ ਚੋਪੜਾ ਨੇ ਕਿਹਾ, ਕਿ ਇਸ 3 ਸਾਲਾਂ ਦੀ ਰਾਸ਼ੀ ਨੂੰ ਲੈ ਕੇ ਬਹੁਤ ਵਾਰ ਸਰਕਾਰ ਵੱਲੋਂ ਚੈਕਿੰਗ ਕੀਤੀ ਗਈ,ਪਰ ਫੰਡ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕਾਲਜ ਸਰਕਾਰ ਦੀ ਨਜ਼ਰ ਵਿਚ ਗਲਤ ਹੈ,ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਜੋ ਕਾਲਜ ਸਹੀ ਹਨ। ਉਨ੍ਹਾਂ ਲਈ ਵਿਦਿਆਰਥੀਆਂ ਸਬੰਧੀ ਕੋਈ ਨੀਤੀ ਤਿਆਰ ਕੀਤੀ ਜਾਵੇ,ਸਾਂਪਲਾ’ਤੇ ਗਹਿਲੋਤ ਨੇ ਜਲਦੀ ਇੱਹ ਮੁੱਦਾ ਸੁਲਝਾਉਣ ਦਾ ਭਰੋਸਾ ਦਿੱਤਾ ਹੈ,ਤਲਵਿੰਦਰ ਸਿੰਘ ਰਾਜੂ, ਸੁਖਜਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਤੋਂ ਫੰਡਸ ਕਾਲਜਾਂ ਨੂੰ ਨਹੀਂ ਮਿਲਦੇ ਤਾਂ ਸੂਬੇ ਵਿੱਚ ਸਿਖਿਆ ਸੰਸਥਾਵਾਂ ਦਾ ਅੰਤ ਜ਼ਿਆਦਾ ਦੂਰ ਨਹੀਂ।



