ElectionJalandharPunjab

ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਚੋਣ ਪ੍ਰਚਾਰੀ ਪਤੰਗ ਸਿਖਰਾਂ ਨੂੰ ਛੂਹਣ ਲੱਗੀ

*ਸਾਡਾ ਐਮਐਲਏ ਤਾਂ ਅੱਜ ਹੀ ਬੱਸ ਕਾਗਜੀ ਸਰਟੀਫਿਕੇਟ ਹੀ ਬਾਕੀ ਏ ਕਹਿ ਦਿਤਾ-ਬਜੁਰਗਾਂ ਅਸ਼ੀਰਵਾਦ*
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਵਿਧਾਨ ਸਭਾ ਚੋਣ ਦੇ ਸੰਦਰਭ ਵਿਚ ਵਿੱਢੀ ਚੋਣ ਪ੍ਰਚਾਰੀ ਪੀਂਘ ਸਿਖਰਾਂ ਨੂੰ ਛੁਹਣ ਲੱਗੀ। ਵੋਟਾਂ ਵਾਲਾ ਦਿਨ ਨਜਦੀਕ ਆਉਂਦਾ ਦੇਖ ਲੋਕਾਂ ਨਾਲ ਨਿਜੀ ਰਾਬਤਾ ਕਾਇਮ ਕਰਨ ਲਈ ਵਿੱਢੀ ਚੋਣ ਪ੍ਰਚਾਰੀ ਮੁਹਿੰਮ  ਦੋਰਾਨ ਕੈਂਟ ਦੇ ਤੋਪਖਾਨਾ, ਲਾਲ ਕੁੜਤੀ, ਨੂਰਮਹਿਲ, ਬਰਸਾਲਾ, ਛੋਟੀ ਬਾਰਾਂਦਰੀ, ਸਾਬੋਵਾਲ, ਖੇਤਰਾਂ ਦਾ ਤੁਫਾਨੀ ਦੋਰਾ ਕੀਤਾ ਗਿਆ।

ਜਿਕਰਯੋਗ ਹੈ ਕਿ ਨਿਜੀ ਰਾਬਤਾ ਬਨਾਉਣ ਮੋਕੇ ਓਲੰਪੀਅਨ ਸੋਢੀ ਵੱਲੋਂ ਬਜੁਰਗਾਂ ਨੂੰ ਮੱਥਾ ਟੇਕਣ ਦੀ ਪੰਜਾਬੀ ਪ੍ਰਿਤ ਨੂੰ ਵੀ ਕਾਇਮ ਰਖਿਆ। ਜਿਸ ਮੋਕੇ ਸਾਡਾ ਐਮਐਲਏ ਤਾਂ ਅੱਜ ਹੀ ਬੱਸ ਕਾਗਜੀ ਸਰਟੀਫਿਕੇਟ ਹੀ ਬਾਕੀ ਏ ਕਹਿ ਅਸ਼ੀਰਵਾਦ ਦਿੱਤਾ ਗਿਆ।ਇਸ ਮੋਕੇ “ਆਪ” ਦੀ ਪਾਰਟੀ ਦੇ ਆਮ ਇਨਸਾਨ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਣਾਈ ਵਿਉਂਤਬੰਦੀ ਬਾਰੇ ਚਾਨਣਾ ਪਾਇਆ। ਉਨ੍ਹਾਂ ਵੱਲੋਂ ਅੱਜ ਤੱਕ ਸੂਬੇ ਵਿਚ ਰਾਜਭਾਗ ਦਾ ਅਨੰਦ ਤਾਂ ਮਾਣਿਆ ਗਿਆ ਲੇਕਿਨ ਪੰਜਾਬ ਦੇ ਗੰਭੀਰ ਮਸਲਿਆਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ, ‘ਤੇ ਨਾ ਹੀ ਬੇਰੁਜ਼ਗਾਰੀ ਨੂੰ ਦੁਰ ਟਰ ਲੱਖਾਂ ਰੁਪਏ ਲੱਗਾ ਵਿਦੇਸ਼ ਵਿਚ ਰੋਜੀ ਰੋਟੀ ਲਈ ਜਾਣ ਵਾਲੀ ਨੋਜਵਾਨ ਪੀੜ੍ਹੀ ਦੇ ਭਵਿੱਖ ਲਈ ਕੁਝ ਕੀਤਾ ਗਿਆ। ਜਿਕਰਯੋਗ ਹੈ ਕਿ ਇਲਾਕਾ ਨਿਵਾਸੀਆਂ ਦੇ ਮਨਾਂ ਅੰਦਰਲਾ ਮੋਹ ‘ਤੇ ਪਾਰਟੀ ਉਮੀਦਵਾਰ ਦੇ ਜੇਤੂ ਬਣ ਬੂਹੇ ਪੱਜਣ ਤੇ ਸਵਾਗਤ ਕਰਨ ਦੀ ਤਾਂਘ ਦਾ ਦ੍ਰਿਸ਼ ਓਸ ਸਮੇਂ ਸੱਚ ਹੁੰਦਾ ਜਾਪਿਆ, ਜਦ ਸਵੇਰ ਵੇਲੇ ਨਿਜੀ ਰਾਬਤਾ ਕਾਇਮ ਕਰਨ ਲਈ ਖੜਕਾਏ ਦਰਵਾਜਾ ਖੁਲਣ ਤੇ ਘਰ ਦੀ ਸਵਾਣੀ ਵੱਲੋਂ ਲੱਡੂਆਂ ਨਾਲ ਭਰਿਆ ਥਾਲ ਲੈ ਓਲੰਪੀਅਨ ਸੋਢੀ ਦਾ ਮੂੰਹ ਮਿੱਠਾ ਕਰ ਨਿੱਘਾ ਸਵਾਗਤ ਕੀਤਾ ਗਿਆ। ਉਥੇ ਇੱਕਤਰ ਹੋਏ ਸੱਜਣਾਂ ਵੱਲੋਂ ਓਲੰਪੀਅਨ ਸੋਢੀ ਨੂੰ ਦੁਸਰਿਆ ਵਾਂਗ ਵਾਅਦੇ ਕਰ ਭੁੱਲਣ ਦੀ ਪ੍ਰਿਤ ਨੂੰ ਤੋੜਨ ਲਈ ਭਾਰੀ ਬਹੁਮਤ ਨਾਲ ਇਲਾਕੇ ਵਿਚੋਂ ਵੋਟ ਪਵਾਉਣ ਦਾ ਵਿਸਵਾਸ਼ ਦਿਵਾਇਆ ਗਿਆ। ਵੋਟਾਂ ਮੰਗਣ ਦੇ ਸੰਦਰਭ ਵਿਚ ਮੈਂ ਆਪ ਸਭ ਨੂੰ ਦੁਸਰਿਆ ਵਾਂਗ ਲੁਭਾਵਣੇ ਵਾਅਦੇ ਨਾ ਕਰਦਿਆਂ ਇਹ ਗਾਰੰਟੀ ਜਰੂਰ ਦਿੰਦਾ ਹਾਂ ਕਿ ਅਗਰ ਸੱਤਾ ਵਿਚ ਆਏ ਤਾਂ ਨਸ਼ਾ ਮਾਫੀਆ, ਰੇਤ ਮਾਫੀਆ, ਖੇਡ ਮਾਫੀਆ, ਭ੍ਰਿਸ਼ਟ ਸਿਸਟਮ, ਨੂੰ ਖਤਮ ਕਰਦਿਆਂ ਪੰਜਾਬ ਨੂੰ ਖੁਸ਼ਹਾਲ ਬਣਾਵਾਗੇ।

                                                        .                                    *ਬਸੰਤ ਪੰਚਮੀ* ਦੇ ਦਿਨ ਪ੍ਰੋ. ਰਾਜਵਰਿੰਦਰ ਸੋਢੀ ਦੀ 21 ਮੈਂਬਰੀ ਟੀਮ ਵੱਲੋਂ ਮਾਡਲ ਟਾਉਨ, ਜੋਹਲ ਮਾਰਕੀਟ, ਨਿਉ ਜਵਾਹਰ ਨਗਰ ਆਦਿ ਇਲਾਕਿਆਂ ਵਿਚ ਪਾਰਟੀ ਦੇ ਉਮੀਦਵਾਰ ‘ਤੇ ਮੈਨਫੈਸਟੋ ਦਾ ਜਿਕਰ ਕਰਨ ਮੋਕੇ ਮਿਲੇ ਲੋਕਾਂ ਦੇ ਪਿਆਰ ਨੇ ਚੋਣ ਪ੍ਰਚਾਰੀ ਪਤੰਗ ਨੂੰ ਅਸਮਾਨੀ ‘ਚ ਸਿੱਖਰਾਂ ਨੂੰ ਛੂਹਣ ਲੱਗੀ। ਵਿਧਾਨ ਸਭਾ ਚੋਣ ਤਹਿਤ ਵੋਟਾਂ ਵਾਲਾ ਦਿਨ ਨਜਦੀਕ ਆਉਂਦਾ ਦੇਖ ਪ੍ਰੋ. ਰਾਜਵਰਿੰਦਰ ਕਰੋ ਵੱਲੋਂ ਟੀਮ ਨਾਲ ਸ਼ਹਿਰੀ ਖੇਤਰ ਵਿਚ ਵਾਅ ਦਾ ਬੁੱਲ੍ਹਾ ਬੱਣ ਵਿਚਰਦਿਆਂ, ਲੋਕਾਂ ਦੇ ਮਨਾਂ ਅੰਦਰ ਪਾਰਟੀ ਮੈਨਫੈਸਟੋ ਪ੍ਰਤੀ ਵਿਰੋਧੀ ਪਾਰਟੀਆਂ ਦੇ ਪਾਏ ਭਰਮਾਂ ਨੂੰ ਕੱਢਿਆ ਗਿਆ। ਪਾਰਟੀ ਵੱਲੋਂ ਆਮ ਆਦਮੀ ਦੇ ਖੁਸ਼ਹਾਲ ਜੀਵਨ ਲਈ ਪਾਰਟੀ ਮੈਨਫੈਸਟੋ ਬਾਰੇ ਜਾਣੂ ਕਰਵਾ, ਵਿਕਾਸ ਦੇ ਨਾਮ ‘ਤੇ ਹਰ ਵਾਰ ਗੱਲੀਆ, ਨਾਲੀਆਂ, ਸੜਕਾਂ, ਨੂੰ ਪਹਿਲਾਂ ਪੁੱਟਾ ‘ਤੇ ਫੇਰ ਬਣਾਉਣ ਲਈ ਕਮਿਸ਼ਨ ਖਾ ਕੀਤੀ ਜਾ ਰਹੀ ਲੁੱਟ ਤੋ ਜਾਣੂ ਕਰਵਾ, ਲੋਕਾਂ ਨੂੰ  ਗੁਮਰਾਹ ਕਰ ਸਿਸਟਮ ਸੁਧਾਰ ਕਰ ਫੈਲਾਏ ਭ੍ਰਿਸ਼ਟਾਚਾਰ ਦੀ ਕੀਤੀ ਉਜਾਗਰ ਤਸਵੀਰ ਬਦੋਲਤ ਲੋਕਾਂ ਵੱਲੋਂ ਆਪ ਮੁਹਾਰੇ ਹੀ ਕਿਹਾ ਏਸ ਵਾਰ ਲੋਟੂਆਂ ਨੂੰ ਭਜਾਵਾਗੇ ਉਮੀਦਵਾਰ ਸੋਢੀ ਨੂੰ ਹੀ ਜਿਤਾਵਾਗੇ।

*ਸਾਬੋਵਾਲ ਦਾ ਨੁੱਕੜ ਇੱਕਠ ਭਾਰੀ ਇਜਲਾਸ ਬਣ ਨਿੱਬੜਿਆ*
*ਸੂਬੇ ‘ਚ ਸੱਤਾ ਵਿਚ ਆਉਣ ‘ਤੇ ਤੁਹਾਡੀ ਪੜ੍ਹਾਈ-ਕਮਾਈ ਦੀ ਦਿਕੱਤ ਮੁਕਜੂ—ਓਲੰਪੀਅਨ ਸੋਢੀ*
ਅਰਬਨ ਅਸਟੇਟ ਦੇ ਨਾਲ ਹੀ ਲੱਗਦੇ ਸਾਬੋਵਾਲ ਇਲਾਕੇ ਵਿਚ ਵਾਰਡ ਪ੍ਰਧਾਨ ਸਾਦਿਕ ਘਾਰੂ ‘ਤੇ ਪ੍ਰਧਾਨ ਢਿੱਲੋਂ ਦੇ ਸਹਿਯੋਗ ਨਾਲ ਹੋਇਆ ਨੁੱਕੜ ਇੱਕਠ ਵਿਤ ਭਾਰੀ ਗਿਣਤੀ ਵਿਚ ਇਕੱਤਰ ਲੋਕਾਂ ਸੱਦਕਾ ਇਜਲਾਸ ਬਣ ਨਿਬੜਿਆ। ਪ੍ਰਧਾਨ ਘਾਰੂ ਵਲੋ ਇਲਾਕੇ ਦੇ ਪਾਣੀ, ਸੀਵਰੇਜ, ਸ਼ਮਸ਼ਾਨ ਘਾਟ, ਰੋਜਗਾਰ, ਸਿਖਿਆ, ਸਿਹਤ, ਸੜਕਾਂ ਆਦਿ ਮੱਸਲਿਆ ਤੋ ਵਾਂਝੇ ਰਹਿਣ ਦਾ ਲੋਕਾਂ ਅੰਦਰਲੇ ਰੋਸ ਨੂੰ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੂੰ ਜਾਣੂ ਕਰਵਾਇਆ। ਇੱਕਠ ਨੂੰ ਸੰਬੋਧਨ ਕਰਦਿਆਂ ਓਲੰਪੀਅਨ ਸੋਢੀ ਨੇ ਕਿਹਾ ਕਿ ਪਾਰਟੀ ਦੇ ਸੱਤਾ ਵਿਚ ਆਉਣ ਮੋਕੇ ਤੁਹਾਡੇ ਸਾਰੇ ਕੰਮ ਪਹਿਲ ਦੇ ਅਧਾਰ ਤੇ ਕਰਾਵਾਗਾਂ। ਤੁਹਾਨੂੰ ਪੜ੍ਹਾਈ-ਕਮਾਈ ਦੀ ਦਿਕੱਤ ਮੁਕਜੂ, ਬਿਜਲੀ ਦੇ 300 ਯੁਨਿਟ ਫਰੀ, ਪਾਣੀ ਤੇ ਸੀਵਰੇਜ ਵੀ ਮੁਹਈਆ ਕਰਾਵਾਗੇ ਦਾ ਵਿਸਵਾਸ਼ ਦਿਵਾਇਆ। ਇਜ ਮੋਕੇ ਉਨ੍ਹਾਂ ਨਾਲ ਕਮਲਜੀਤ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ ਕਾਹਲੋਂ, ਸੁਭਾਸ਼ ਭਗਤ ਤੇ ਹੋਰ ਵਲੰਟੀਅਰ ਵੀ ਮੋਜੂਦ ਸਨ। ਇਲਾਕਾ ਵਾਸੀਆਂ ਵੱਲੋਂ ਸੁਰਿੰਦਰ ਸੋਢੀ ਜਿੰਦਾਬਾਦ ਦੇ ਨਾਅਰੇ ਲੱਗਾ, ਵਿਧਾਨ ਸਭਾ ਭੇਜਣ ਦਾ ਵਿਸਵਾਸ਼ ਦਵਾਇਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!