
ਹਰ ਮਸਲਾ ਪਹਿਲ ਦੇ ਅਧਾਰ ‘ਤੇ ਹੱਲ ਕਰਾਵਾਗਾਂ—ਸੁਰਿੰਦਰ ਸਿੰਘ ਸੋਢੀ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਆਪ ਪਾਰਟੀ ਵੱਲੋਂ ਵਿਧਾਨਸਭਾ ਚੋਣਾਂ ਸਬੰਧੀ ਡੋਰ-ਟੂ-ਡੋਰ ਪ੍ਰਚਾਰ ‘ਤੇ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸਦੇ ਚਲਦਿਆਂ ਗੁਰਜੇਪਾਲ ਨਗਰ ਵਿੱਚ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ‘ਚ ਹੰਗਾਮੀ ਮੀਟਿੰਗ ਹੋਈ। ਮੀਟਿੰਗ ਵਿੱਚ ਗੁਰਜੇਪਾਲ ਨਗਰ ਵੈਲਫੇਅਰ ਸੁਸਾਇਟੀ ਦੇ ਪਤਵੰਤੇ ਸੱਜਣਾਂ ਵਲੋਂ ਸਮੇਂ ਦੀ ਸਰਕਾਰ ਦੀਆਂ ਕੋਵਿਡ-19 ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਇਲਾਕੇ ਦੇ ਵਿਕਾਸ ਲਈ ਅਹਿਮ ਮੱਸਲਿਆ ਬਾਰੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੋਢੀ ਨੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਪਾਰਟੀ ਮੈਨਫੈਸਟੋ ਬਾਰੇ ਚਾਨਣਾ ਪਾਉਂਦਿਆਂ, ਕਿਹਾ ਪਿਛਲੀਆਂ ਸਰਕਾਰਾਂ ਵੱਲੋਂ ਰੇਤ ਮਾਫੀਆ, ਸ਼ਰਾਬ ਮਾਫੀਆ, ਨਸ਼ਾ ਮਾਫੀਆ, ਨੂੰ ਨੱਥ ਪਾਅ ਹਰ ਦੋਸ਼ੀ ਨੂੰ ਬਣਦੀ ਸੱਜਾ ਦਵਾਈ ਜਾਵੇਗੀ, ਸਰਕਾਰ ਆਉਣ ਤੇ ਇਲਾਕੇ ਦਾ ਹਰ ਮੱਸਲਾ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਵੈਲਫੇਅਰ ਸੁਸਾਇਟੀ ਵੱਲੋਂ ਇਕੱਠੇ ਹੋਏ ਪੱਤਵੰਤਿਆਂ ਦਲਬੀਰ ਸਿੰਘ ਬੱਲ, ਐਸਐਸ ਢਿੱਲੋਂ, ਐਡਵੋਕੇਟ ਪਰਵਿੰਦਰ ਸਿੰਘ, ਐਸਐਸ ਮਾਨ, ਐਸਐਮ ਸੈਣੀ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਕਲਸੀ, ‘ਤੇ ਹੋਰ ਇਲਾਕਾ ਨਿਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਇਲਾਕੇ ਚੋਂ ਲੀਡ ਦਿਵਾਉਣ ਦਾ ਵਿਸਵਾਸ਼ ਦਿਵਾਇਆ ਗਿਆ। ਵਿਧਾਨ ਸਭਾ ਚੋਣਾਂ ਵਿਚੋਂ ਸਫਲ ਹੋਣ ਦੀ ਕਾਮਨਾ ਕੀਤੀ।



