JalandharPunjab

ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਦੀਪ ਨਗਰ ‘ਚ ਕੀਤੀ ਨੁੱਕੜ ਮੀਟਿੰਗ

ਸਿਸਟਮ ਨੂੰ ਸੁਧਾਰਨ ਵਾਲੇ ਹੀ ਚਹੇਤਿਆਂ ਦੇ ਫਾਇਦੇ ਲਈ, ਛਿੱਕੇ ‘ਤੇ ਟੰਗਦੇ ਨੇ ਸਿਸਟਮ—ਓਲੰਪੀਅਨ ਸੋਢੀ                   ਜਲੰਧਰ (ਅਮਰਜੀਤ ਸਿੰਘ ਲਵਲਾ/ ਅਮਰਿੰਦਰ ਸਿੱਧੂ)
ਜਲੰਧਰ ਕੈਂਟ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਆਈਜੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੌਂ ਨਿਉ ਡਿਫੈਂਸ ਕਲੋਨੀ ਵਿਖੇ ਕਰਨਲ ਐਸਐਸ. ਚਾਹਲ ਦੀ ਰਹਿਨੁਮਾਈ ਵਿਚ ਨੁੱਕੜ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਮੈਨਫੈਸਟੋ ਦਾ ਜਿਕਰ ਕਰਦਿਆਂ ਓਲੰਪੀਅਨ ਸੋਢੀ ਨੇ ਅਕਾਲੀ-ਬੀਜੇਪੀ-ਕਾਂਗਰਸ ਪਾਰਟੀਆਂ ਵੱਲੋਂ ਵਾਰੀ-ਵਾਰੀ ਕੀਤੀ ਲੁੱਟ ‘ਤੇ ਭ੍ਰਿਸ਼ਟਾਚਾਰੀ ਸਿਸਟਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਵੱਲੋਂ ਸਾਬਕਾ ਹੱਲਕਾ ਵਿਧਾਇਕ ‘ਤੇ ਕੈਬਨਿਟ ਮੰਤਰੀ ਦੇ ਹਮੇਸ਼ਾ ਸਿਸਟਮ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਕੇ ਵਾਜਬ ਨੌਕਰੀਆਂ ਦੀ ਵਿਵਸਥਾ, ਸਾਫ ਸੁੱਥਰੇ ਸਿਸਟਮ ਨਾਲ ਭ੍ਰਿਸ਼ਟਾਚਾਰ ਮੁੱਕਤ ਬਨਾਉਣ ਦੀ ਗੱਲ ਆਮ ਕਰਨ ਵੱਲ ਲੋਕਾਂ ਦਾ ਧਿਆਨ ਵੀ ਦਿਵਾਇਆ ਗਿਆ। ਲੇਕਿਨ ਇਨ੍ਹਾਂ ਵੱਲੋਂ ਸੰਭਾਲੇ ਖੇਡ ਵਿਭਾਗ ਵਿਚ ਹੀ ਸੂਬਾ ਮੁੱਖ ਮੰਤਰੀ ਦੇ ਪੀਆਈਐਸ ‘ਚ ਪੂਰਵਲੇ ਡਾਇਰੈਕਟਰ (ਪਾਠਕ੍ਰਮ ‘ਤੇ ਟ੍ਰੇਨਿੰਗ) 68 ਸਾਲਾਂ ਸੁਖਬੀਰ ਸਿੰਘ ਗਰੇਵਾਲ ਨੂੰ ਵਿਤੀ ਘਪਲਿਆਂ, ਬੇ-ਨਿਯਮੀਆਂ ਠਹਿਰਾਊਣ ਦੇ ਬਾਵਜੂਦ ਹਰ ਕਾਇਦੇ-ਕਾਨੂੰਨ-ਢੰਗ-ਤਰੀਕੇ ਨੂੰ ਛਿੱਕੇ ਟੰਗ ਮੁੜ ਡਾਇਰੈਕਟਰ ਲਾਉਣਾ “ਕਹਿਣੀ ‘ਤੇ ਕਥਨੀ ਵਿਚ ਫਰਕ” ਦੀ ਕਹਾਵਤ ਨੂੰ ਆਪ ਮੁਹਾਰੇ ਸੱਚ ਕਰ, ਉਜਾਗਰ ਕਰਦਾ ਜਾਪਦਾ ਹੈ। ਇਸ ਨੁੱਕੜ ਮੀਟਿੰਗ ਵਿਚ ਸਮਾਜ ਦੀਆਂ ਪਰਤਿਸ਼ਠਿਤ ਸਖਸ਼ੀਅਤਾਂ ਵਜੋ ਕਰਨਲ ਪੀਸੀ. ਚੌਹਾਨ, ਕਰਨਲ ਐਸਐਸ. ਰੇਖੀ, ਕਰਨਲ ਆਰਐਸ ਰਾਣਾ, ਕਰਨਲ ਲਖਬੀਰ ਸਿੰਘ, ਗਰੁੱਪ ਕੈਪਟਨ. ਗੁਰਦੀਪ ਸਿੰਘ ਸਮਰਾ, ਐਨਕੇ. ਮੈਣੀ ਵਿਸ਼ੇਸ਼ ਤੋਰ ‘ਤੇ ਮੋਜੂਦ ਸਨ। ਇਸ ਮਗਰੋਂ ਇਲਾਕੇ ਦੇ ਨਾਮਵਰ ਪੱਤਵੰਤਿਆਂ ਨਾਲ ਮਿੱਲ ਕੇ ਨਿਉ ਡਿਫੈਂਸ ਕਲੋਨੀ, ਰਣਜੀਤ ਨਗਰ ਐਵੇਨਿਉ, ਦੀਪ ਨਗਰ ‘ਚ ਡੌਰ-ਟੂ-ਡੌਰ ਚੌਣ ਮੁਹਿੰਮ ਜਸਪਾਲ ਸਿੰਘ, ਦਵਿੰਦਰ, ਸੁਭਾਸ਼ ਭਗਤ, ਨਾਲ ਮਿਲ ਕੇ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਪਾਰਟੀ ਸੁਪਰੀਮੋ ਕੇਜਰੀਵਾਲ ਦੀ ਰਣਨੀਤੀ ਤੋ ਜਾਣੂ ਕਰਵਾਇਆ। ਜਿਸ ਦੀ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਭਰਭੂਰ ਸ਼ਲਾਘਾ ਕਰਦਿਆਂ ਚੋਣਾਂ ਵਾਲੇ ਦਿਨ ਭਾਰੀ ਬਹੁਮਤ ਨਾਲ ਵੋਟਾਂ ਪਾਉਣ ਦਾ ਵਿਸਵਾਸ਼ ਦਿਵਾਇਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!